PreetNama
ਫਿਲਮ-ਸੰਸਾਰ/Filmy

ਆਖਰ ਸੋਨੂੰ ਨਿਗਮ ਆਪਣੇ ਬੇਟੇ ਨੂੰ ਭਾਰਤ ‘ਚ ਕਿਉਂ ਨਹੀਂ ਬਣਾਉਣਾ ਚਾਹੁੰਦੇ ਗਾਇਕ? ਪਹਿਲਾਂ ਹੀ ਦੁਬਈ ਭੇਜਿਆ

ਨਵੀਂ ਦਿੱਲੀ: ਬਾਲੀਵੁੱਡ ਦੇ ਪਿੱਠਵਰਤੀ ਗਾਇਕ ਸੋਨੂੰ ਨਿਗਮ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਬਿਆਨਾਂ ਕਾਰਨ ਵੀ ਸੁਰਖ਼ੀਆਂ ’ਚ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਉਹ ਦੋ ਕਾਰਨਾਂ ਕਰਕੇ ਚਰਚਾ ਦਾ ਕੇਂਦਰ ਬਣੇ ਹਨ। ਪਹਿਲਾ ਤਾਂ ਇਹ ਕਿ ਕੁਝ ਦਿਨ ਪਹਿਲਾ ਉਨ੍ਹਾਂ ਦਾ ਇੱਕ ਨਵਾਂ ਗੀਤ ਆਇਆ ਹੈ, ਜੋ ਇੱਕ ਅਧਿਆਤਮਕ ਗੀਤ ਹੈ, ਜਿਸ ਦੇ ਬੋਲ ਹਨ, ‘ਈਸ਼ਵਰ ਕਾ ਵੋ ਸੱਚਾ ਬੰਦਾ’ ਹੈ। ਇਸ ਗੀਤ ਨੂੰ ਵਧੀਆ ਰੈਸਪੌਂਸ ਮਿਲ ਰਿਹਾ ਹੈ। ਸੋਨੂੰ ਨਿਗਮ ਨੇ ਬਹੁਤ ਲੰਮੇ ਸਮੇਂ ਬਾਅਦ ਅਜਿਹਾ ਸੋਲੋ ਗੀਤ ਗਾਇਆ ਹੈ। ਦੂਜਾ ਕਾਰਨ ਇਹ ਹੈ ਕਿ ਉਨ੍ਹਾਂ ਗਾਇਕੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ।

ਸੋਨੂੰ ਨਿਗਮ ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਨੀਵਨ ਨੂੰ ਗਾਇਕ ਨਹੀਂ ਬਣਾਉਣਾ ਚਾਹੁੰਦੇ। ਉਨ੍ਹਾਂ ਇਸ ਗੱਲ ਉੱਤੇ ਵਧੇਰੇ ਜ਼ੋਰ ਦਿੱਤਾ ਕਿ ਉਹ ਭਾਰਤ ’ਚ ਤਾਂ ਆਪਣੇ ਪੁੱਤਰ ਨੂੰ ਗਾਇਕ ਨਹੀਂ ਬਣਾਉਣਾ ਚਾਹੁੰਦੇ। ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਾਜ਼ਾ ਅਧਿਆਤਮਕ ਗੀਤ ਸੁਣਨ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਵੀ ਗਾਇਕ ਬਣਨ ਬਾਰੇ ਸੋਚ ਰਿਹਾ ਹੈ ਤੇ ਸੰਗੀਤ ਦੀ ਦੁਨੀਆ ਵਿੱਚ ਕੰਮ ਕਰਨਾ ਲੋਚਦਾ ਹੈ।
ਸੋਨੂੰ ਨਿਗਮ ਨੇ ਆਪਣੇ ਅਧਿਆਤਮਕ ਗੀਤ ਨੂੰ ਮਿਲ ਰਹੇ ਵਧੀਆ ਰੈਸਪੌਂਸ ਉੱਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਗੀਤ ਲੋਕਾਂ ਦੀ ਹਾਂਪੱਖੀ ਸੋਚ ਵਧਾ ਰਿਹਾ ਹੈ।

ਆਪਣੇ ਪੁੱਤਰ ਨੀਵਨ ਬਾਰੇ ਬੋਲਦਿਆਂ ਸੋਨੂ ਨਿਗਮ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਬੇਟਾ ਭਾਰਤ ’ਚ ਨਹੀਂ, ਸਗੋਂ ਇਸ ਵੇਲੇ ਦੁਬਈ ’ਚ ਰਹਿ ਰਿਹਾ ਹੈ। ‘ਮੈਂ ਉਸ ਨੂੰ ਪਹਿਲਾਂ ਹੀ ਭਾਰਤ ਤੋਂ ਬਾਹਰ ਭੇਜ ਦਿੱਤਾ ਹੈ। ਉਹ ਹਾਲੇ ਸਊਦੀ ਅਰਬ ਦੇ ਚੋਟੀ ਦੇ ਖਿਡਾਰੀਆਂ ਵਿੱਚੋਂ ਇੱਕ ਹੈ। ਇੱਕ ਖੇਡ ‘ਫ਼ੋਰਟਨਾਈਟ’ ਵਿੱਚ ਉਹ ਦੂਜੇ ਨੰਬਰ ਉੱਤੇ ਹੈ।’

Related posts

Web Series Tandav ਨੂੰ ਲੈ ਕੇ ਭੜਕਿਆ ਕੰਗਨਾ ਰਣੌਤ ਦਾ ਗੁੱਸਾ, ਕਿਹਾ ਕਿਸੇ ਹੋਰ ਧਰਮ ਦਾ ਮਜ਼ਾਕ ਉਡਾਉਣ ਦੀ ਹਿੰਮਤ ਨਹੀਂ

On Punjab

Malaika Arora ਇੱਕ ਆਈਟਮ ਨੰਬਰ ਦੇ ਕਰਦੀ ਹੈ ਜਿੰਨੇ ਚਾਰਜ, ਓਨੇ ‘ਚ ਪੂਰੀ ਫਿਲਮ ਨਿਪਟਾ ਦਿੰਦੀ ਹੈ Actress, ਨੈੱਟ ਵਰਥ ਕਰ ਦੇਵੇਗੀ ਹੈਰਾਨ

On Punjab

ਸੋਸ਼ਲ ਮੀਡਿਆ ‘ਤੇ ਛਾਇਆ ਅਨੁਸ਼ਕਾ ਅਤੇ ਸ਼ਾਹਰੁਖ ਦਾ ਖੂਬਸੂਰਤ ਲੁੱਕ,ਦੇਖੋ ਤਸਵੀਰਾਂ

On Punjab