PreetNama
ਖੇਡ-ਜਗਤ/Sports News

ਅੱਜ ਟੋਕੀਓ ਓਲੰਪਿਕ 2020 ਦਾ ਆਖਰੀ ਦਿਨ ਹੈ। ਅੱਜ ਸਾਰੇ ਦੇਸ਼ ਓਲੰਪਿਕ ਵਿਲੇਜ ਤੋਂ ਵਿਦਾ ਲੈ ਲੈਣਗੇ ਅਤੇ ਫਿਰ 2024 ਵਿਚ ਪੈਰਿਸ ਵਿਚ ਹੋਣ ਵਾਲੀ ਓਲਪਿੰਕ ਦੀ ਤਿਆਰੀ ਵਿਚ ਜੁੱਟ ਜਾਣਗੇ। ਸਮਾਪਤੀ ਸਮਾਗਮ ਸ਼ੁਰੂ ਹੋ ਗਿਆ ਹੈ। ਸਮਾਪਤੀ ਸਮਾਗਮ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਪੂਜੇ ਓਲੰਪਿਕ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ 2020 ਦੀ ਕਲੋਜ਼ਿੰਗ ਸੈਰੇਮਨੀ ਵੀ ਓਪਨਿੰਗ ਸੈਰੇਮਨੀ ਵਾਂਗ ਖਾਲੀ ਸਟੇਡੀਅਮ ਭਾਵ ਬਿਨਾਂ ਦਰਸ਼ਕਾਂ ਦੇ ਹੋ ਰਹੀ ਹੈ।

ਕੋਵਿਡ ਮਹਾਮਾਰੀ ਕਾਰਨ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੀ। ਇਸ ਸਮਾਗਮ ਵਿਚ ਕਿੰਨੇ ਭਾਰਤੀ ਖਿਡਾਰੀ ਸ਼ਾਮਲ ਹੋਣਗੇ ਇਸ ਦੀ ਕੋਈ ਹੱਦ ਤੈਅ ਨਹੀਂ ਕੀਤੀ ਗਈ ਪਰ ਅਧਿਕਾਰੀਆਂ ਦੀ ਗਿਣਤੀ 10 ਤੋਂ ਜ਼ਿਆਦਾ ਨਹੀਂ ਹੋਵੇਗੀ। ਨਾਲ ਹੀ ਭਾਰਤ ਵੱਲੋਂ ਕਾਂਸੇ ਦਾ ਮੈਡਲ ਜਿੱਤਣ ਵਾਲੇ ਬਜਰੰਗ ਪੂਨੀਆ ਤਿਰੰਗਾ ਲੈ ਕੇ ਚੱਲਣਗੇ।

ਭਾਰਤ ਲਈ, ਇਹ ਓਲੰਪਿਕ ਇਤਿਹਾਸਕ ਸੀ ਕਿਉਂਕਿ ਇਹ ਹੁਣ ਤਕ ਕਿਸੇ ਵੀ ਓਲੰਪਿਕ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤ ਨੇ ਇੱਕ ਸੋਨੇ ਦੇ ਨਾਲ 7 ਮੈਡਲ ਜਿੱਤੇ। ਇੱਕ ਪਾਸੇ ਭਾਰਤ ਨੇ ਹਾਕੀ ਵਿੱਚ 40 ਸਾਲਾਂ ਦੀ ਨਿਰਾਸ਼ਾ ਨੂੰ ਖਤਮ ਕਰਨ ਦੇ ਬਾਅਦ ਮੈਡਲ ਜਿੱਤਿਆ, ਜਦੋਂ ਕਿ ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ ਅਤੇ ਅਥਲੈਟਿਕਸ ਵਿੱਚ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ। ਇਸ ਤੋਂ ਇਲਾਵਾ ਮਹਿਲਾ ਹਾਕੀ ਟੀਮ ਅਤੇ ਗੋਲਫਰ ਅਦਿਤੀ ਅਸ਼ੋਕ ਬਹੁਤ ਘੱਟ ਫਰਕ ਨਾਲ ਮੈਡਲਾਂ ਤੋਂ ਖੁੰਝ ਗਈ। ਭਾਰਤ ਦੀ ਇਹ ਸਫਲਤਾ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ।

Related posts

LIVE Tokyo Olympics 2020:ਸੈਮੀਫਾਈਨਲ ‘ਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਅਰਜਨਟੀਨਾ ਨੇ 2-1 ਨਾਲ ਹਰਾਇਆ

On Punjab

ਕੋਰੋਨਾ ਵਾਇਰਸ ਦਾ ਕਹਿਰ, ਇਟਲੀ ‘ਚ 366 ਮੌਤਾਂ

On Punjab

World Cup 2019: ਪਾਕਿਸਤਾਨ-ਸ਼੍ਰੀ ਲੰਕਾ ਨੇ ਮੀਂਹ ਕਾਰਨ ਰੱਦ ਹੋਏ ਮੈਚ ਦੇ ਅੰਕ ਵੰਡੇ

On Punjab