PreetNama
ਖਾਸ-ਖਬਰਾਂ/Important News

ਅਮਰੀਕੀ ਦਖ਼ਲ ਤੋਂ ਬਾਅਦ ਯੂਏਈ ’ਚ ਚੀਨ ਦੇ ਫ਼ੌਜੀ ਅੱਡੇ ਦਾ ਕੰਮ ਰੁਕਿਆ, ਯੂਏਈ ਦੇ ਅਧਿਕਾਰੀ ਸਨ ਅਣਜਾਣ

ਯੂਏਈ ’ਚ ਚੀਨ ਚੋਰੀ-ਛਿਪੇ ਫ਼ੌਜੀ ਅੱਡੇ ਦਾ ਨਿਰਮਾਣ ਕਰ ਰਿਹਾ ਸੀ। ਅਮਰੀਕੀ ਦਖ਼ਲ ਤੋੋਂ ਬਾਅਦ ਨਿਰਮਾਣ ਰੋਕ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯੂਏਈ ਦੇ ਅਧਿਕਾਰੀ ਇਸ ਤੋਂ ਅਣਜਾਣ ਸਨ।

ਦਿ ਗਾਰਡੀਅਨ ਨੇ ਖ਼ਬਰ ਦਿੱਤੀ ਹੈ ਕਿ ਅਮਰੀਕੀ ਖ਼ੁਫ਼ੀਆ ਏਜੰਸੀਆਂ ਨੂੰ ਇਸੇ ਸਾਲ ਨਿਰਮਾਣ ਕਾਰਜ ਦੇ ਸਬੂਤ ਮਿਲੇ। ਖ਼ੁਫ਼ੀਆ ਏਜੰਸੀਆਂ ਨੇ ਪਾਇਆ ਕਿ ਯੂਏਈ ’ਚ ਚੀਨ ਗੁਪਤ ਫ਼ੌਜ ਟਿਕਾਣਾ ਤਿਆਰ ਕਰ ਰਿਹਾ ਹੈ। ਵਾਲ ਸਟਰੀਟ ਜਰਨਲ ਨੇ ਖ਼ਬਰ ਦਿੱਤੀ ਹੈ ਕਿ ਉਪ ਗ੍ਰਹਿ ਤੋਂ ਪ੍ਰਾਪਤ ਖਲੀਫਾ ਬੰਦਰਗਾਹ ਦੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਇਕ ਕੰਟੇਨਰ ਟਰਮੀਨਲ ਦੇ ਅੰਦਰ ਸ਼ੱਕੀ ਨਿਰਮਾਣ ਹੋ ਰਿਹਾ ਹੈ। ਇਹ ਨਿਰਮਾਣ ਕਾਰਜ ਇਕ ਚੀਨੀ ਜਹਾਜ਼ਰਾਣੀ ਕਾਰਪੋਰੇਸ਼ਨ ਕੋਸਕੋ ਕਰਵਾ ਰਿਹਾ ਸੀ। ਇਕ ਬਹੁ-ਮਜ਼ਿੰਲਾ ਇਮਾਰਤ ਲਈ ਵੱਡੇ ਪੈਮਾਨੇ ’ਤੇ ਖੁਦਾਈ ਕੀਤੀ ਜਾ ਰਹੀ ਸੀ। ਛਾਣਬੀਨ ਤੋਂ ਬਚਣ ਲਈ ਇਸ ਥਾਂ ਨੂੰ ਲੁਕਾ ਕੇ ਰੱਖਿਆ ਗਿਆ ਸੀ।

ਬਾਇਡਨ ਪ੍ਰਸ਼ਾਸਨ ਨੇ ਯੂਏਈ ਦੇ ਅਧਿਕਾਰੀਆਂ ਨਾਲ ਐਮਰਜੈਂਸੀ ਗੱਲਬਾਤ ਕੀਤੀ। ਅਧਿਕਾਰੀਆਂ ਨੂੰ ਇਸ ਚੀਨ ਦੀ ਫ਼ੌਜੀ ਸਰਗਰਮੀ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਮਈ ਤੇ ਅਗਸਤ ’ਚ ਜੋਅ ਬਾਇਡਨ ਤੇ ਆਬੂ-ਧਾਬੀ ਦੇ ਯੁਵਰਾਜ ਮੁਹੰਮਦ ਬਿਨ ਜਾਇਦ ਅਲ-ਨਾਹਯਾਨ ਵਿਚਾਲੇ ਸਿੱਧੀ ਗੱਲਬਾਤ ਹੋਈ ਸੀ। ਸਤੰਬਰ ’ਚ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਤੇ ਵ੍ਹਾਈਟ ਹਾਊਸ ’ਚ ਪੱਛਮੀ ਏਸ਼ੀਆ ਦੇ ਕੋਆਰਡੀਨੇਟਰ ਬ੍ਰੇਟ ਮੈਕਗੁਰਕ ਯੂਏਈ ਗਏ ਤੇ ਅਮੀਰਾਤ ਦੇ ਅਧਿਕਾਰੀਆਂ ਦੇ ਸਾਹਮਣੇ ਅਮਰੀਕੀ ਖ਼ੁਫ਼ੀਆ ਵਿਭਾਗ ਦਾ ਬਿਓਰਾ ਪੇਸ਼ਾ ਕੀਤਾ। ਇਸ ਹਫ਼ਤੇ ਮੈਕਗੁਰਕ ਯੁਵਰਾਜ ਨੂੰ ਮਿਲਣ ਆਏ। ਅਮਰੀਕੀ ਅਧਿਕਾਰੀਆਂ ਵੱਲੋਂ ਖਲੀਫਾ ਸਥਾਨ ਦਾ ਨਿਰੀਖਣ ਕਰਨ ਤੋਂ ਬਾਅਦ ਨਿਰਮਾਣ ਕਾਰਜ ਰੋਕ ਦਿੱਤਾ ਗਿਆ।

ਇਹ ਰਿਪੋਰਟ ਚੀਨੀ ਜਲ ਸੈਨਾ ਵੱਲੋਂ ਜਿਬੂਤੀ ’ਚ ਆਪਣਾ ਅੱਡਾ ਬਣਾ ਲੈਣ ਦੇ ਚਾਰ ਸਾਲ ਬਾਅਦ ਸਾਹਮਣੇ ਆਈ ਹੈ। ਚੀਨ ਨੇ ਜਿਬੂਤੀ ’ਚ ਦੇਸ਼ ਤੋਂ ਬਾਹਰ ਆਪਣਾ ਪਹਿਲਾ ਫ਼ੌਜੀ ਅੱਡਾ ਬਣਾਇਆ ਹੈ ਜੋ ਦੋਰਾਲੇਹ ’ਚ ਬੀਜਿੰਗ ਸੰਚਾਲਿਤ ਵਪਾਰਕ ਬੰਦਰਗਾਹ ਦੇ ਅੰਦਰ ਸਥਿਤ ਹੈ।

Related posts

ਸੈਂਸੈਕਸ ਪਹਿਲੀ ਵਾਰ 83,000 ਦੇ ਪਾਰ, ਨਿਫ਼ਟੀ 25,400 ਤੋਂ ਉੱਪਰ

On Punjab

Plane Crash: ਅਮਰੀਕਾ ਦੇ ਕੈਲੀਫੋਰਨੀਆ ‘ਚ ਦੋ ਜਹਾਜ਼ ਹਵਾ ‘ਚ ਟਕਰਾਏ, ਕਈਆਂ ਦੀ ਮੌਤ ਦਾ ਖਦਸ਼ਾ

On Punjab

ਭਾਰਤਵੰਸ਼ੀ ਡਾਕਟਰਾਂ ਦਾ ਅਮਰੀਕੀ ਸੰਸਦ ‘ਤੇ ਪ੍ਰਦਰਸ਼ਨ, ਗ੍ਰੀਨ ਕਾਰਡ ਸਬੰਧੀ ਕਰ ਰਹੇ ਇਹ ਮੰਗ

On Punjab