PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਸਰ: ਬੀਐੱਸਐੱਫ ਨੇ ਪਾਕਿਸਤਾਨ ਤੋਂ ਤਸਕਰੀ ਕੀਤੀ 7 ਕਿਲੋ ICE ਜ਼ਬਤ ਕੀਤੀ

ਅੰਮ੍ਰਿਤਸਰ- ਸੀਮਾ ਸੁਰੱਖਿਆ ਬਲ ਨੇ ਕੋਮਾਂਤਰੀ ਬਾਜ਼ਾਰ ਵਿੱਚ ਕਰੋੜਾਂ ਦੇ ਮੁੱਲ ਦੀ 7.4 ਕਿਲੋ ਤੋਂ ਵੱਧ ICE(ਨਸ਼ੀਲਾ ਪਦਾਰਥ) ਜ਼ਬਤ ਕੀਤੀ ਹੈ। ਇਹ ਨਸ਼ੀਲਾ ਪਦਾਰਥ ਪਾਕਿਸਤਾਨ ਤੋਂ ਇੱਕ ਡਰੋਨ ਰਾਹੀਂ ਭੇਜਿਆ ਗਿਆ ਸੀ, ਜਿਸਨੂੰ ਬੀਐੱਸਐੱਫ ਨੇ ਬੇਅਸਰ ਕਰ ਦਿੱਤਾ। ਡਰੋਨ ਸਵੇਰੇ 2.30 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਮੋਡ ਪਿੰਡ ਦੇ ਖੇਤਾਂ ਵਿੱਚ ਡਿੱਗ ਪਿਆ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸੂਚਨਾ ’ਤੇ ਦੇਰ ਰਾਤ ਇੱਕ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਆਈਸੀਈ ਜ਼ਬਤ ਕੀਤਾ ਗਿਆ। ਬੀਐੱਸਐੱਫ ਅਧਿਕਾਰੀਆਂ ਨੇ X ’ਤੇ ਕਿਹਾ, “02:30 ਵਜੇ ਦੇ ਕਰੀਬ ਸ਼ੱਕੀ ਡਰਾਪਿੰਗ ਜ਼ੋਨ ਦੀ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਡਰੋਨ ਦੇ ਨਾਲ ਇੱਕ ਵੱਡੇ ਕਾਲੇ ਰੰਗ ਦਾ ਬੈਗ ਮਿਲਿਆ। ਜਿਸ ਵਿੱਚੋਂ ਆਈਸੀਈ (ਮੇਥਾਮਫੇਟਾਮਾਈਨ) ਦੇ ਸੱਤ ਪੈਕੇਟ ਮਿਲੇ, ਜਿਸਦਾ ਕੁੱਲ ਭਾਰ 7.470 ਕਿਲੋਗ੍ਰਾਮ ਸੀ। ਇਹ ਬਰਾਮਦਗੀ ਜ਼ਿਲ੍ਹਾ ਅੰਮ੍ਰਿਤਸਰ ਦੇ ਮੋਡ ਪਿੰਡ ਦੇ ਨੇੜੇ ਇੱਕ ਸਿੰਜਾਈ ਵਾਲੇ ਖੇਤ ਤੋਂ ਕੀਤੀ ਗਈ ਹੈ।’’ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਆਈਸੀਈ ਇੱਕ ਪਾਰਟੀ ਡਰੱਗ ਹੈ ਜੋ ਮਹਾਨਗਰਾਂ ਵਿੱਚ ਕਾਫੀ ਪ੍ਰਸਿੱਧ ਹੈ।

Related posts

Facebook ਅਧਿਕਾਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਦਿੱਲੀ ਪੁਲਿਸ ਕੋਲ ਸ਼ਿਕਾਇਤ

On Punjab

ਅਮਰੀਕਾ ਜਹਾਜ਼ ਹਾਦਸੇ ਦੇ ਮ੍ਰਿਤਕਾਂ ’ਚ ਦੋ ਭਾਰਤੀ ਮੂਲ ਦੇ ਵਿਅਕਤੀ

On Punjab

ਮੱਧ ਪ੍ਰਦੇਸ਼: ਅੱਜ ਹੋਏਗਾ ਸ਼ਿਵਰਾਜ ਸਰਕਾਰ ਦੀ ਕੈਬਨਿਟ ਦਾ ਵਿਸਤਾਰ, 10 ਮੰਤਰੀ ਸਿੰਧੀਆ ਖੇਮੇ ਤੋਂ

On Punjab