ਮੁੰਬਈ- ਟੀਸੀਐੱਸ ਦੇ ਨਤੀਜਿਆਂ ਤੋਂ ਬਾਅਦ ਆਈਟੀ ਸ਼ੇਅਰਾਂ ਵਿੱਚ ਵਿਕਰੀ ਦੇ ਦਬਾਅ ਕਾਰਨ ਸ਼ੁੱਕਰਵਾਰ ਨੂੰ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 398.45 ਅੰਕ ਡਿੱਗ ਕੇ 82,791.83 ’ਤੇ ਆ ਗਿਆ। ਉਧਰ Nifty-50 ਸੂਚਕ 111.25 ਅੰਕ ਡਿੱਗ ਕੇ 25,244 ’ਤੇ ਪਹੁੰਚ ਗਿਆ।
ਸੈਂਸੈਕਸ ਕੰਪਨੀਆਂ ਵਿੱਚੋਂ ਟਾਟਾ ਕੰਸਲਟੈਂਸੀ ਸਰਵਿਸਿਜ਼ ਆਪਣੇ ਜੂਨ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਲਗਭਗ 2 ਪ੍ਰਤੀਸ਼ਤ ਹੇਠਾਂ ਕਾਰੋਬਾਰ ਕਰ ਰਹੀ ਸੀ। ਦੇਸ਼ ਦੀ ਸਭ ਤੋਂ ਵੱਡੀ ਆਈਟੀ ਸੇਵਾਵਾਂ ਕੰਪਨੀ ਟੀਸੀਐੱਸ ਨੇ ਵੀਰਵਾਰ ਨੂੰ ਜੂਨ ਤਿਮਾਹੀ ਵਿੱਚ 12,760 ਕਰੋੜ ਰੁਪਏ ਦਾ 6 ਪ੍ਰਤੀਸ਼ਤ ਸ਼ੁੱਧ ਲਾਭ ਦਰਜ ਕੀਤਾ।ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਟੈੱਕ ਮਹਿੰਦਰਾ, ਐੱਚਸੀਐੱਲ ਟੈੱਕ ਅਤੇ ਬਜਾਜ ਫਿਨਸਰਵ ਹੇਠਾਂ ਕਾਰੋਬਾਰ ਕਰ ਰਹੀਆਂ ਸਨ। ਹਾਲਾਂਕਿ ਹਿੰਦੁਸਤਾਨ ਯੂਨੀਲੀਵਰ, ਐਕਸਿਸ ਬੈਂਕ, ਐੱਨਟੀਪੀਸੀ ਅਤੇ ਏਸ਼ੀਅਨ ਪੇਂਟਸ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਨ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 19 ਪੈਸੇ ਡਿੱਗ ਕੇ 85.89 ’ਤੇ ਆ ਗਿਆ।