PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ: ‘ਫਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਂਦੇ ਵਿਅਕਤੀ ਨੇ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ, ਛੇ ਜਣੇ ਝੁਲਸੇ

ਅਮਰੀਕਾ: ਅਮਰੀਕਾ ਵਿਚ ਇਕ ਵਿਅਕਤੀ ਨੇ ‘ਫ਼ਲਸਤੀਨ ਨੂੰ ਆਜ਼ਾਦ ਕਰੋ’ ਦਾ ਨਾਅਰਾ ਲਾਉਂਦੇ ਹੋਏ ਗਾਜ਼ਾ ਵਿਚ ਇਜ਼ਰਾਇਲੀ ਬੰਧਕਾਂ ਵੱਲ ਧਿਆਨ ਖਿੱਚਣ ਲਈ ਇਕੱਤਰ ਹੋਏ ਇਕ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ, ਜਿਸ ਵਿਚ ਛੇ ਲੋਕ ਝੁਲਸ ਗਏ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਮਸ਼ਕੂਕ ਦੀ ਪਛਾਣ 45 ਸਾਲਾ ਸਾਬਰੀ ਸੋਲਿਮਨ ਵਜੋਂ ਹੋਈ ਹੈ ਤੇ ਐੱਫਬੀਆਈ ਹਮਲੇ ਦੀ ਜਾਂਚ ਦਹਿਸ਼ਤੀ ਕਾਰਵਾਈ ਵਜੋਂ ਕਰ ਰਹੀ ਹੈ। ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਇਹ ਹਮਲਾ ਬੋਲਡਰ ਸ਼ਹਿਰ ਦੀ ਮਕਬੂਲ ਪਰਲ ਸਟਰੀਟ ਪੈਡੇਸਟਰਨ ਮੌਲ ਵਿਚ ਹੋਇਆ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਜੰਗ ਦੇ ਪਿਛੋਕੜ ਵਿਚ ਇਹ ਘਟਨਾ ਹੋਈ ਹੈ। ਇਸ ਜੰਗ ਨੇ ਆਲਮੀ ਤਣਾਅ ਵਧਾ ਦਿੱਤਾ ਹੈ ਤੇ ਇਸ ਕਰਕੇ ਅਮਰੀਕਾ ਵਿਚ ਯਹੂਦੀ ਵਿਰੋਧੀ ਹਿੰਸਾ ਵਿਚ ਵਾਧਾ ਹੋਇਆ ਹੈ।

ਇਸ ਘਟਨਾ ਤੋਂ ਇਕ ਹਫ਼ਤਾ ਪਹਿਲਾਂ ਵਾਸ਼ਿੰਗਟਨ ਵਿਚ ਯਹੂਦੀ ਅਜਾਇਬਘਰ ਦੇ ਬਾਹਰ ‘ਫਲਤਸੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਣ ਵਾਲੇ ਇਕ ਵਿਅਕਤੀ ’ਤੇ ਇਜ਼ਰਾਇਲੀ ਅੰਬੈਸੀ ਦੇ ਦੋ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਸੀ।

ਐੱਫਬੀਆਈ ਦੇ ਡੈਨਵਰ ਖੇਤਰੀ ਦਫ਼ਤਰ (ਜਿਸ ਵਿਚ ਬੋਲਡਰ ਵੀ ਸ਼ਾਮਲ ਹੈ) ਦੇ ਇੰਚਾਰਜ ਵਿਸ਼ੇਸ਼ ਏਜੰਟ ਮਾਰਕ ਮਿਚਲੇਕ ਨੇ ਕਿਹਾ, ‘‘ਦੁੱਖ ਦੀ ਗੱਲ ਹੈ ਕਿ ਅਜਿਹੇ ਹਮਲੇ ਪੂਰੇ ਦੇਸ਼ ਵਿਚ ਆਮ ਹੁੰਦੇ ਜਾ ਰਹੇ ਹਨ। ਇਹ ਇਸ ਗੱਲ ਦੀ ਮਿਸਾਲ ਹੈ ਕਿ ਹਿੰਸਾ ਕਰਨ ਵਾਲੇ ਲੋਕ ਕਿਸ ਤਰ੍ਹਾਂ ਦੇਸ਼ ਭਰ ਵਿਚ ਲੋਕਾਂ ਨੂੰ ਡਰਾ ਰਹੇ ਹਨ।’’

ਅਧਿਕਾਰੀਆਂ ਨੇ ਦੱਸਿਆ ਕਿ ਛੇ ਜ਼ਖ਼ਮੀਆਂ ਦੀ ਉਮਰ 67 ਤੋਂ 88 ਸਾਲ ਦੇ ਵਿਚਕਾਰ ਹੈ ਤੇ ਹਮਲੇ ਵਿਚ ਕੁਝ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ‘ਰਨ ਫਾਰ ਦੇਅਰ ਲਾਈਵਜ਼’ ਨਾਂ ਦੀ ਸਵੈਸੇਵੀ ਸਮੂਹ ਦੇ ਲੋਕ ਗਾਜ਼ਾ ਵਿਚ ਬੰਦੀ ਬਣਾਏ ਗਏ ਲੋਕਾਂ ਵੱਲ ਧਿਆਨ ਖਿੱਚਣ ਲਈ ਆਪਣਾ ਹਫ਼ਤਾਵਾਰੀ ਪ੍ਰਦਰਸ਼ਨ ਸਮਾਪਤ ਕਰ ਰਹੇ ਸਨ।

Related posts

ਅਮਰੀਕਾ ’ਚ ਸਿੱਖ ਡਰਾਈਵਰ ’ਤੇ ਜਾਨਲੇਵਾ ਹਮਲਾ, ਪੱਗ ਉਤਾਰੀ, ਅਪਲੋਡ ਵੀਡੀਓ ਨਾਲ ਸਾਹਮਣੇ ਆਇਆ ਘਿਰਣਾ ਅਪਰਾਧ ਦਾ ਮਾਮਲਾ

On Punjab

ਫ਼ਿਰੋਜ਼ਪੁਰ ’ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਲੜਕੀ ਸਣੇ ਤਿੰਨ ਹਲਾਕ ਦੋ ਜਣੇ ਗੰਭੀਰ ਜ਼ਖ਼ਮੀ; ਮਾਰੀ ਗਈ ਕੁੜੀ ਦਾ 27 ਅਕਤੂਬਰ ਨੂੰ ਰੱਖਿਆ ਹੋਇਆ ਸੀ ਵਿਆਹ; ਤਿੰਨ ਸ਼ੱਕੀ ਹੋਏ ਸੀਸੀਟੀਵੀ ਕੈਮਰੇ ’ਚ ਕੈਦ

On Punjab

New Year 2021 : PM ਮੋਦੀ ਨੇ ਰੱਖਿਆ ਲਾਈਟ ਹਾਉਸ ਯੋਜਨਾ ਦਾ ਨੀਂਹ ਪੱਥਰ, ਲਖਨਊ ਵਾਸੀਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ

On Punjab