PreetNama
ਖਾਸ-ਖਬਰਾਂ/Important News

ਅਮਰੀਕੀ ਐਡਮਿਰਲ ਰੂਸ ਤੋਂ ਐੱਸ-400 ਮਿਜ਼ਾਈਲ ਪ੍ਰਣਾਲੀ ਖ਼ਰੀਦਣ ਦੇ ਫ਼ੈਸਲੇ ਸਬੰਧੀ ਭਾਰਤ ‘ਤੇ ਪਾਬੰਦੀ ਲਾਉਣ ਦੇ ਪੱਖ ‘ਚ ਨਹੀਂ

ਅਮਰੀਕਾ ਦੇ ਇਕ ਚੋਟੀ ਦੇ ਐਡਮਿਰਲ ਰੂਸ ਤੋਂ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਖ਼ਰੀਦਣ ਦੇ ਫ਼ੈਸਲੇ ਨੂੰ ਲੈ ਕੇ ਭਾਰਤ ‘ਤੇ ਪਾਬੰਦੀ ਲਾਉਣ ਦੇ ਪੱਖ ਵਿਚ ਨਹੀਂ ਹਨ। ਉਨ੍ਹਾਂ ਕਿਹਾ ਹੈ ਕਿ ਬਾਇਡਨ ਪ੍ਰਸ਼ਾਸਨ ਨੂੰ ਇਹ ਸਮਝਣਾ ਹੋਵੇਗਾ ਕਿ ਸੁਰੱਖਿਆ ਸਹਿਯੋਗ ਅਤੇ ਫ਼ੌਜੀ ਸਾਜ਼ੋ ਸਾਮਾਨ ਦੇ ਮੁੱਦੇ ‘ਤੇ ਨਵੀਂ ਦਿੱਲੀ ਅਤੇ ਮਾਸਕੋ ਵਿਚਕਾਰ ਸਬੰਧ ਬਹੁਤ ਪੁਰਾਣੇ ਹਨ। ਐਡਮਿਰਲ ਜੋਹਨ ਐਕਵੀਲਿਨੋ ਨੇ ਅਮਰੀਕਾ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਦੇ ਤੌਰ ‘ਤੇ ਮੰਗਲਵਾਰ ਨੂੰ ਆਪਣੇ ਨਾਂ ਦੀ ਪੁਸ਼ਟੀ ਲਈ ਹੋਈ ਸੁਣਵਾਈ ਵਿਚ ਇਹ ਗੱਲ ਕਹੀ। ਉਹ ਰੂਸ ਤੋਂ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਖ਼ਰੀਦਣ ਦੇ ਭਾਰਤ ਦੇ ਫ਼ੈਸਲੇ ‘ਤੇ ਪੁੱਛੇ ਗਏ ਸੈਨੇਟਰ ਜੀਨ ਸ਼ਾਹੀਨ ਦੇ ਸਵਾਲ ਦਾ ਜਵਾਬ ਦੇ ਰਹੇ ਸਨ।ਦਰਅਸਲ, ਸ਼ਾਹੀਨ ਨੇ ਪੁੱਿਛਆ ਸੀ ਕਿ ਕੀ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਖ਼ਰੀਦਣ ‘ਤੇ ਭਾਰਤ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ‘ਤੇ ਐਕਵੀਲਿਨੋ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਨੀਤੀ ਨਿਰਮਾਤਾਵਾਂ ‘ਤੇ ਛੱਡ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਭਾਰਤ ਨਾਲ ਕਿੱਥੇੋ ਖੜ੍ਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਬਦਲ ਉਪਲੱਬਧ ਕਰਾਉਣ ਦਾ ਕਦਮ ਜ਼ਿਆਦਾ ਬਿਹਤਰ ਹੈ। ਉਨ੍ਹਾਂ ਕਿਹਾ ਕਿ ਭਾਰਤ ਸੱਚ ਵਿਚ ਇਕ ਸ਼ਾਨਦਾਰ ਭਾਈਵਾਲ ਹੈ ਅਤੇ ਸਾਡੇ ਰਿਸ਼ਤੇ ਸੰਤੁਲਿਤ ਹਨ। ਹਾਲਾਂਕਿ ਭਾਰਤ ਦੇ ਸੁਰੱਖਿਆ ਸਹਿਯੋਗ ਅਤੇ ਫ਼ੌਜੀ ਸਾਜ਼ੋ ਸਾਮਾਨ ਲਈ ਰੂਸ ਨਾਲ ਪੁਰਾਣੇ ਸਬੰਧ ਹਨ। ਐਡਮਿਰਲ ਨੇ ਕਿਹਾ ਕਿ ਜੇਕਰ ਮੇਰੇ ਨਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਮੈਂ ਭਾਰਤ ਨੂੰ ਅਮਰੀਕੀ ਹਥਿਆਰ ਖ਼ਰੀਦਣ ਲਈ ਪ੍ਰਰੇਰਿਤ ਕਰਨ ਦੀ ਦਿਸ਼ਾ ਵਿਚ ਕੰਮ ਕਰਾਂਗਾ। ਸੈਨੇਟਰ ਡੇਬਰਾ ਫਿਸ਼ਚਰ ਦੇ ਇਕ ਸਵਾਲ ਦੇ ਜਵਾਬ ਵਿਚ ਐਕਵੀਲਿਨੋ ਨੇ ਕਿਹਾ ਕਿ ਭਾਰਤ ਨੇ ਚੀਨ ਨਾਲ ਅੜਿੱਕੇ ਦੌਰਾਨ ਆਪਣੀ ਉੱਤਰੀ-ਪੂਰਬੀ ਸਰਹੱਦ ਦੀ ਰੱਖਿਆ ਕਰਨ ਲਈ ਜੋ ਕੰਮ ਜਾਂ ਯਤਨ ਕੀਤਾ ਹੈ, ਉਹ ਪ੍ਰਸ਼ੰਸਾਯੋਗ ਹੈ।

Related posts

ਲੋਕ ਸਭਾ MP ਸਿਮਰਨਜੀਤ ਮਾਨ ਨੇ ਕਿਹਾ SC ‘ਚ ਸਿੱਖ ਜੱਜ ਕਿਉਂ ਨਹੀਂ? ਪੜ੍ਹੋ ਕੇਂਦਰੀ ਕਾਨੂੰਨ ਮੰਤਰੀ ਦਾ ਜਵਾਬ

On Punjab

ਆਪਰੇਸ਼ਨ ਪ੍ਰਹਾਰ 72 ਘੰਟਿਆਂ ’ਚ ਗੈਂਗਸਟਰਾਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ

On Punjab

ਏਅਰ ਇੰਡੀਆ ਦਾ ਜਹਾਜ਼ ਮੁੰਬਈ ਹਵਾਈ ਅੱਡੇ ‘ਤੇ ਰਨਵੇਅ ਤੋਂ ਟੱਪਿਆ

On Punjab