PreetNama
ਖਾਸ-ਖਬਰਾਂ/Important News

ਅਫ਼ਗ਼ਾਨਿਸਤਾਨ ’ਚ ਭੁੱਖਮਰੀ ਦੇ ਸ਼ਿਕਾਰ ਲੱਖਾਂ ਬੱਚੇ ‘ਮਰਨ ਕੰਢੇ’

ਸੰਯੁਕਤ ਰਾਸ਼ਟਰ ਬਾਲ ਕੋਸ਼ (UNICEF – ਯੂਨੀਸੈਫ਼) ਨੇ ਚੇਤਾਵਨੀ ਦਿੱਤੀ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਲਗਭਗ ਛੇ ਲੱਖ ਬੱਚੇ ਕੁਪੋਸ਼ਣ ਕਾਰਨ ਗੰਭੀਰ ਰੂਪ ਵਿੱਚ ਪੀੜਤ ਹਨ ਤੇ ਜੇ ਉਨ੍ਹਾਂ ਨੂੰ ਤੁਰੰਤ ਲੋੜੀਂਦੀ ਮਦਦ ਨਹੀਂ ਪਹੁੰਚਾਈ ਗਈ, ਤਾਂ ਉਨ੍ਹਾਂ ਬੱਚਿਆਂ ਦੀ ਜਾਨ ਵੀ ਜਾ ਸਕਦੀ ਹੈ।
ਯੂਨੀਸੈਫ਼ ਦੇ ਬੁਲਾਰੇ ਕ੍ਰਿਸਟੋਫ਼ ਬਾਉਲਿਰੇਕ ਨੇ ਜਨੇਵਾ ’ਚ ਕਿਹਾ ਕਿ ਜੰਗ ਨਾਲ ਟੁੱਟ ਚੁੱਕੇ ਦੇਸ਼ ਅਫ਼ਗ਼ਾਨਿਸਤਾਨ ਵਿੱਚ ਮਨੁੱਖਾਂ ਦੀ ਹਾਲਤ ਜਿੰਨੀ ਖ਼ਰਾਬ ਹੈ, ਓਨੀ ਸ਼ਾਇਦ ਇਸ ਧਰਤੀ ਦੇ ਕਿਸੇ ਵੀ ਕੋਣੇ ’ਚ ਨਹੀਂ ਹੈ। ਉਨ੍ਹਾਂ ਪੀੜਤ ਤੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਮਦਦ ਲਈ ਤੁਰੰਤ 70 ਲੱਖ ਅਮਰੀਕੀ ਡਾਲਰ ਦੀ ਮਦਦ ਦੇਣ ਦੀ ਵਕਾਲਤ ਵੀ ਕੀਤੀ।ਸ੍ਰੀ ਕਿਸਟੋਫ਼ ਨੇ ਚੇਤਾਵਨੀ ਦਿੱਤੀ ਕਿ ਹਿੰਸਾ ਵਿੱਚ ਵਾਧੇ ਤੇ ਪਿਛਲੇ ਸਾਲ ਦੇ ਗੰਭੀਰ ਸੋਕੇ ਕਾਰਨ ਦੇਸ਼ ਭਰ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਹਜ਼ਾਰਾਂ ਬੱਚੇ ਇਹ ਦੁਖਾਂਤ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 20 ਲੱਖ ਬੱਚੇ ਗੰਭੀਰ ਤੌਰ ’ਤੇ ਕੁਪੋਸ਼ਣ ਤੋਂ ਪੀੜਤ ਹਨ ਤੇ ਉਨ੍ਹਾਂ ਵਿੱਚੋਂ 6 ਲੱਖ ਬੱਚੇ ਤਾਂ ਬਹੁਤ ਹੀ ਗੰਭੀਰ ਹਾਲਤ ਤੱਕ ਭਾਵ ਮੌਤ ਦੇ ਕੰਢੇ ਤੱਕ ਪੁੱਜ ਗਏ ਹਨ। ਉਨ੍ਹਾਂ ਦੱਸਿਆ ਕਿ ਯੂਨੀਸੈਫ਼ ਵੱਲੋਂ ਅਫ਼ਗ਼ਾਨਿਸਤਾਨ ਦੇ ਸਾਰੇ 34 ਸੂਬਿਆਂ ’ਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਾਲੀਆ ਰਿਪੋਰਟ ਵਿੱਚ ਯੂਨੀਸੈਫ਼ ਨੇ ਅਫ਼ਗ਼ਾਨਿਸਤਾਨ ਵਿੱਚ ਬੱਚਿਆਂ ਦੀ ਹਾਲਤ ਨੂੰ ਬੇਹੱਦ ਚਿੰਤਾਜਨਕ ਦੱਸਿਆ ਹੈ। ਹੋਰ ਤਾਂ ਹੋਰ ਅਮਰੀਕੀ ਸਰਕਾਰ ਦੀ ਹਿਰਾਸਤ ਵਿੱਚ ਮੌਜੂਦ ਅਫ਼ਗ਼ਾਨ ਬੱਚੇ ਵੀ ਦਮ ਤੋੜ ਰਹੇ ਹਨ। ਯੂਨੀਸੈਫ਼ ਨੇ ਅਮਰੀਕੀ ਪ੍ਰਸ਼ਾਸਨ ਨੂੰ ਆਪਣੀ ਨੀਤੀ ਸੋਧਣ ਲਈ ਆਖਿਆ ਹੈ।

Related posts

ਪ੍ਰਧਾਨ ਮੰਤਰੀ ਮੋਦੀ ਦਾ ਸ੍ਰੀਲੰਕਾ ਦੌਰਾ ਅਗਲੇ ਮਹੀਨੇ

On Punjab

ਅਮਰੀਕਾ ‘ਚ ਸਾਈਬਰ ਡਾਕਿਆਂ ਨਾਲ ਵਸੂਲੀ 7.5 ਕਰੋੜ ਦੀ ਫਿਰੌਤੀ

On Punjab

Eupore : ਪੂਰੇ ਯੂਰਪ ‘ਚ ਹੀਟਵੇਵ ਕਾਰਨ ਬੁਰਾ ਹਾਲ, ਬਰਤਾਨੀਆ ‘ਚ ਟੁੱਟਿਆ ਗਰਮੀ ਦਾ ਰਿਕਾਰਡ, ਸੜਕਾਂ ਪਿਘਲੀਆਂ, ਸਪੇਨ ‘ਚ ਰੈੱਡ ਅਲਰਟ

On Punjab