PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਈਫਾ4-2025: ਫ਼ਿਲਮ ‘ਸ਼ੋਲੇ’ ਦੀ ਵਿਸ਼ੇਸ਼ ਸਕਰੀਨਿੰਗ ’ਚ ਸ਼ਾਮਲ ਹੋਇਆ ਰਮੇਸ਼ ਸਿੱਪੀ

ਜੈਪੁਰ: ਕੌਮਾਂਤਰੀ ਭਾਰਤੀ ਫ਼ਿਲਮ ਅਕੈਡਮੀ (ਆਈਆਈਐੱਫਏ) ਐਵਾਰਡਜ਼-2025 ਦੌਰਾਨ ਅੱਜ ਜੈਪੁਰ ਦੇ ਉੱਘੇ ਰਾਜਮੰਦਰ ਸਿਨੇਮਾ ’ਚ ਇੱਕ ਸਪੈਸ਼ਲ ਸਕਰੀਨਿੰਗ ਨਾਲ ਫ਼ਿਲਮ ‘ਸ਼ੋਲੇ’ ਦੇ 50 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਉੱਘੇ ਫ਼ਿਲਮਸਾਜ਼ ਤੇ ‘ਸ਼ੋਲੇ’ ਦੇ ਡਾਇਰੈਕਟਰ ਰਮੇਸ਼ ਸਿੱਪੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿੱਥੇ ਕਈ ਉੱਘੇ ਕਲਾਕਾਰ ਤੇ ਫ਼ਿਲਮ ਜਗਤ ਦੀਆਂ ਕਈ ਹੋਰ ਅਹਿਮ ਸ਼ਖਸੀਅਤਾਂ ਮੌਜੂਦ ਸਨ। ਰਮੇਸ਼ ਸਿੱਪੀ ਨੇ ਕਿਹਾ, ‘‘ਕੌਮਾਂਤਰੀ ਭਾਰਤੀ ਫ਼ਿਲਮ ਅਕੈਡਮੀ (ਆਈਆਈਐੱਫਏ) ਐਵਾਰਡਜ਼ ਦੇ ਅੱਜ 25 ਵਰ੍ਹੇ ਪੂਰੇ ਹੋਣੇ ਵੀ ‘ਸ਼ੋਲੇ’ ਦੇ 50 ਵਰ੍ਹਿਆਂ ਜਿੰਨੇ ਹੀ ਅਹਿਮ ਹਨ। ਅਸੀਂ ਕੱਲ੍ਹ ਰਾਤ ਇਕੱਠੇ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਇਹ ਅੱਜ ਰਾਤ ਹੀ ਨਹੀਂ ਬਲਕਿ ਅੱਗੇ ਵੀ ਜਾਰੀ ਰਹੇਗੀ।’’ ਦੱਸਣਯੋਗ ਹੈ ਕਿ ਫ਼ਿਲਮ ‘ਸ਼ੋਲੇ’ ਵਿੱਚ ਧਰਮਿੰਦਰ, ਅਮਿਤਾਭ ਬੱਚਨ, ਸੰਜੀਵ ਕੁਮਾਰ, ਹੇਮਾ ਮਾਲਿਨੀ, ਜਯਾ ਬੱਚਨ ਤੇ ਅਮਜ਼ਦ ਖ਼ਾਨ ਨੇ ਅਹਿਮ ਕਿਰਦਾਰ ਨਿਭਾਏ ਸਨ। ਇਸ ਮੌਕੇ ਰਾਜਮੰਦਰ ਸਿਨੇਮਾ ਦੇ ਸੰਸਥਾਪਕ ਦੇ ਪੁੱਤਰ ਦੇਵੇਂਦਰ ਸੁਰਾਨਾ ਨੇ ਕਿਹਾ ਕਿ ਫ਼ਿਲਮ ਦੀ ਸਕਰੀਨਿੰਗ ਦੀ ਮੇਜ਼ਬਾਨੀ ਕਰ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ।

Related posts

ਸ਼੍ਰੋਮਣੀ ਕਮੇਟੀ ਨੂੰ ਇੰਝ ਚਲਾ ਰਿਹਾ ਬਾਦਲ ਪਰਿਵਾਰ, ਅੰਦਰਲੇ ਭੇਤੀ ਨੇ ਖੋਲ੍ਹੀ ਪੋਲ, ਡੇਰਾ ਮੁਖੀ ਦੀ ਮੁਆਫੀ ਬਾਰੇ ਵੱਡਾ ਖ਼ੁਲਾਸਾ

Pritpal Kaur

UAE ਵੱਲੋਂ 10 ਸਾਲਾ ਗੋਲਡਨ ਵੀਜ਼ੇ ਦਾ ਐਲਾਨ, ਇਹ ਲੋਕ ਉਠਾ ਸਕਣਗੇ ਲਾਭ

On Punjab

2026 ਤੱਕ ਪੰਜਾਬੀਆਂ ਨੂੰ ਨਹੀਂ ਲੱਭੇਗਾ ਪੀਣ ਲਈ ਪਾਣੀ, ਚੇਤਾਵਨੀਆਂ ਤੋਂ 10 ਸਾਲ ਬਾਅਦ ਜਾਗੀ ਸਰਕਾਰ

On Punjab