17.37 F
New York, US
January 25, 2026
PreetNama
ਫਿਲਮ-ਸੰਸਾਰ/Filmy

ਆਖਰ ਸਲਮਾਨ ਖ਼ਾਨ ਕਿਉਂ ਨਹੀਂ ਮਨਾਉਣਗੇ ਆਪਣਾ 55ਵਾਂ ਜਨਮਦਿਨ?

ਬਾਲੀਵੁੱਡ ਦਬੰਗ ਸਲਮਾਨ ਖਾਨ ਕੁਝ ਹੀ ਦਿਨਾਂ ‘ਚ 55 ਦਾ ਸਾਲਾਂ ਦੇ ਹੋ ਜਾਣਗੇ। ਪਰ ਸਲਮਾਨ ਇਸ ਵਾਰ ਆਪਣਾ ਜਨਮਦਿਨ ਨਹੀਂ ਮਨਾਉਣਗੇ। ਖਬਰਾਂ ਮੁਤਾਬਕ ਸਲਮਾਨ ਖਾਨ ਆਪਣੇ ਪਨਵੇਲ ਵਾਲੇ ਹਾਊਸ ‘ਚ ਇਸ ਵਾਰ ਆਪਣਾ ਜਨਮਦਿਨ ਤੇ ਨਵਾਂ ਸਾਲ ਨਹੀਂ ਮਨਾਉਣਗੇ। ਹਰ ਸਾਲ ਸਲਮਾਨ ਆਪਣੇ ਪਰਿਵਾਰ ਨਾਲ ਜਨਮਦਿਨ ਤੇ ਨਵਾਂ ਸਾਲ ਫਾਰਮ ਹਾਊਸ ਤੇ ਆਪਣੇ ਘਰ ਗੈਲੈਕਸੀ ਅਪਾਰਟਮੈਂਟ ‘ਚ ਸੇਲੀਬ੍ਰੇਟ ਕਰਦੇ ਹਨ।

ਪਰ ਇਸ ਵਾਰ ਫਿਲਮ ‘ਅੰਤਿਮ’ ਦੇ ਸ਼ੂਟ ਕਾਰਨ ਸਲਮਾਨ ਆਪਣੇ ਜਨਮਦਿਨ ਨੂੰ ਨਹੀਂ ਮਨਾਉਣਗੇ। ਕਿਹਾ ਜਾ ਰਿਹਾ ਹੈ ਕੀ ਸਲਮਾਨ ਫ਼ਿਲਮ ਦੇ ਸੈੱਟ ‘ਤੇ ਹੀ ਛੋਟਾ ਜਿਹਾ ਸੇਲੀਬ੍ਰੇਸ਼ਨ ਕਰ ਸਕਦੇ ਹਨ। ਕਿਉਂਕਿ ਫ਼ਿਲਮ ‘ਅੰਤਿਮ’ ਦਾ ਫਾਈਨਲ ਸ਼ੈਡਿਊਲ ਚੱਲ ਰਿਹਾ ਹੈ ਜਿਸ ਦਾ ਸ਼ੂਟ ਉਹ ਜਲਦ ਤੋਂ ਜਲਦ ਖਤਮ ਕਰਨਗੇ। ਹਾਲ ਹੀ ‘ਚ ਇਸ ਫ਼ਿਲਮ ਦਾ ਫਸਟ ਲੁੱਕ ਵੀ ਸਾਹਮਣੇ ਆਇਆ ਹੈ।

ਇਸ ‘ਚ ਸਲਮਾਨ ਸਰਦਾਰ ਗੇਟ-ਅਪ ‘ਚ ਨਜ਼ਰ ਆ ਰਹੇ ਹਨ। ਅਗਲੇ ਸਾਲ ਸਲਮਾਨ ਖ਼ਾਨ ਆਪਣੇ ਫੈਨਸ ਲਈ 2 ਤੋਹਫ਼ੇ ਲੈ ਕੇ ਆ ਰਹੇ ਹਨ। ਫ਼ਿਲਮ ‘ਰਾਧੇ’ ਤੇ ‘ਅੰਤਿਮ’ ਅਗਲੇ ਸਾਲ ਰਿਲੀਜ਼ ਹੋਣ ਵਾਲਿਆਂ ਹਨ। ਸਲਮਾਨ ਦੀਆਂ ਇਨ੍ਹਾਂ 2 ਫ਼ਿਲਮਾਂ ਦਾ ਇੰਤਜ਼ਾਰ ਸਭ ਨੂੰ ਬੇਸਬਰੀ ਨਾਲ ਹੈ। ਜਿਸ ਲਈ ਸਲਮਾਨ ਕਾਫੀ ਮਿਹਨਤ ਵੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਿਗ ਬੌਸ ਤੇ ਅੰਤਿਮ ਦੇ ਸ਼ੂਟ ਦੇ ਕਾਰਨ ਸਲਮਾਨ ਖ਼ਾਨ ਇਸ ਵਾਰ ਆਪਣਾ ਜਨਮਦਿਨ ਨਹੀਂ ਮਨਾਉਣਗੇ।

Related posts

Mithun Chakraborty ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਂ ਛੁੱਟੀ ਮਨ੍ਹਾ ਰਿਹਾ ਹਾਂਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਮਿਮੋਹ ਨੇ ਆਪਣੇ ਬਿਆਨ ‘ਚ ਕਿਹਾ ਪਾਪਾ ਬਿਲਕੁੱਲ ਠੀਕ ਹਨ। ਉਹ ਫਿਲਹਾਲ ਇਕ ਸ਼ੋਅ ਲਈ ਬੰਗਾਲ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਰੱਬ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਫੈਨਜ਼ ਦੇ ਪਿਆਰ ਤੇ ਦੁਆਵਾਂ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਹਰ ਦਿਨ ਬਹੁਤ ਮਿਹਨਤ ਕਰ ਰਹੇ ਹਨ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਵਿਡ ਪਾਜ਼ੇਟਿਵ ਹੋਣ ‘ਤੇ ਹੀ ਨਹੀਂ, ਅਸੀਂ ਵੈਸੇ ਵੀ ਸਾਰੇ ਨਿਰਦੇਸ਼ਾਂ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰਨਾ ਚਾਹੀਦਾ ਹੈ। ਇਹ ਇਕ ਯੁੱਧ ਹੈ ਤੇ ਅਸੀਂ ਇਸ ਮਹਾਮਾਰੀ ਤੋਂ ਹਾਰ ਨਹੀਂ ਸਕਦੇ।

On Punjab

ਜਾਣੋ ਕਿਉ ਯੁਵਰਾਜ ਹੰਸ ਨੇ ਮਾਨਸੀ ਸ਼ਰਮਾ ਦੇ ਮਾਰੀਆ ਚਪੇੜਾਂ,ਵੀਡਿੳ ਹੋ ਰਿਹਾ ਵਾਇਰਲ

On Punjab

Hansika Motwani Wedding Inside Photo : ਹੰਸਿਕਾ ਮੋਟਵਾਨੀ ਦੀ ਮਾਂਗ ‘ਚ ਸੋਹੇਲ ਨੇ ਭਰਿਆ ਸਿੰਦੂਰ, ਦੋਵੇਂ ਹੋਏ ਇੱਕ ਦੂਜੇ ਦੇ

On Punjab