59.09 F
New York, US
May 21, 2024
PreetNama
ਸਮਾਜ/Social

ਅਮਰੀਕਾ ਤੇ ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਦੇ ਹੋਟਲਾਂ ’ਚ ਰੁਕਣ ਤੋਂ ਰੋਕਿਆ

ਅਮਰੀਕਾ ਤੇ ਬਰਤਾਨੀਆ ਨੇ ਸੁਰੱਖਿਆ ਦੇ ਵਧਦੇ ਖ਼ਤਰੇ ਤੇ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਆਪਣੇ ਨਾਗਰਿਕਾਂ ਨੂੰ ਕਾਬੁਲ ਦੇ ਹੋਟਲਾਂ ’ਚ ਰੁਕਣ ਤੋਂ ਮਨ੍ਹਾ ਕੀਤਾ ਹੈ। ਖਾਸ ਤੌਰ ’ਤੇ ਕਾਬੁਲ ਦੇ ਹੋਟਲ ਸੇਰੇਨਾ ’ਚ ਨਹੀਂ ਰੁਕਣ ਦੀ ਸਖਤ ਹਦਾਇਤ ਦਿੱਤੀ ਹੈ। ਅਫ਼ਗਾਨਿਸਤਾਨ ਸਥਿਤ ਅਮਰੀਕੀ ਦੂਤਘਰ ਨੇ ਹਾਈ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਸੇਰੇਨਾ ਹੋਟਲ ’ਚ ਸੁਰੱਖਿਆ ਨੂੰ ਲੈ ਕੇ ਖ਼ਤਰੇ ਨੂੰ ਦੇਖਦੇ ਹੋਏ ਇਹ ਐਡਵਾਇਜ਼ਰੀ ਜਾਰੀ ਕੀਤੀ ਜਾ ਰਹੀ ਹੈ। ਅਮਰੀਕੀ ਮਿਸ਼ਨ ਦਾ ਕਹਿਣਾ ਹੈ ਕਿ ਜੋ ਵੀ ਅਮਰੀਕੀ ਨਾਗਰਿਕ ਸੇਰੇਨਾ ਹੋਟਲ ’ਚ ਠਹਿਰੇ ਹਨ ਜਾਂ ਉਸਦੇ ਨਜ਼ਦੀਕ ਹਨ, ਉਹ ਉਸ ਥਾਂ ਨੂੰ ਤਤਕਾਲ ਛੱਡ ਦੇਣ ਤੇ ਕਿਸੇ ਸੁਰੱਖਿਅਤ ਥਾਂ ’ਤੇ ਚਲੇ ਜਾਣ।

ਇਸ ਦੌਰਾਨ ਸਪੂਤਨਿਕ ਦੇ ਮੁਤਾਬਕ ਬਰਤਾਨਵੀ ਸਰਕਾਰ ਨੇ ਵੀ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵੀ ਵਧਦੇ ਹੋਏ ਖਤਰੇ ਨੂੰ ਦੇਖਦੇ ਹੋਏ ਅਫ਼ਗਾਨਿਸਤਾਨ ਦੇ ਹੋਟਲਾਂ ’ਚ ਨਹੀਂ ਰੁਕਣ। ਖ਼ਾਸ ਤੌਰ ’ਤੇ ਉਹ ਕਾਬੁਲ ਦੇ ਸੇਰੇਨਾ ਹੋਟਲ ਤੋਂ ਹਰ ਹਾਲਤ ’ਚ ਦੂਰ ਰਹਿਣ। ਬਰਤਾਨਵੀ ਸਰਕਾਰ ਆਪਣੇ ਨਾਗਰਿਕਾਂ ਨੂੰ ਜਾਰੀ ਯਾਤਰਾ ਸਲਾਹ ’ਚ ਇਹ ਤਾਜ਼ਾ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਈਐੱਸ-ਖੁਰਾਸਨ ਦਾ ਇਸ ਹੋਟਲ ’ਤੇ ਹਮਲਾ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਸਾਲ 1945 ’ਚ ਬਣਿਆ ਹੋਟਲ ਬਹੁਤ ਖੂਬਸੂਰਤ ਤੇ ਦਿਲਕਸ਼ ਬਗੀਚੇ ਨਾਲ ਸਜਿਆ ਹੈ। ਕਾਬੁਲ ਸਥਿਤ ਲਗਜ਼ਰੀ ਸੇਰੇਨਾ ਹੋਟਲ ਵਪਾਰੀਆਂ ਤੇ ਵਿਦੇਸ਼ੀ ਨਾਗਰਿਕਾਂ ਨਾਲ ਭਰਿਆ ਰਹਿੰਦਾ ਹੈ ਤੇ ਇਸ ਹੋਟਲ ’ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ। ਸਭ ਤੋਂ ਪਹਿਲਾਂ, 1979 ’ਚ ਅਫ਼ਗਾਨਿਸਤਾਨ ’ਚ ਅਮਰੀਕੀ ਰਾਜਦੂਤ ਅਡੋਲਫ ਡਬਸ ਨੂਅਗ਼ਵਾ ਕਰ ਕੇ ਹੋਟਲ ਦੇ ਕਮਰੇ ’ਚ ਹੱਤਿਆ ਕਰ ਦਿੱਤੀ ਸੀ। ਸਾਲ 2014 ’ਚ ਇਕ ਆਤਮਘਾਤੀ ਹਮਲੇ ’ਚ ਨੌ ਲੋਕਾਂ ਦੀ ਮੌਤ ਹੋਈ ਸੀ ਜਦਕਿ ਮਾਰਚ 2020 ਨੂੰ ਹੋਏ ਰਾਕੇਟ ਹਮਲੇ ’ਚ ਦੋ ਲੋਕ ਜ਼ਖਮੀ ਹੋਏ ਸਨ।

ਕਤਰ ਤੋਂ ਹੱਤਿਆ ਦਾ ਦੋਸ਼ੀ ਅਫ਼ਗਾਨ ਫ਼ੌਜੀ ਰਿਹਾਅ

ਕੈਨਬਰਾ (ਏਜੰਸੀ) : ਤਿੰਨ ਆਸਟ੍ਰੇਲੀਆਈ ਫ਼ੌਜੀਆਂ ਦੀ ਹੱਤਿਆ ਕਰਨ ਵਾਲੇ ਇਕ ਅਫਗਾਨ ਫ਼ੌਜੀ ਨੂੰ ਕਤਰ ’ਚ ਰਿਹਾਅ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਉਸਦਾ ਕੁਝ ਪਤਾ ਨਹੀਂ ਹੈ। ਸਾਲ 2012 ’ਚ ਤਿੰਨ ਆਸਟ੍ਰੇਲੀਆਈ ਫ਼ੌਜੀਆਂ ਨੂੰ ਜਾਨੋ ਮਾਰਨ ਤੇ ਦੋ ਹੋਰਨਾਂ ਨੂੰ ਜ਼ਖਮੀ ਕਰਨ ’ਚ ਦੋਸ਼ੀ ਪਾਏ ਜਾਣ ’ਤੇ ਉਸਨੂੰ ਸਾਲ 2013 ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

Related posts

ਸ੍ਰੀਲੰਕਾ ਦੇ ਆਰਥਿਕ ਸੰਕਟ ਲਈ ਚੀਨ ਦੀ ਕਰਜ਼ ਨੀਤੀ ਜ਼ਿੰਮੇਵਾਰ, ਅਮਰੀਕੀ ਥਿੰਕ ਟੈਂਕ ਨੇ ਕੀਤਾ ਚੌਕਸ

On Punjab

ਲਾਹੌਰ ‘ਚ ਲਾਪਤਾ ਹੋਈ ਸਿੱਖ ਲੜਕੀ ਪੁਲਿਸ ਨੂੰ ਮਿਲੀ, ਕੋਰਟ ‘ਚ ਕੀਤਾ ਪੇਸ਼

On Punjab

ਗਰਲਫ੍ਰੈਂਡ ਨੂੰ ਮਿਲਣ ਪਹੁੰਚੇ ਥਾਣੇਦਾਰ ਨੂੰ ਪਿੰਡ ਵਾਲਿਆਂ ਨੇ ਬਣਾਇਆ ਬੰਦੀ, ਇਸ ਸ਼ਰਤ ‘ਤੇ ਕੀਤਾ ਰਿਹਾਅ

On Punjab