PreetNama
ਰਾਜਨੀਤੀ/Politics

ਅਮਰੀਕਾ ਨੂੰ ਦਵਾਈ ਦੇਣ ਵਾਲੇ ਮਾਮਲੇ ‘ਚ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ…

congress attacked pm modi: ਕਾਂਗਰਸ ਨੇ ਭਾਰਤ ਵਲੋਂ ਹਾਈਡਰੋਕਸਾਈਕਲੋਰੋਕਿਨ ਦੇ ਅਮਰੀਕਾ ਨੂੰ ਦੇਣ ਕਾਰਨ ਪ੍ਰਧਾਨਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਇਆ ਹੈ। ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਤੇ ਕੋਰੋਨਾ ਦੇ ਇਲਾਜ ਵਿੱਚ ਵਰਤੀ ਜਾਣ ਵਾਲੀ ਇਸ ਦਵਾਈ ਨੂੰ ਲੈ ਕੇ ਕਿਹਾ ਹੈ ਕਿ ਅਮਰੀਕਾ ਨੂੰ ਦਵਾਈ ਦੇਣ ਤੋਂ ਪਹਿਲਾ ਕੀ ਕੇਂਦਰ ਨੇ ਭਾਰਤ ਵਿੱਚ ਇਸ ਦਵਾਈ ਦੇ ਸਟਾਕ ਦੀ ਸਥਿਤੀ ਬਾਰੇ ਅਤੇ ਇਸ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਬਾਰੇ ਸੋਚਿਆ ਸੀ?ਕੀ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਤਰਜੀਹ ਦਿੱਤੀ? ਕਾਂਗਰਸ ਪਾਰਟੀ ਨੇ ਦਵਾਈਆਂ ਦੇ ਨਿਰਯਾਤ ਨੂੰ ਪੀਐਮ ਮੋਦੀ ਵੱਲੋਂ ਦੇਸ਼ ਨੂੰ ਦਿੱਤਾ ਗਿਆ ਧੋਖਾ ਕਰਾਰ ਦਿੱਤਾ ਹੈ।

ਇਕ ਹੋਰ ਟਵੀਟ ਵਿੱਚ ਪਾਰਟੀ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਵਿੱਚ ਕਿਉਂ ਨਹੀਂ ਹਨ? ਅਰਥ ਸ਼ਾਸਤਰੀ ਅਮਰਤਿਆ ਸੇਨ ਦੀ ਗੱਲਬਾਤ ਨੂੰ ਦੁਹਰਾਉਂਦਿਆਂ ਪਾਰਟੀ ਨੇ ਲਿਖਿਆ, “ਜੇ ਹਫੜਾ-ਦਫੜੀ ਨਾਲ ਲਾਗੂ ਕੀਤੀ ਤਾਲਾਬੰਦੀ ਨਾਲ ਲੱਖਾਂ ਮਜ਼ਦੂਰਾਂ ਦੀ ਮਜ਼ਦੂਰੀ ਪ੍ਰਭਾਵਿਤ ਹੁੰਦੀ ਹੈ, ਤਾਂ ਇਸ ਪੱਧਰ ‘ਤੇ ਭੁੱਖਮਰੀ ਦੂਰ ਨਹੀਂ ਹੈ। ਪਾਰਟੀ ਨੇ ਟਵੀਟ ਕੀਤਾ ਕਿ ਇਸ ਤਾਲਾਬੰਦੀ ਅਵਧੀ ਵਿੱਚ ਉਦਯੋਗ ਲਈ ਕਿਸੇ ਆਰਥਿਕ ਪੈਕੇਜ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਸਰਕਾਰ ਨੂੰ ਦੂਸਰੇ ਆਰਥਿਕ ਪੈਕੇਜ ਦਾ ਐਲਾਨ ਕਰਨ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ?

Related posts

Bharat Drone Mahotsav 2022 : ਭਾਰਤ ਦੇ ਸਭ ਤੋਂ ਵੱਡੇ ਡਰੋਨ ਉਤਸਵ ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਮੋਦੀ

On Punjab

‘ਆਪ’ ਦੀ ਸਮੁੱਚੀ ਲੀਡਰਸ਼ਿਪ ਜਾਏਗੀ ਕਰਤਾਰਪੁਰ ਸਾਹਿਬ ਮੱਥਾ ਟੇਕਣ, ਭਗਵੰਤ ਮਾਨ ਨੇ ਦਿੱਤੀ ਜਾਣਕਾਰੀ

On Punjab

ਫੈਸਲਾ ਲੈਣ ਤੋਂ ਪਹਿਲਾਂ ਡਾਕਟਰ ਦੇ ਪਰਿਵਾਰ, ਸੀਬੀਆਈ ਦੋਸ਼ੀ ਦੀ ਸੁਣਵਾਈ ਕਰੇਗੀ ਹਾਈਕੋਰਟ

On Punjab