PreetNama
ਖੇਡ-ਜਗਤ/Sports News

ਆਈ.ਪੀ.ਐਲ ਤੋਂ ਪਹਿਲਾਂ ਧੋਨੀ ਬਣਿਆ ਕਿਸਾਨ

dhoni organic farming: ਮਹਿੰਦਰ ਸਿੰਘ ਧੋਨੀ ਜਲਦੀ ਹੀ ਵਾਪਿਸ ਕ੍ਰਿਕਟ ਦੇ ਮੈਦਾਨ ਵਿੱਚ ਨਜ਼ਰ ਆਉਣਗੇ। ਉਹ ਆਈ.ਪੀ.ਐਲ 2020 ਦੇ ਵਿੱਚ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ 2 ਮਾਰਚ ਨੂੰ ਟੀਮ ਵਿੱਚ ਸ਼ਾਮਿਲ ਹੋਣਗੇ। ਪਰ ਇਸ ਤੋਂ ਪਹਿਲਾਂ ਧੋਨੀ ਦਾ ਇੱਕ ਵੀਡੀਓ ਵਾਇਰਲ ਹੋਇਆ ਜਿਸ ਦੇ ਵਿੱਚ ਉਹ ਇੱਕ ਅਨੋਖੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਫੇਸਬੁੱਕ ਅਕਾਊਟ ‘ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਨਵੇਂ ਰੂਪ ਵਿੱਚ ਦਿਖਾਈ ਦੇ ਰਹੇ ਹਨ। ਦਰਅਸਲ ਉਹ ਹੁਣ ਖੇਤੀ ਬਾਰੇ ਸੋਚ ਰਹੇ ਹਨ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਇਸ ਤੇ ਅਮਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।

38 ਸਾਲਾ ਧੋਨੀ ਨੇ ਹੁਣ ਜੈਵਿਕ ਖੇਤੀ ਸ਼ੁਰੂ ਕੀਤੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਗ੍ਰਹਿ ਕਸਬੇ ਰਾਂਚੀ ਵਿੱਚ ਤਰਬੂਜ ਅਤੇ ਪਪੀਤੇ ਨੂੰ ਉਗਾਉਣ ਦੇ ਗੁਣ ਸਿੱਖ ਰਹੇ ਹਨ। ਮੰਨਿਆ ਜਾਂਦਾ ਹੈ ਕਿ ਧੋਨੀ ਨੇ ਹੁਣ ਆਪਣੀ ਰਿਟਾਇਰਮੈਂਟ ਯੋਜਨਾ ‘ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਿੰਦਰ ਸਿੰਘ ਧੋਨੀ ਨੇ ਆਪਣੇ ਅਕਾਊਂਟ ‘ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, “ਰਾਂਚੀ ਵਿੱਚ 20 ਦਿਨਾਂ ‘ਚ ਤਰਬੂਜ ਅਤੇ ਪਪੀਤੇ ਦੀ ਜੈਵਿਕ ਖੇਤੀ ਸ਼ੁਰੂ ਕੀਤੀ ਹੈ, ਪਹਿਲੀ ਵਾਰ ਮੈਂ ਬਹੁਤ ਉਤਸੁਕ ਹਾਂ।”

ਦੋ ਮਿੰਟ ਦੀ ਇਸ ਵੀਡੀਓ ਵਿੱਚ ਧੋਨੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਪੂਜਾ-ਅਰਚਨਾ ਕਰਦੇ ਦਿਖਾਈ ਦਿੱਤੇ ਹਨ। ਦੂਜੇ ਪਾਸੇ ਕ੍ਰਿਕਟ ਤੋਂ ਕੁੱਝ ਸਮੇਂ ਤੋਂ ਦੂਰ ਰਹਿਣ ਵਾਲੇ ਮਾਹੀ ਨੇ ਆਈ.ਪੀ.ਐਲ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਧੋਨੀ ਮੰਗਲਵਾਰ ਨੂੰ ਰਾਂਚੀ ਦੇ ਝਾਰਖੰਡ ਕ੍ਰਿਕਟ ਐਸੋਸੀਏਸ਼ਨ (ਜੇਐਸਸੀਏ) ਸਟੇਡੀਅਮ ਵਿੱਚ ਗਏ ਅਤੇ ਕਈ ਘੰਟੇ ਅਭਿਆਸ ਕੀਤਾ। ਆਈਪੀਐਲ 2020 ਦੀ ਸ਼ੁਰੂਆਤ 29 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਪਿੱਛਲੇ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਨਾਲ ਹੋਵੇਗੀ।

Related posts

ਧੋਨੀ ਨੇ ਕੋਹਲੀ ਤੇ ਤੇਂਦੁਲਕਰ ਨੂੰ ਛੱਡਿਆ ਕਿਤੇ ਪਿੱਛੇ

On Punjab

RCB vs MI:ਇਸ ਤਰ੍ਹਾਂ ਦੀ ਹੋ ਸਕਦੀ ਹੈ ਬੰਗਲੌਰ ਤੇ ਮੁੰਬਈ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਤੇ ਮੈਚ ਦੀ ਭਵਿੱਖਬਾਣੀ

On Punjab

ਓਲੰਪੀਅਨ ਸੁਸ਼ੀਲ ਕੁਮਾਰ ‘ਤੇ ਇਕ ਲੱਖ ਤੇ ਸਹਿਯੋਗੀ ਅਜੈ ਦੀ ਗਿ੍ਫ਼ਤਾਰੀ ‘ਤੇ 50 ਹਜ਼ਾਰ ਦਾ ਇਨਾਮ ਐਲਾਨਿਆ

On Punjab