PreetNama
ਸਮਾਜ/Social

ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਪ੍ਰਧਾਨ ਮੰਤਰੀ ਨੇ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ : ਅਧੀਰ ਰੰਜਨ ਚੌਧਰੀ

adhir ranjan attacks modi: ਦਿੱਲੀ ਵਿੱਚ ਹੋਈ ਹਿੰਸਾ ਅਤੇ ਸੰਸਦ ਵਿੱਚ ਹੋ ਰਹੀ ਹੰਗਾਮੇ ਦੇ ਵਿੱਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਟਵੀਟ ਨੇ ਵਿਰੋਧੀ ਧਿਰ ਨੂੰ ਇਕ ਨਵਾਂ ਮੁੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹ ਇਸ ਐਤਵਾਰ ਨੂੰ ਸੋਸ਼ਲ ਮੀਡੀਆ ਛੱਡਣ ਬਾਰੇ ਵਿਚਾਰ ਕਰ ਰਹੇ ਹਨ। ਇਸ ‘ਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ਦੀ ਇੱਕ ਚਾਲ ਹੈ, ਜਿਸ ਨਾਲ ਉਹ ਮੌਜੂਦਾ ਮੁੱਦਿਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ। ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ, “ਸੋਸ਼ਲ ਮੀਡੀਆ ਛੱਡਣ ਦੀ ਮੋਦੀ ਜੀ ਦੀ ਨਵੀਂ ਚਾਲ ਦੇਸ਼ ਦੇ ਭਖਦੇ ਮਸਲਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।”

ਅਧੀਰ ਰੰਜਨ ਚੌਧਰੀ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ। ਪੀਐਮ ਮੋਦੀ ਦੇ ਟਵੀਟ ‘ਤੇ ਮੁੜ ਜਵਾਬ ਦਿੰਦਿਆਂ ਰਾਹੁਲ ਨੇ ਲਿਖਿਆ ਕਿ “ਨਫ਼ਰਤ ਛੱਡੋ, ਸੋਸ਼ਲ ਮੀਡੀਆ’ ਨਹੀਂ।” ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਅਚਾਨਕ ਇੱਕ ਟਵੀਟ ਕੀਤਾ। ਇਸ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਲਿਖਿਆ ਕਿ “ਇਸ ਐਤਵਾਰ ਨੂੰ ਉਹ ਸੋਸ਼ਲ ਮੀਡੀਆ ਪਲੇਟਫਾਰਮਸ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ ਨੂੰ ਛੱਡਣ ‘ਤੇ ਵਿਚਾਰ ਕਰ ਰਹੇ ਹਨ। ਜਲਦੀ ਹੀ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।”

Related posts

ਐਸ.ਐਸ.ਸੀ.ਪ੍ਰੀਖਿਆ ਰੱਦ ਨਹੀਂ ਹੋਵੇਗੀ:ਪ੍ਰਭਾਵਿਤ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ:ਚੇਅਰਮੈਨ ਦੀ ਸੰਭਾਵਨਾ

On Punjab

ਨਹਿਰੂ ਲੋਕਾਂ ਦੇ ਪੈਸੇ ਨਾਲ ਬਣਾਉਣਾ ਚਾਹੁੰਦੇ ਸਨ ਬਾਬਰੀ ਮਸਜਿਦ ; ਸਰਦਾਰ ਪਟੇਲ ਨੇ ਯੋਜਨਾ ਕੀਤੀ ਨਾਕਾਮ

On Punjab

ਸਾਢੇ ਚਾਰ ਏਕੜ ’ਚ ਨਾਜਾਇਜ਼ ਕਲੋਨੀਆਂ ਢਾਹੀਆਂ

On Punjab