PreetNama
ਰਾਜਨੀਤੀ/Politics

ਅੱਜ ਰਾਤ 9 ਵਜੇ ਪ੍ਰਸਾਰਿਤ ਹੋਏਗਾ ਸ਼ੋਅ, ਮੋਦੀ ਨੇ ਕੀਤੀ ਖ਼ਾਸ ਅਪੀਲ

ਨਵੀਂ ਦਿੱਲੀ: ਪੀਐਮ ਮੋਦੀ ਅੱਜ ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ Man Vs Wild ਵਿੱਚ ਇਸ ਦੇ ਹੋਸਟ ਬੇਅਰ ਗ੍ਰਿਲਜ (Bear Grylls) ਨਾਲ ਨਜ਼ਰ ਆਉਣਗੇ। ਸੋਮਵਾਰ ਨੂੰ ਸ਼ੋਅ ਦੇ ਪ੍ਰਸਾਰਣ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਤੇ ਮੌਸਮੀ ਤਬਦੀਲੀ ‘ਤੇ ਚਾਨਣਾ ਪਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। ਸ਼ੋਅ ਦੀ ਸ਼ੂਟਿੰਗ ਉਤਰਾਖੰਡ ਦੇ ਜਿੰਮ ਕਾਰਬੇਟ ਪਾਰਕ ਵਿੱਚ ਕੀਤੀ ਗਈ ਹੈ।

 

ਪੀਐਮ ਮੋਦੀ ਨੇ ਟਵੀਟ ਕੀਤਾ, ‘ਵਾਤਾਵਰਣ ਦੀ ਸੰਭਾਲ ਤੇ ਮੌਸਮ ਦੀ ਤਬਦੀਲੀ ‘ਤੇ ਚਾਨਣਾ ਪਾਉਣ ਲਈ ਭਾਰਤ ਦੇ ਹਰੇ ਭਰੇ ਜੰਗਲ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਅੱਜ ਰਾਤ 9 ਵਜੇ ਸਾਡੇ ਨਾਲ ਜੁੜੋ।’ ਮੋਦੀ ਨੇ ਇਹ ਸ਼ੋਅ ਦੇ ਹੋਸਟ ਬੇਅਰ ਗ੍ਰਿਲਜ਼ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਲਿਖੀ। ਗ੍ਰਿਲਜ਼ ਨੇ ਆਪਣੇ ਟਵੀਟ ਵਿੱਚ ਲੋਕਾਂ ਨੂੰ ਇਹ ਸ਼ੋਅ ਵੇਖਣ ਦੀ ਅਪੀਲ ਕੀਤੀ ਸੀ।ਦੱਸ ਦੇਈਏ ਇਹ ਸ਼ੋਅ 180 ਦੇਸ਼ਾਂ ਵਿੱਚ ਪ੍ਰਸਾਰਿਤ ਹੋਵੇਗਾ। ਇਸ ਪ੍ਰਸਿੱਧ ਟੀਵੀ ਸ਼ੋਅ ਦਾ ਐਪੀਸੋਡ ਪਸ਼ੂਆਂ ਦੀ ਰੱਖਿਆ ਤੇ ਵਾਤਾਵਰਣ ਤਬਦੀਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਸ਼ੇਸ਼ ਐਪੀਸੋਡ ਵਿੱਚ ਜੰਗਲੀ ਜੀਵਾਂ ਦੀ ਸੰਭਾਲ ਦਾ ਮੁੱਦਾ ਉਠਾਇਆ ਜਾਵੇਗਾ ਤੇ ਵਾਤਾਵਰਣ ਤਬਦੀਲੀ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਵੇਗਾ। ਸ਼ੋਅ ਦੀ ਸ਼ੂਟਿੰਗ ਫਰਵਰੀ ਵਿੱਚ ਕੀਤੀ ਗਈ ਸੀ।

Related posts

ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਅਰੁਣ ਕੁਮਾਰ ਮਿਸ਼ਰਾ ਨੇ ਸੰਭਾਲਿਆ NHRC ਦੇ ਨਵੇਂ ਚੇਅਰਮੈਨ ਦਾ ਕਾਰਜਭਾਰ ਸੰਭਾਲਿਆ

On Punjab

ਚੱਕਰਵਾਤੀ ਅਮਫਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੂਫਾਨ ਪ੍ਰਭਾਵਿਤ ਬੰਗਾਲ ਨੂੰ ਤੁਰੰਤ 1000 ਕਰੋੜ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ

On Punjab

ਨੇਪਾਲ: ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਝੜਪ; 14 ਮੌਤਾਂ

On Punjab