PreetNama
ਰਾਜਨੀਤੀ/Politics

ਅੱਤਵਾਦ ਖ਼ਿਲਾਫ਼ ਲੜਾਈ ‘ਚ ਭਾਰਤ ਫਰਾਂਸ ਦੇ ਨਾਲ, ਪੀਐਮ ਮੋਦੀ ਨੇ ਨੀਸ ਹਮਲੇ ਦੀ ਕੀਤੀ ਨਿੰਦਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਰਾਂਸ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਫਰਾਂਸ ਦੇ ਸ਼ਹਿਰ ਨੀਸ ਵਿੱਚ ਅੱਜ ਹੋਏ ਚਾਕੂ ਹਮਲਿਆਂ ਦਾ ਵੀ ਜ਼ਿਕਰ ਕੀਤਾ। ਪੀਐਮ ਮੋਦੀ ਨੇ ਟਵੀਟ ਕੀਤਾ ਕਿ ਅੱਤਵਾਦ ਖਿਲਾਫ ਲੜਾਈ ‘ਚ ਅਸੀਂ ਫਰਾਂਸ ਦੇ ਨਾਲ ਹਾਂ।

ਪੀਐਮ ਮੋਦੀ ਨੇ ਕਿਹਾ, “ਮੈਂ ਫਰਾਂਸ ਦੇ ਨੀਸ ‘ਚ ਇੱਕ ਚਰਚ ‘ਚ ਹੋਏ ਹਮਲੇ ਸਣੇ ਹਾਲ ਹੀ ਦੇ ਦਿਨਾਂ ‘ਚ ਹੋਏ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕਰਦਾ ਹਾਂ। ਪੀੜਤ ਪਰਿਵਾਰਾਂ ਅਤੇ ਫਰਾਂਸ ਦੇ ਲੋਕਾਂ ਨਾਲ ਸਾਡੀ ਡੂੰਘੀ ਸੰਵੇਦਨਾ ਹੈ। ਅੱਤਵਾਦ ਖਿਲਾਫ ਲੜਾਈ ‘ਚ ਭਾਰਤ ਫਰਾਂਸ ਦੇ ਨਾਲ ਖੜਾ ਹੈ।”ਨੀਸ ਦੇ ਇੱਕ ਚਰਚ ਵਿਖੇ ਹਮਲਾਵਰ ਵਲੋਂ ਚਾਕੂ ਦੇ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ ‘ਚ ਪਿਛਲੇ ਦੋ ਮਹੀਨਿਆਂ ‘ਚ ਇਹ ਤੀਸਰਾ ਹਮਲਾ ਹੈ। ਸਾਲ 2016 ਵਿੱਚ ਬੈਸਟਿਲ ਡੇ ਪਰੇਡ ਦੌਰਾਨ ਵਾਰਦਾਤ ਸਥਾਨ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਇੱਕ ਹਮਲਾਵਰ ਨੇ ਟਰੱਕ ਭੀੜ ‘ਚ ਦਾਖਿਲ ਕਰ ਦਿੱਤਾ ਸੀ, ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਸੀ।

Related posts

ਕਾਂਗਰਸੀ ਆਗੂਆਂ ਨੇ ਲਾਏ ਭਗਵੰਤ ਮਾਨ ’ਤੇ ਭਾਜਪਾ ਦੀ ਟ੍ਰੋਲ ਆਰਮੀ ਦਾ ਹਿੱਸਾ ਹੋਣ ਦੇ ਦੋਸ਼

On Punjab

ਕਾਮੇਡੀਅਨ ਕਪਿਲ ਸ਼ਰਮਾ ਰੈਸਟੋਰੈਂਟ ਗੋਲੀਬਾਰੀ ਮਾਮਲਾ; ਦਿੱਲੀ ਪੁਲੀਸ ਨੇ ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ

On Punjab

ਕੈਪਟਨ ਨੇ ਪਰਨੀਤ ਕੌਰ ਨੂੰ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ

On Punjab