72.21 F
New York, US
June 14, 2026
PreetNama
ਖਾਸ-ਖਬਰਾਂ/Important News

ਅਮਰੀਕਾ ‘ਚ 19 ਸਾਲਾ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਮਗਰੋਂ ਕਤਲ

ਸ਼ਿਕਾਗੋ: ਅਮਰੀਕਾ ‘ਚ ਇੱਕ 19 ਸਾਲਾ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਕਾਗੋ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜਿਸ ਭਾਰਤੀ ਵਿਦਿਆਰਥਣ ਦਾ ਕਤਲ ਹੋਇਆ ਹੈ, ਉਹ ਹੈਦਰਾਬਾਦ ਦੀ ਰਹਿਣ ਵਾਲੀ ਸੀ। ਉਹ ਇਲੀਨਾਇਸ ਯੂਨੀਵਰਸਿਟੀ ‘ਚ ਆਨਰਸ ਦੀ ਪੜ੍ਹਾਈ ਕਰ ਰਹੀ ਸੀ। ਸ਼ਨੀਵਾਰ ਨੂੰ ਕੈਂਪਸ ਦੇ ਗੈਰੇਜ਼ ‘ਚ ਉਸ ਦੀ ਕਾਰ ਦੀ ਪਿਛਲੀ ਸੀਟ ‘ਤੇ ਲਾਸ਼ ਮਿਲੀ।

ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ‘ਚ 26 ਸਾਲਾ ਡੋਨਾਲਡ ਥੁਰਮਨ ਨੂੰ ਐਤਵਾਰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਯੂਨੀਵਰਸਿਟੀ ਨਾਲ ਜੁੜਿਆ ਵਿਅਕਤੀ ਨਹੀਂ। ਜਦਕਿ ਉਸ ‘ਤੇ ਜਿਨਸੀ ਸ਼ੋਸ਼ਣ ਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ।

ਮੈਡੀਕਲ ਅਫਸਰ ਨੇ ਦੱਸਿਆ ਕਿ ਔਰਤ ਦੀ ਮੌਤ ਗਲਾ ਘੁੱਟਣ ਕਰਕੇ ਹੋਈ ਹੈ। ਯੂਨੀਵਰਸਿਟੀ ਨੇ ਇੱਕ ਬਿਆਨ ‘ਚ ਕਿਹਾ ਕਿ ਉਸ ਦੇ ਪਰਿਵਾਰ ਨੇ ਯੂਨੀਵਰਸਿਟੀ ਪੁਲਿਸ ਨੂੰ ਸ਼ਨੀਵਾਰ ਜਾਣਕਾਰੀ ਦਿੱਤੀ ਸੀ ਕਿ ਸ਼ੁੱਕਰਵਾਰ ਸ਼ਾਮ ਤੋਂ ਉਨ੍ਹਾਂ ਦੀ ਧੀ ਨਾਲ ਗੱਲ ਨਹੀਂ ਹੋਈ। ਇਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ ਤੇ ਇਸ ਦੌਰਾਨ ਵਿਦਿਆਰਥਣ ਦੀ ਲਾਸ਼ ਕਾਰ ਵਿੱਚੋਂ ਮਿਲੀ।

ਵਿਦਿਆਰਥਣ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਐਫਬੀਆਈ ਫੋਰੈਂਸਿਕ ਟੀਮ ਨੂੰ ਘਟਨਾ ਵਾਲੀ ਥਾਂ ਆਉਣ ਤੇ ਵਾਹਨ ਫੋਰੈਂਸਿਕ ਜਾਂਚ ਪੂਰੀ ਕਰਨ ‘ਚ ਮਦਦ ਦੀ ਅਪੀਲ ਕੀਤੀ। ਯੂਨੀਵਰਸਿਟੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਅਪਰਾਧੀ ਦੀ ਪਛਾਣ ਯੂਨੀਵਰਸਿਟੀ ‘ਚ ਲੱਗੇ ਕੈਮਰੇ ਦੀ ਫੁਟੇਜ਼ ਤੋਂ ਕੀਤੀ, ਜਿਸ ‘ਚ ਮੁਲਜ਼ਮ ਨੂੰ ਸ਼ਨੀਵਾਰ ਵਿਦਿਆਰਥਣ ਦਾ ਪਿੱਛਾ ਕਰਦੇ ਵੇਖਿਆ ਗਿਆ।

ਕੈਮਰੇ ਫੁਟੇਜ਼ ਤੋਂ ਪਤਾ ਚੱਲਿਆ ਕਿ ਵਿਦਿਆਰਥਣ ਕਰੀਬ 1:35 ਵਜੇ ਪੈਦਲ ਹੀ ਗੈਰਾਜ ‘ਚ ਗਈ। ਉਸ ਤੋਂ ਬਾਅਦ ਅਪਰਾਧੀ ਉਥੇ ਗਿਆ। ਅਪਰਾਧੀ ਨੂੰ ਫੇਰ ਤੋਂ ਵੀਡੀਓ ਫੁਟੇਜ਼ ‘ਤੇ 2:10 ਵਜੇ ਹੈਲਸਟੇਡ ਸਟ੍ਰੀਟ ‘ਤੇ ਘੁੰਮਦੇ ਹੋਏ ਵੇਖਿਆ ਗਿਆ। ਇਸ ਤੋਂ ਬਾਅਦ ਮੁਲਜ਼ਮ ਡੋਨਾਲਡ ਥੁਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Related posts

ਡੋਨਾਲਡ ਟਰੰਪ ਨਹੀਂ ਆ ਸਕਦੇ ਦੁਬਾਰਾ ਟਵਿੱਟਰ ‘ਤੇ, ਮਸਕ ਦੀਆਂ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਅਸਫਲ

On Punjab

ਪੀ ਯੂ: ਤਿਵਾੜੀ ਉਪ ਰਾਸ਼ਟਰਪਤੀ ਨੂੰ ਮਿਲੇ

On Punjab

ਹੜ੍ਹਾਂ ਦੇ ਝੰਬੇ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ ਸਰਕਾਰ; ਕੈਬਨਿਟ ਵੱਲੋਂ ‘ਜਿਸ ਦਾ ਖੇਤ, ਉਸ ਦਾ ਰੇਤ’ ਨੂੰ ਹਰੀ ਝੰਡੀ

On Punjab