55.42 F
New York, US
October 27, 2026
PreetNama
ਫਿਲਮ-ਸੰਸਾਰ/Filmy

ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ

ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ’ ਕਰਕੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਉਨ੍ਹਾਂ ਦੇ ਬੋਲਣ ਦੇ ਸਟਾਇਲ ਤੇ ਸ਼ੋਅ ‘ਚ ਐਂਟਰੀ ਲੋਕਾਂ ਨੂੰ ਕਾਫੀ ਪਸੰਦ ਹੈ। ਅਮਿਤਾਭ ਦੀ ਪਰਸਨੈਲਟੀ ਦੀ ਹਰ ਕੋਈ ਤਾਰੀਫ ਕਰਦਾ ਹੈ ਪਰ ਅਮਿਤਾਭ ਦੇ ਫੈਨਸ ਨੂੰ ਇਹ ਜਾਣ ਹੈਰਾਨੀ ਤੇ ਦੁੱਖ ਜ਼ਰੂਰ ਹੋਵੇਗਾ ਕਿ ਬਿੱਗ ਬੀ ਦਾ75% ਲੀਵਰ ਖ਼ਰਾਬ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਇੱਕ ਹੋਰ ਖ਼ਤਰਨਾਕ ਬਿਮਾਰੀ ਨਾਲ ਲੜ ਰਹੇ ਹਨ।

ਜੀ ਹਾਂ, ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਅਮਿਤਾਭ ਬੱਚਨ ਨੇ ਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 75% ਲੀਵਰ ਖ਼ਰਾਬ ਹੋਣ ਤੋਂ ਬਾਅਦ ਹੁਣ 25% ਲੀਵਰ ਨਾਲ ਹੀ ਜ਼ਿੰਦਗੀ ਜੀਅ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇੱਕ ਚੈਨਲ ਦੇ ਸਿਹਤ ਪ੍ਰੋਗ੍ਰਾਮ ‘ਚ ਗੱਲ ਕਰਦਿਆਂ ਦੱਸਿਆ ਕਿ ਉਹ ਟੀਬੀ ਤੇ ਹੈਪੇਟਾਈਟਸ ਬੀ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਟੀਬੀ ਦਾ ਇਲਾਜ ਹੈ ਤੇ ਮੈਨੂੰ ਅੱਠ ਸਾਲ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ ਇਹ ਬਿਮਾਰੀ ਹੈ।

ਇਸ ਤੋਂ ਪਹਿਲਾਂ ਵੀ ਉਹ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਰਜ਼ਰੀਆਂ ਹੋ ਚੁੱਕੀਆਂ ਹਨ। ਸਾਲ 1982 ‘ਚ ਫ਼ਿਲਮ ‘ਕੁਲੀ’ ਦੌਰਾਨ ਉਨ੍ਹਾਂ ਨੂੰ ਭਿਆਨਕ ਸੱਟ ਲੱਗੀ ਸੀ। ਕਾਫੀ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਸੀ। ਅਮਿਤਾਭ ਨੇ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਤੇ ਫੇਰ ਤੋਂ ਸਿਨੇਮਾ ‘ਚ ਵਾਪਸੀ ਕੀਤੀ।

Related posts

ਅਕਸ਼ੈ ਕੁਮਾਰ ਦੀ ਫਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਜਨਵਰੀ ਤੋਂ ਹੋਏਗੀ ਸ਼ੁਰੂ

On Punjab

ਦਿਲਜੀਤ ਦੋਸਾਂਝ ਕਿਸਾਨਾਂ ਦੇ ਹੱਕ ‘ਚ ਡਟੇ, ਖੇਤੀ ਆਰਡੀਨੈਂਸਾ ਦਾ ਕੀਤਾ ਖੁੱਲ੍ਹ ਕੇ ਵਿਰੋਧ

On Punjab

ਇਸ ਫ਼ਿਲਮ ਲਈ ਸਿਰਫ਼ 1 ਰੁਪਿਆ ਮਿਹਨਤਾਨਾ ਲਿਆ ਸੀ ਪ੍ਰਾਣ ਨੇ

On Punjab