70.11 F
New York, US
August 4, 2025
PreetNama
ਖਾਸ-ਖਬਰਾਂ/Important News

ਅਮਰੀਕਾ ਦੀ ਟੈਕਸਾਸ ਚਰਚ ’ਚ ਗੋਲੀਬਾਰੀ, ਇਕ ਦੀ ਮੌਤ

ਅਮਰੀਕਾ ਦੇ ਪੂਰਬੀ ਟੈਕਸਾਸ ਸ਼ਹਿਰ ’ਚ ਇਕ ਚਰਚ ’ਚ ਐਤਵਾਰ ਸਵੇਰੇ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਸ਼ੇਰਿਫ਼ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਸਮਿੱਥ ਕਾਊਂਟੀ ਸ਼ੇਰਿਫ਼ ਦਫ਼ਤਰ ’ਚ ਸਾਰਜੇਟ ਲੈਰੀ ਕ੍ਰਿਸ਼ਚੀਅਨ ਨੇ ਕਿਹਾ ਕਿ ਵਿਨੋਨਾ ਕੋਲ ਸਟਾਰਵਿਲੇ ਮੇਥੋਡਿਸਟ ਚਰਚ ’ਚ ਇਹ ਘਟਨਾ ਹੋਈ ਹੈ। ਉਥੋਂ ਭੱਜਦੇ ਹੋਏ ਇਕ ਸ਼ੱਕੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਚਰਚ ਤੋਂ ਸਵੇਰੇ 9.20 ਵਜੇ ਫੋਨ ਰਾਹੀਂ ਪੁਲਿਸ ਨੂੰ ਘਟਨਾ ਬਾਰੇ ਦੱਸਿਆ ਗਿਆ। ਕ੍ਰਿਸ਼ਚੀਅਨ ਨੇ ਇਸਨੂੰ ਨਫ਼ਰਤ ਦੇ ਚੱਲਦਿਆਂ ਗੋਲੀਬਾਰੀ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਸਮੇਂ ਚਰਚ ’ਚ ਪ੍ਰਾਰਥਨਾ ਸਭਾ ਨਹੀਂ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਮਾਮਲੇ ਦੀ ਜਾਂਚ ਚੱਲ ਰਹੀ ਹੈ। ਟੈਕਸਾਸ ਦੇ ਗਵਰਨਰ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਚਰਚ ਦੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ।

Related posts

ਕੌਮੀ ਸ਼ਾਹਰਾਹਾਂ ’ਤੇ ਇਕਸਾਰ ਟੌਲ ਨੀਤੀ ਸਬੰਧੀ ਕੰਮ ਜਾਰੀ: ਗਡਕਰੀ

On Punjab

ਸ਼ੰਭੂ ਮੋਰਚੇ ’ਤੇ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ

On Punjab

ਦੁਨੀਆ ਦੇ ਸਭ ਤੋਂ ਮਜ਼ਬੂਤ ​​ਮੰਨੇ ਜਾਣ ਵਾਲੇ ਅਮਰੀਕੀ ਡਾਲਰ ‘ਤੇ ਕਿਸ ਦੀ ਛਪੀ ਹੈ ਤਸਵੀਰ, ਕੀ ਤੁਸੀਂ ਜਾਣਦੇ ਹੋ ਇਸ ਦਾ ਜਵਾਬ

On Punjab