PreetNama
ਖਾਸ-ਖਬਰਾਂ/Important News

ਅਮਿਤਾਭ ਬੱਚਨ ਦੇ ਹੱਥ ਦੀ ਹੋਈ ਸਰਜਰੀ, 81 ਸਾਲਾ ਅਦਾਕਾਰ ਨੇ ਗੁੱਟ ’ਤੇ ਲਗਾਇਆ ਹੈ ਬੈਂਂਡੇਜ

ਬਿਗ ਬੀ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦੀ ਹੱਥ ਦੀ ਸਰਜਰੀ ਹੋਈ ਹੈ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ। ਇੰਡੀਅਨ ਸਟ੍ਰੀਟ ਪ੍ਰੀਮੀਅਰ ਲੀਗ (ਆਈਐੱਸਪੀਐੱਲ) ’ਚ ਮੁੰਬਈ ਟੀਮ ਦੇ ਮਾਲਕ ਬੱਚਨ ਨੇ ਆਪਣੇ ਨਿੱਜੀ ਬਲਾਗ ’ਤੇ ਸਾਥੀ ਸਿਤਾਰਿਆਂ ਤੇ ਟੀਮ ਮਾਲਕਾਂ ਅਕਸ਼ੈ ਕੁਮਾਰ (ਸ੍ਰੀਨਗਰ) ਤੇ ਸੂਰਿਆ (ਚੇਨਈ) ਨਾਲ ਟੂਰਨਾਮੈਂਟ ਨਾਲ ਜੁੜੇ ਇਸ਼ਤਿਹਾਰਾਂ ਨੂੰ ਸਾਂਝਿਆਂ ਕੀਤਾ। ਇਸ ’ਚ 81 ਸਾਲਾ ਅਦਾਕਾਰ ਦੇ ਗੁੱਟ ’ਤੇ ਬੈਂਂਡੇਜ ਲੱਗਾ ਦੇਖਿਆ ਜਾ ਸਕਦਾ ਹੈ।

Related posts

ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪ੍ਰਿੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਅਧਿਆਪਕ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਵਧਾਉਣ ਵਿਚ ਸਹਾਈ ਹੋਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਯਕੀਨਨ ਤੌਰ ਉਤੇ ਇਹ ਕਦਮ ਸੂਬੇ ਦੀ ਸਿੱਖਿਆ ਵਿਵਸਥਾ ਨੂੰ ਸੁਧਾਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਣਗੇ।

On Punjab

ਪੁਰੀ ਦੇ ਜਗਨਨਾਥ ਮੰਦਰ ਵਿੱਚ ਗੁਪਤ ਕੈਮਰੇ ਨਾਲ ਆਇਆ ਇੱਕ ਵਿਅਕਤੀ ਕਾਬੂ

On Punjab

ਬਾਈਟਡਾਂਸ ਨੇ ਆਫਰ ਨੂੰ ਠੁਕਰਾਇਆ, ਮਾਈਕ੍ਰੋਸਾਫਟ ਨੂੰ ਨਹੀਂ ਵੇਚੇਗੀ ਟਿਕਟੌਕ ਦੇ ਯੂਐਸ ਓਪਰੇਸ਼ਨ

On Punjab