47.3 F
New York, US
March 28, 2024
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਗਰੀਨ ਕਾਰਡ ਲਈ ਭਾਰਤੀਆਂ ਨੂੰ ਕਰਨਾ ਪਵੇਗਾ 195 ਸਾਲ ਇੰਤਜ਼ਾਰ

ਵਾਸ਼ਿੰਗਟਨ: ਭਾਰਤੀ ਨਾਗਰਿਕਾਂ ਲਈ ਅਮਰੀਕੀ ਗਰੀਨ ਕਾਰਡ ਹਾਸਲ ਕਰਨ ਦਾ ਬੈਕਲਾਗ 195 ਸਾਲ ਹੈ। ਇੱਕ ਸੀਨੀਅਰ ਰਿਪਬਲਿਕਨ ਸੈਨੇਟਰ ਮਾਈਕ ਲੀ ਨੇ ਆਪਣੇ ਸੈਨੇਟ ਸਹਿਯੋਗੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਲੈਜਿਸਲੇਟਿਵ ਰੈਜ਼ੋਲੂਸ਼ਨ ਪੇਸ਼ ਕਰਨ ਦੀ ਅਪੀਲ ਕੀਤੀ।

ਗਰੀਨ ਕਾਰਡ ਅਮਰੀਕਾ ‘ਚ ਅਧਿਕਾਰਤ ਤੌਰ ‘ਤੇ ਰਹਿਣ ਲਈ ਇੱਕ ਦਸਤਾਵੇਜ਼ ਮੰਨਿਆ ਜਾਂਦਾ ਹੈ। ਸੈਨੇਟਰ ਮਾਈਕ ਲੀ ਨੇ ਬੁੱਧਵਾਰ ਕਿਹਾ ਮੌਜੂਦਾ ਗਰੀਨ ਕਾਰਡ ਪਾਲਿਸੀ ਨੇ ਇਕ ਪਰਵਾਸੀ ਦੇ ਬੱਚੇ ਲਈ ਕੁਝ ਨਹੀਂ ਕੀਤਾ ਜਿਸ ਦੇ ਮ੍ਰਿਤਕ ਮਾਤਾ ਪਿਤਾ ਦੀ ਗਰੀਨ ਕਾਰਡ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉਸ ਕੋਲ ਨੌਕਰੀ ਨਹੀਂ ਸੀ।

ਅੱਜ ਭਾਰਤ ਦੇ ਬੈਕਲਾਗ ‘ਚ ਦਾਖਲ ਹੋਣ ਵਾਲੇ ਕਿਸੇ ਵਿਅਕਤੀ ਨੂੰ EB-3 ਗਰੀਨ ਕਾਰਡ ਹਾਸਲ ਕਰਨ ਲਈ 195 ਸਾਲ ਤਕ ਇੰਤਜ਼ਾਰ ਕਰਨਾ ਪਵੇਗਾ। ਵਿੱਤੀ ਸਾਲ 2019 ‘ਚ ਭਾਰਤੀ ਨਾਗਰਿਕਾਂ ਨੂੰ 9,008 EB1, 2,908 EB2, 5,083 EB3 ਗਰੀਨ ਕਾਰਡ ਪ੍ਰਾਪਤ ਹੋਏ। EBI-3 ਰੋਜ਼ਾਗਰ ਆਧਾਰਤ ਗਰੀਨ ਕਾਰਡ ਦੀਆ ਵੱਖ-ਵੱਖ ਸ਼੍ਰੇਣੀਆਂ ਹਨ।

ਸੈਨੇਟਰ ਡਿਕ ਡਰਬਿਨ ਵੱਲੋਂ ਚੁੱਕੇ ਗਏ ਕਾਨੂੰਨ ‘ਤੇ ਯੂਟਾ ਦੇ ਸੈਨੇਟਰ ਲੀ ਬੋਲ ਰਹੇ ਸਨ, ਜਿਸ ‘ਚ ਪਰਵਾਸੀ ਕਾਮਿਆਂ ਤੇ ਉਨ੍ਹਾਂ ਦੇ ਬੱਚਿਆਂ ਦੀ ਰੱਖਿਆ ਕਰਨ ਦੀ ਗੱਲ ਕਹੀ ਗਈ ਸੀ ਜੋ ਗਰੀਨ ਕਾਰਡ ਬੈਕਲਾਗ ‘ਚ ਫਸ ਗਏ ਹਨ।

ਗਰੀਨ ਕਾਰਡ ਅਜਿਹੇ ਬਹੁਤ ਲੋਕਾਂ ਦੀ ਜ਼ਿੰਦਗੀ ‘ਚ ਮਹੱਤਵਪੂਰਨ ਹੈ। ਜੋ ਅਸਥਾਈ ਵਰਕ ਵੀਜ਼ਾ ‘ਤੇ ਅਮਰੀਕਾ ‘ਚ ਹਨ। ਬੈਕਲਾਗ ‘ਚ ਪਰਿਵਾਰਾਂ ਨੂੰ ਆਪਣੀ ਪਰਵਾਸੀ ਸਥਿਤੀ ਗਵਾਉਣ ਦਾ ਖਤਰਾ ਪੈਦਾ ਹੋ ਗਿਆ ਹੈ, ਕਿਉਂਕਿ ਉਹ ਸਾਲ ਭਰ ਇੰਤਜ਼ਾਰ ਕਰਦੇ ਹਨ ਤੇ ਆਖਿਰਕਾਰ ਗਰੀਨ ਕਾਰਡ ਬੈਕਲੌਗ ‘ਚ ਆ ਜਾਂਦੇ ਹਨ।

Related posts

ਕੋਰੋਨਾ ਸੰਕਰਮਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦਾ ਭਾਰਤ ਦੌਰਾ ਹੋਇਆ ਮੁਲਤਵੀ

On Punjab

Turkey Earthquake : ਅੰਤਿਮ ਸਸਕਾਰ ਲਈ ਆਪਣੇ ਦੀਆਂ ਲਾਸ਼ਾਂ ਦੀ ਉਡੀਕ ਕਰ ਰਹੇ ਹਨ ਰਿਸ਼ਤੇਦਾਰ

On Punjab

ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਦਿੱਤੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ

On Punjab