PreetNama
ਸਮਾਜ/Socialਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਆਈਪੀਐੱਲ: ਪੰਜਾਬ ਕਿੰਗਜ਼ ਨੇ ਰਾਜਸਥਾਨ ਰੌਇਲਜ਼ ਨੂੰ 10 ਦੌੜਾਂ ਨਾਲ ਹਰਾਇਆ

ਜੈਪੁਰ- ਪੰਜਾਬ ਕਿੰਗਜ਼ ਨੇ ਨੇਹਲ ਵਡੇਰਾ ਤੇ ਸ਼ਸ਼ਾਂਕ ਸਿੰਘ ਦੇ ਨੀਮ ਸੈਂਕੜਿਆਂ ਮਗਰੋਂ ਹਰਪ੍ਰੀਤ ਬਰਾੜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਅੱਜ ਇੱੱਥੇ ਆਈਪੀਐੱਲ ਦੇ ਇਕ ਮੈਚ ’ਚ ਰਾਜਸਥਾਨ ਰੌਇਲਜ਼ ਨੂੰ 10 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਡੇਰਾ ਦੀਆਂ 70 ਦੌੜਾਂ ਤੇ ਸ਼ਸ਼ਾਂਕ ਸਿੰਘ ਦੀਆਂ 59 ਦੌੜਾਂ ਸਦਕਾ 20 ਓਵਰਾਂ ’ਚ 219/5 ਦਾ ਸਕੋਰ ਬਣਾਇਆ ਤੇ ਫਿਰ ਰਾਜਸਥਾਨ ਨੂੰ 209 ਦੌੜਾਂ ’ਤੇ ਹੀ ਰੋਕ ਦਿੱਤਾ। ਇਸ ਜਿੱਤ ਨਾਲ ਪੰਜਾਬ ਦੇ 12 ਮੈਚਾਂ ਵਿੱਚੋਂ 17 ਅੰਕ ਹੋ ਗਏ ਹਨ ਤੇ ਉਸ ਨੇ ਪਲੇਅ-ਆਫ ’ਚ ਜਗ੍ਹਾ ਬਣਾਉਣ ਲਈ ਆਪਣੀ ਸਥਿਤੀ ਹੋਰ ਮਜ਼ਬੁੂਤ ਕਰ ਲਈ ਹੈ। ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ’ਚ ਮੈਚ ਦੌਰਾਨ ਪੰਜਾਬ ਦੀ ਟੀਮ ਵੱਲੋਂ ਵਡੇਰਾ ਨੇ 37 ਗੇਂਦਾਂ ’ਤੇ 70 ਦੌੜਾਂ ਦੀ ਪਾਰੀ ਖੇਡੀ ਜਿਸ ਦੌਰਾਨ ਉਸ ਨੇ ਪੰਜ ਚੌਕੇ ਤੇ ਪੰਜ ਛੱਕੇ ਜੜੇ ਜਦਕਿ ਸ਼ਸ਼ਾਂਕ ਨੇ 30 ਗੇਂਦਾਂ ’ਤੇ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 59 ਦੌੜਾਂ ਦੀ ਪਾਰੀ ਖੇਡੀ। ਟੀਮ ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ 30 ਦੌੜਾਂ ਜਦਕਿ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਅਤੇ ਅਜ਼ਮਤਉੱਲ੍ਹਾ ਉਮਰਜ਼ਈ ਨੇ 21-21 ਦੌੜਾਂ ਬਣਾਈਆਂ। ਰਾਜਸਥਾਨ ਰੌਇਲਜ਼ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਰਿਆਨ ਪਰਾਗ ਤੇ ਅਕਾਸ਼ ਮਧਵਾਲ ਨੂੰ ਇੱਕ-ਇੱਕ ਵਿਕਟ ਮਿਲੀ। ਇਸ ਮਗਰੋਂ ਜਿੱਤ ਲਈ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰੌਇਲਜ਼ ਦੀ ਟੀਮ ਪੰਜਾਬ ਦੀ ਕੱਸਵੀਂ ਗੇਂਦਬਾਜ਼ੀ ਸਾਹਮਣੇ 20 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 209 ਦੌੜਾਂ ਹੀ ਬਣਾ ਸਕੀ। ਰਾਜਸਥਾਨ ਦੇ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਨੇ 50 ਦੌੜਾਂ ਤੇ ਵੈਭਵ ਸੂਰਿਆਵੰਸ਼ੀ ਨੇ 40 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਕਪਤਾਨ ਸੰਜੂ ਸੈਮਸਨ 20 ਦੌੜਾਂ ਬਣਾ ਕੇ ਆਉੂਟ ਹੋਇਆ।

Related posts

H1B ਵੀਜਾ ਦੇ ਬਦਲੇ ਨਿਯਮਾਂ ਕਰਕੇ ਨਿਰਾਸ਼ ਭਾਰਤੀ, ਦਰਜ ਕਰਵਾਇਆ ਮੁਕੱਦਮਾ

On Punjab

ਸੜਕ ਹਾਦਸਿਆ ਵਿਚ 10 ਦੀ ਮੌਤ

On Punjab

Chinese warplanes : ਕੈਨੇਡਾ ਨੇ ਚੀਨ ਦੀ ਕੀਤੀ ਨਿੰਦਾ, ਹਵਾਈ ਵਿਵਾਦ ਨੂੰ ਦੱਸਿਆ ਬੇਹੱਦ ਚਿੰਤਾਜਨਕ ਤੇ ਗੈਰ-ਪੇਸ਼ੇਵਰ

On Punjab