PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਬਰਫ਼ਬਾਰੀ ਕਾਰਨ 1200 ਤੋਂ ਜ਼ਿਆਦਾ ਉਡਾਣਾਂ ਰੱਦ

America Chicago Snowfall: ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ਵਿੱਚ ਓਹਾਰਾ ਤੇ ਮਿਡਵੇ ਹਵਾਈ ਅੱਡਿਆ ‘ਤੇ ਭਾਰੀ ਬਰਫਬਾਰੀ ਹੋ ਰਹੀ ਹੈ । ਜਿਸ ਕਾਰਨ ਸੋਮਵਾਰ ਨੂੰ 1200 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ । ਇਸ ਖੇਤਰ ਵਿੱਚ ਤਿੰਨ ਤੋਂ ਛੇ ਇੰਚ ਤੱਕ ਬਰਫ ਦੀ ਚਾਦਰ ਵਿੱਛੀ ਹੋਈ ਹੈ ।

ਸ਼ਿਕਾਗੋ ਡਿਪਾਰਟਮੈਂਟ ਆਫ ਐਵੀਏਸ਼ਨ ਅਨੁਸਾਰ ਸ਼ਾਮ 5 ਵਜੇ ਤਕ ਓਹਾਰਾ ਇੰਟਰਨੈਸ਼ਨਲ ਅੱਡੇ ‘ਤੇ 1,114 ਉਡਾਣਾਂ ਰੱਦ ਕੀਤੀਆਂ ਗਈਆਂ ਹਨ , ਜਦਕਿ ਮਿਡਵੇ ‘ਤੇ 98 ਉਡਾਣਾਂ ਰੱਦ ਕੀਤੀਆਂ ਗਈਆਂ ਹਨ ।

ਅਮਰੀਕੀ ਮੌਸਮ ਵਿਭਾਗ ਅਨੁਸਾਰ ਸ਼ਿਕਾਗੋ ਦੇ ਉੱਤਰੀ ਤੇ ਮੱਧ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਈ ਹੈ । ਮੌਸਮ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਮੰਗਲਵਾਰ ਦੁਪਹਿਰ ਬਾਅਦ ਵੀ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ । ਨਿਊਜ਼ ਏਜੰਸੀ ਅਨੁਸਾਰ ਸੋਮਵਾਰ ਨੂੰ ਰਨਵੇ ‘ਤੇ ਜੰਮੀ ਬਰਫ ਕਰਕੇ ਇੱਕ ਜਹਾਜ਼ ਨੂੰ ਖਿੱਚ ਕੇ ਲਿਆਂਦਾ ਗਿਆ ।

ਸੂਤਰਾਂ ਅਨੁਸਾਰ ਸੋਮਵਾਰ ਨੂੰ ਸ਼ਿਕਾਗੋ ਦੀਆਂ ਸੜਕਾਂ ‘ਤੇ ਅੱਧਾ ਫੁੱਟ ਤੱਕ ਬਰਫ ਜੰਮੀ ਹੋਈ ਸੀ । ਇਸ ਤੋਂ ਇਲਾਵਾ ਉੱਤਰੀ-ਪੱਛਮੀ ਇੰਡੀਆਨਾ ਵਿੱਚ ਵੀ ਛੇ ਇੰਚ ਤੱਕ ਬਰਫਬਾਰੀ ਹੋਈ ਹੈ । ਇਸ ਭਾਰੀ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦ ਰੁੱਤ ਜਲਦੀ ਆ ਗਈ ਹੈ ।

Related posts

ਟਰੰਪ ਨੇ 16 ਘੰਟਿਆਂ ਮਗਰੋਂ ਹੀ ਬਦਲਿਆ ਸਟੈਂਡ, ਮੁੜ ਠੋਕਿਆ ਜਿੱਤ ਦਾ ਦਾਅਵਾ

On Punjab

ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਦੀ ਚੇਤਾਵਨੀ; ਸ਼ਿਮਲਾ ’ਚ ਕੌਮੀ ਸ਼ਾਹਰਾਹ 5 ਬੰਦ

On Punjab

ਅਮਰੀਕਾ ‘ਚ ਮੋਦੀ ਦੇ ਹੋਣ ਵਾਲੇ ਸਮਾਗਮ ‘ਤੇ ਛਾਏ ਖ਼ਤਰੇ ਦੇ ਬੱਦਲ

On Punjab