PreetNama
ਫਿਲਮ-ਸੰਸਾਰ/Filmy

ਅਮਿਤਾਭ ਬੱਚਨ ਦੀ ਵਿਗਡ਼ੀ ਤਬੀਅਤ? ਟਵੀਟ ਕਰਕੇ ਫੈਨਜ਼ ਨੂੰ ਕਿਹਾ -ਵਧ ਰਹੀਆਂ ਨੇ ਧਡ਼ਕਣਾਂ…. ਚਿੰਤਾ ਹੋ ਰਹੀ ਹੈ

 ਬਾਲੀਵੁੱਡ ਅਮਿਤਾਭ ਬੱਚਨ ਉਮਰ ਦੇ 80 ਸਾਲ ‘ਚ ਵੀ ਕਾਫ਼ੀ ਮਿਹਨਤ ਕਰਦੇ ਹਨ। ਇਸ ਉਮਰ ‘ਚ ਬਿਗ-ਬੀ 12 ਘੰਟੇ ਕੰਮ ਕਰਨ ਤੋਂ ਇਲਾਵਾ ਜਿੰਮ ‘ਚ ਪਸੀਨਾ ਵੀ ਵਹਾਉਂਦੇ ਹਨ। ਅਮਿਤਾਭ ਬੱਚਨ ਦੀ ਇਕ ਟਵੀਟ ਨੇ ਉਨ੍ਹਾਂ ਨੇ ਫੈਨਜ਼ ਨੂੰ ਚਿੰਤਾ ‘ਚ ਹੀ ਪਾ ਦਿੱਤਾ ਹੈ।

ਅਮਿਤਾਭ ਜੀ ਨੇ ਐਤਵਾਰ ਰਾਤ ਨੂੰ ਟਵੀਟ ਕੀਤਾ, ਦਿਲ ਦੀਆਂ ਧਡ਼ਕਣਾਂ ਵਧ ਰਹੀਆਂ ਹਨ, ਚਿੰਤਾ ਵਧ ਰਹੀ ਹੈ। ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਇਸ ਦੇ ਨਾਲ ਹੀ ਬਿਗ ਬੀ ਨੇ ਹੱਥ ਜੋਡ਼ਨ ਵਾਲੀ ਇਮੋਜੀ ਬਣਾਉਂਦੇ ਹੋਏ ਆਪਣੇ ਟਵੀਟ ‘ਚ ਇਕ ਪ੍ਰਸ਼ਨ ਦੇ ਨਾਲ ਹੀ ਆਪਣੀ ਗੱਲ ਅਧੂਰੀ ਛੱਡ ਦਿੱਤੀ, ਜੋ ਹੁਣ ਫੈਨਜ਼ ਦੀ ਚਿੰਤਾ ਵਧਾ ਰਹੀ ਹੈ। ਇਹ ਟਵੀਟ ਦੇਖਕੇ ਫੈਨਜ਼ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਦੇ ਬਾਲੀਵੁੱਡ ਭਗਵਾਨ ਨੂੰ ਆਖਰ ਕੀ ਹੋ ਗਿਆ ਹੈ। ਸ਼ੋਸ਼ਲ ਮੀਡੀਆ ‘ਤੇ ਫੈਨਜ਼ ਉਨ੍ਹਾਂ ਦਾ ਹਾਲ ਜਾਣਨ ਲਈ ਬੇਤਾਬ ਹਨ। ਉਹ ਲਗਾਤਾਰ ਅਮਿਤਾਭ ਬੱਚਨ ਨੂੰ ਪੁੱਛ ਰਹੇ ਹਨ ਕਿ ਆਖਰ ਕੀ ਹੋਇਆ ਹੈ? ਫੈਨਜ਼ ਪ੍ਰਾਰਥਨਾ ਕਰ ਰਹੇ ਹਨ ਤੇ ਹੌਂਸਲਾ ਰੱਖਣ ਲਈ ਵੀ ਕਹਿ ਰਹੇ ਹਨ।

Related posts

ਦਿਲ ਦੀਆਂ ਧੜਕਣਾਂ ਨਾਲ ਜੁੜੀ ਸੀ ਸਿਧਾਰਥ ਦੀ ਆਖਰੀ ਪੋਸਟ, 3 ਦਿਨ ਪਹਿਲਾਂ ਹੋਏ ਸੀ ਐਕਟਿਵ

On Punjab

ਜੱਸੀ ਗਿੱਲ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Ehna Chauni aa’ ਦਾ ਫਰਸਟ ਲੁੱਕ

On Punjab

ਗੰਦੀ ਬਾਤ’ ਕਰਕੇ ਰਾਤੋ-ਰਾਤ ਸਟਾਰ ਬਣੀ ਅੰਵੇਸ਼ੀ

On Punjab