PreetNama
ਖਾਸ-ਖਬਰਾਂ/Important News

ਅਮਰੀਕਾ ਦੇ ਕਈ ਸ਼ਹਿਰਾਂ ‘ਚ ਹਿੰਸਾ, ਇਕ ਪ੍ਰਦਰਸ਼ਨਕਾਰੀ ਦੀ ਹੱਤਿਆ

ਨਿਊਯਾਰਕ: ਅਮਰੀਕਾ ਦੇ ਕਈ ਸ਼ਹਿਰਾਂ ‘ਚ ਬੀਤੀ ਰਾਤ ਹਿੰਸਕ ਪ੍ਰਦਰਸ਼ਨ ਹੋਏ। ਔਰਗਨ ਦੇ ਪੋਰਟਲੈਂਡ ‘ਚ ਕੋਰਟਹਾਊਸ ਦੇ ਬਾਹਰ ਅਮਰੀਕੀ ਏਜੰਟਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਕਾਰਨ ਥਾਣੇ ‘ਚ ਸ਼ਰਨ ਲੈਣੀ ਪਈ। ਕੈਲੇਫੋਰਨੀਆ ਅਤੇ ਵਰਜੀਨੀਆ ‘ਚ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ।

ਟੈਕਸਾਸ ਦੇ ਆਸਿਟਨ ‘ਚ ਇਕ ਪ੍ਰਦਰਸ਼ਨਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਚਸ਼ਮਦੀਦਾਂ ਮੁਤਾਬਕ ਇਹ ਸ਼ਖਸ ਪ੍ਰਦਰਸ਼ਨ ‘ਚ ਦਾਖਲ ਹੋਈ ਇਕ ਕਾਰ ਕੋਲ ਪਹੁੰਚਿਆ ਸੀ। ਸ਼ਨੀਵਾਰ ਤੇ ਐਤਵਾਰ ਦੀ ਅਸ਼ਾਂਤੀ ਨਸਲੀ ਬੇਇਨਸਾਫੀ ਤੇ ਰੰਗ ਦੇ ਆਧਾਰ ਤੇ ਲੋਕਾਂ ਨਾਲ ਪੁਲਿਸ ਦੇ ਵਤੀਰੇ ਨੂੰ ਲੈਕੇ ਕਈ ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ ਤੋਂ ਪੈਦਾ ਹੋਈ ਸੀ। ਬੀਤੀ 25 ਮਈ ਨੂੰ ਮਿਨਿਆਪੋਲਿਸ ‘ਚ ਜੌਰਜ ਫਲੋਇਡ ਦੀ ਪੁਲਿਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ ਸੀ।
ਸਿਆਟਿਲ ‘ਚ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਥਾਣੇ ‘ਚ ਸ਼ਰਣ ਲੈਣੀ ਪਈ। ਕਿਉਂਕਿ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਕੈਪੀਟਲ ਹਿਲ ਇਲਾਕੇ ‘ਚ ਪਹੁੰਚ ਗਏ ਸਨ। ਕੈਲੇਫੋਰਨੀਆ ਦੇ ਆਕਲੈਂਡ ‘ਚ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਦੇਰ ਰਾਤ ਇਕ ਅਦਾਲਤ ‘ਚ ਅੱਗ ਲਾ ਦਿੱਤੀ। ਪੁਲਿਸ ਥਾਣੇ ਨੂੰ ਤਬਾਹ ਕਰ ਦਿੱਤਾ ਤੇ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ।

Related posts

ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹਜ਼ਾਰ ਤੋਂ ਪਾਰ, 7.60 ਲੱਖ ਤੋਂ ਜ਼ਿਆਦਾ ਪੀੜਤ

On Punjab

ਟਰਾਂਸਜੈਂਡਰ ਵ੍ਹਾਈਟ ਹਾਊਸ ‘ਚ ਹੋ ਗਿਆ ਟਾਪਲੈੱਸ, ਅਮਰੀਕੀ ਰਾਸ਼ਟਰਪਤੀ ਨੇ ਕਹੀ ਇਹ ਗੱਲ

On Punjab

ਸਵੇਰ ਦੀ ਸੈਰ ਤੋਂ ਪਰਤ ਰਹੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

On Punjab