PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ

ਨਵੀਂ ਦਿੱਲੀ: ਬਾਲੀਵੁੱਡ ਦੇ ਬਿੱਗ ਬੀ ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਸਮਾਗਮ ਦੌਰਾਨ ਬੱਚਨ ਨੂੰ ਇਹ ਵੱਕਾਰੀ ਐਵਾਰਡ ਭੇਟ ਕੀਤਾ।
ਇਸ ਮੌਕੇ ਅਮਿਤਾਭ ਦੀ ਪਤਨੀ ਜਯਾ ਬਚਨ ਤੇ ਬੇਟਾ ਅਭਿਸ਼ੇਕ ਬਚਨ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਮਿਤਾਭ ਨੇ ਕਿਹਾ ‘ਅਜੇ ਬਹੁਤ ਕੰਮ ਬਾਕੀ’ ਹੈ।
ਯਾਦ ਰਹੇ ਅਮਿਤਾਭ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ ਜਿਹੜੇ ਕਈ ਦਹਾਕਿਆਂ ਬਾਅਦ ਅੱਜ ਵੀ ਫਿਲਮਾਂ ਵਿੱਚ ਸਰਗਰਮ ਹਨ। ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੌਜਵਾਨ ਕਲਾਕਾਰਾਂ ‘ਤੇ ਭਾਰੀ ਪੈਂਦੀ ਸੀ।

ਅਮਿਤਾਭ ਦਾ ਜਨਮ 11 ਅਕਤਬੂਰ, 1942 ਨੂੰ ਇਲਾਹਾਬਾਦ ‘ਚ ਹੋਇਆ ਸੀ। ਬਿੱਗ ਬੀ ਨੇ ਬਾਲੀਵੁਡ ‘ਚ 50 ਸਾਲ ਕੰਮ ਕੀਤਾ ਹੈ। ਉਨ੍ਹਾਂ ਨੇ 1969 ‘ਚ ਫ਼ਿਲਮ ‘ਉਦਯੋਗ’ ਨਾਲ ਡੈਬਿਊ ਕੀਤਾ ਸੀ ਪਰ 1971 ‘ਚ ਆਈ ਫ਼ਿਲਮ ‘ਆਨੰਦ’ ਤੋਂ ਪਛਾਣ ਮਿਲੀ ਸੀ। ਫ਼ਿਲਮ ‘ਜ਼ੰਜੀਰ’ ਨੇ ਰਾਤੋ-ਰਾਤ ਸਟਾਰ ਬਣਾ ਦਿੱਤਾ।

Related posts

Coronavirus : ਭਾਰਤ ‘ਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਪਰੇਸ਼ਾਨ ਹੋਈ ਪ੍ਰਿਅੰਕਾ, ਲੋਕਾਂ ਨੂੰ ਕਿਹਾ- ਮੈਂ ਤੁਹਾਡੇ ਤੋਂ ਭੀਖ ਮੰਗਦੀ ਹਾਂ…

On Punjab

ਪਹਿਲੇ ਦਿਨ ਹੀ ‘ਟਾਇਲੇਟ’ ਨੂੰ ਲੈ ਕੇ ਮੁਸ਼ਕਲਾਂ ’ਚ ਫਸੇ ਕੰਟੈਸਟੈਂਟ, ਇਕ ਹੀ ਬਾਥਰੂਮ ਕਰਨਾ ਪਵੇਗਾ ਸ਼ੇਅਰ

On Punjab

ਨਹੀਂ ਰਹੇ ਫਿਲਮ ਨਿਰਮਾਤਾ ਨਿਸ਼ੀਕਾਂਤ ਕਾਮਤ

On Punjab