PreetNama
ਸਮਾਜ/Social

ਅਾਪਣੀ ਗਲਤੀ ਲੲੀ ਦੂਜੇ ਨੂੰ ਦੋਸ਼ੀ ਠਹਿਰਾਓ, ੲਿਸੇ ਕਾਰਨ ਅਸੀ ਪਛੜੇ ਹੋੲੇ ਹਾਂ!

ਪੂਰਾ ਪੰਜਾਬ ਬੱਚੇ ਦੀ ਸਲਾਮਤੀ ਲੲੀ ਦੁਅਾਵਾਂ ਕਰ ਰਿਹਾ ੲੇ, ਕੲੀ ਲੋਕ ਪਰਸਾਸਨ ਨੂੰ ਦੋਸ਼ੀ ਸਮਝ ਰਹੇ ਹਨ ਜੋ ਬਚਾਅ ਕਾਰਜ ਚ ਚੁਸਤੀ ਨਹੀ ਵਿਖਾ ਸਕਿਅਾ ਤੇ ਕੁੱਝ ਕਹਿ ਰਹੇ ਨੇ ਕਿ ਜੇ ੲਿਹ ਕਿਸੇ ਲੀਡਰ ਦਾ ਬੱਚਾ ਹੁੰਦਾ ਤਾਂ ਜਲਦੀ ਕੱਢ ਲਿਅਾ ਜਾਂਦਾ ਤੇ ਕੲੀ ਕਹਿੰਦੇ ਕੋੲੀ ਅਜਿਹੀ ਮਸ਼ੀਨ ਬਣਾੳੁਣੀ ਚਾਹੀਦੀ ੲੇ ਜਿਹੜੀ ਬੋਰ ਚ ਡਿੱਗੇ ਬੱਚੇ ਨੂੰ ਬਚਾ ਸਕੇ ਪਰ ਸਾਡਾ ਤਕੀਅਾ ਕਲਾਮ ੲਿਹੀ ਬਣ ਚੁੱਕਿਅਾ ੲੇ ਕਿ ਅਾਪਣੀ ਗਲਤੀ ਲੲੀ ਦੂਜੇ ਨੂੰ ਦੋਸ਼ੀ ਠਹਿਰਾਓ ੲਿਸੇ ਕਾਰਨ ਅਸੀ ਪਛੜੇ ਹੋੲੇ ਹਾਂ! ਸਾਵਧਾਨੀ ਨਾ ਦਾ ਸਬਦ ਸਾਡੀ ਜਿੰਦਗੀ ਦੀ ਕਿਤਾਬ ਚ ਹੈ ਹੀ ਨਹੀ ੲੇ ਕਿ ਡੀ.ਸੀ ਜਾ ਮੁੱਖ ਮੰਤਰੀ ਅਾ ਕੇ ਸਾਡੇ ਘਰ ਦੇ ਬੋਰ ਬੰਦ ਕਰਨ ਜਾ ਨੰਗੀਅਾਂ ਤਾਰਾਂ ਤੇ ਜੋੜ ਲਾੳੁਣ? ੲਿਹ ੳੁਹਨਾਂ ਦੀ ਡਿੳੁਟੀ ੲੇ ਕਿ ਸਾਡਾ ਅਾਪਣੇ ਬੱਚਿਅਾਂ ਦੀ ਹਿਫਾਜਤ ਕਰਨ ਦਾ ਕੋੲੀ ਫਰਜ ਨਹੀ ਬਣਦਾ! ਬੱਚਾ ਤੇ ਬੇਸਮਝ ੲੇ ੳੁਸਨੂੰ ਕੀ ਪਤਾ ੲੇ ਕਿ ਖਤਰਾ ੲੇ ੳੁਹ ਤਾਂ ਅਾਪਣੀ ਖੇਡ ਚ ਮਸਤ ਹੁੰਦਾ ੲੇ ਸਾਡਾ ਫਰਜ ਨਹੀ ਬਣਦਾ ਕਿ ੲਿਸ ਤਰਾਂ ਦੀ ੳੁਹਨਾਂ ਸਭ ਥਾਵਾਂ ਤੇ ਸਾਵਧਾਨੀ ਵਰਤੀ ਜਾਵੇ ੲਿਕ ਸੌ ਰੁਪੲੇ ਦਾ ਢੱਕਣਾ ਲਗਾੲਿਅਾ ਜਾ ਸਕਦਾ ਸੀ ਜਾ ਦੋ ਸੌ ਰੁਪੲੇ ਦੀ ਸੀਮਿੰਟ ਦੀ ਪਲੇਟ ਨਾਲ ਕਵਰ ਕੀਤਾ ਜਾ ਸਕਦਾ ਸੀ ਸਿਰਫ ਦੋ ਸੌ ਰੁਪੲੇ ਦੇ ਖਰਚੇ ਤੇ ਦਸ ਮਿੰਟ ਵਕਤ ਨੇ ੲਿਕ ਹੱਸਦਾ ਖੇਡਦਾ ਮਾਸੂਮ ਬੱਚਾ ਮੌਤ ਦੇ ਮੂੰਹ ਚ ਫਸਾ ਦਿੱਤਾ! ੲਿਸ ਲੲੀ ਪਰਿਵਾਰਕ ਮੈਂਬਰ ਗੁਨਾਹਗਾਰ ਨੇ ਜੇਕਰ ਬੱਚੇ ਨਾਲ ਕੋੲੀ ਅਣਹੋਣੀ ਵਾਪਰਦੀ ੲੇ ਤਾਂ ੳੁਹ ਫਤਿਹ ਦੇ ਦੋਸ਼ੀ ਹੋਣਗੇ ਤੇ ਅਾਪਣੇ ਅਾਪ ਨੂੰ ਕਦੇ ਮੁਅਾਫ ਨਹੀ ਕਰ ਸਕਣਗੇ! ਹਰ ੲਿਕ ਗੱਲ ਚ ਸਰਕਾਰ ਦੋਸ਼ੀ ਨਹੀ ਹੁੰਦੀ ੳੁਹ ਅਾਪਣਾ ਫਰਜ ਨਿਭਾ ਰਹੇ ਹਨ ਵਿਜੇਦਰ ਸਿਗਲਾ ਜੀ ਡੀ.ਸੀ ਸਾਹਬ ਤਸੀਲਦਾਰ ਸਭ ਮਾਮਲੇ ਨਾਲ ਜੁੜੇ ਹੋੲੇ ਨੇ ਸਾਰੇ ਪਰਬੰਧ ਕੀਤੇ ਨੇ ਕਿ ਬੱਚੇ ਦਾ ੲਿਲਾਜ ਕੀਤਾ ਜਾਵੇ ਮੇਰੇ ਹਿਸਾਬ ਨਾਲ ਬੰਦ ਪੲੇ ਬੋਰ ਨੂੰ ਸਕਿੳੁਰ ਕਰਨਾ ਨਾ ਡੀ.ਸੀ ਦਾ ਕੰਮ ਸੀ ਨਾ ਕਿਸੇ ਮੰਤਰੀ ਦਾ ੲਿਹ ਘਰਦੇ ਮਾਲਕਾਂ ਦਾ ਕੰਮ.ਸੀ ੳੁਹਨਾਂ ਦੀ ਹੀ ਅਣਗਹਿਲੀ ਦਾ ਨਤੀਜਾ ਸਾਡੇ ਸਾਹਮਣੇ ਹੈ! ੲਿਸ ਘਟਨਾਂ ਨੁੰ ਰੋਕਣ ਲੲੀ ੲਿਸ ਤਰਾਂ ਦੇ ਵਾਧੂ ਬੋਰ ਬੰਦ ਕਰਨ ਲੲੀ ਸਰਕਾਰ ਨੂੰ ਸਖਤ ਨਿਰਦੇਸ਼ ਦੇਣੇ ਚਾਹੀਦੇ ਹਨ ਤੇ ੲਿਸ ਤਰਾਂ ਦੀ ਘਟਨਾ ਵਾਪਰਨ ਤੇ ਮਾਲਕਾਂ ਵਿਰੁਧ ਕੇਸ ਦਰਜ ਕਰਨਾ ਚਾਹੀਦਾ ੲੇ ਤਾਂ ਕਿ ਸਾਡੇ ਦੇਸ਼ ਦਾ ਭਵਿੱਖ ਕੋੲੀ ਫਤਿਹਵੀਰ ੲਿਸ ਤਰਾਂ ਮੁਸੀਬਤ ਚ ਨਾ ਫਸੇ!

ਚੰਨੀ ਚਹਿਲ

9915806550

Related posts

ਹੁਣ ਘਰ ਬੈਠੇ ਪਾਕਿਸਤਾਨ ਦੇ ਮੰਦਰਾਂ ਤੇ ਗੁਰਦੁਆਰਿਆਂ ਦੇ ਕਰ ਸਕੋਗੇ ਦਰਸ਼ਨ, ਬੈਠਕ ‘ਚ ਲਿਆ ਫੈਸਲਾ

On Punjab

ਕਾਂਗਰਸ ਦੀ ਪਟੀਸ਼ਨ ਰੱਦ ਕਰ SC ਨੇ ਕਿਹਾ ਰਾਜਪਾਲ ਦਾ ਫਲੋਰ ਟੈਸਟ ਦਾ ਫੈਸਲਾ ਸੀ ਸਹੀ

On Punjab

Let us be proud of our women by encouraging and supporting them

On Punjab