52.03 F
New York, US
October 28, 2026
PreetNama
ਖਾਸ-ਖਬਰਾਂ/Important News

ਅਮਰੀਕਾ ’ਚ ਕੋਰੋਨਾ ਨਾਲ ਦਸੰਬਰ ’ਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ, ਹੁਣ ਤਕ 63 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਗੁਆਈ ਜਾਨ

ਦੁਨੀਆਭਰ ’ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੋਇਆ ਹੈ। ਇਸ ਨਾਲ ਉਨ੍ਹਾਂ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਸਾਲ 2020 ਦਾ ਆਖਰੀ ਮਹੀਨਾ ਅਮਰੀਕੀਆਂ ਲਈ ਹੋਰ ਭਿਆਨਕ ਸਾਬਤ ਹੋਇਆ ਹੈ। ਇੱਥੇ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਸੰਬਰ ’ਚ ਹੋਈਆਂ ਹਨ। ਕੋਵਿਡ ਟੈ੍ਰਕਿੰਗ ਪ੍ਰਾਜੈਕਟ ਦੀ ਇਕ ਨਵੀਨਤਮ ਰਿਪੋਰਟ ਦੇ ਹਵਾਲੇ ਨਾਲ ਸਿਨਹੂਆ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਰਿਪੋਰਟ ਅਜਿਹੇ ਸਮੇਂ ’ਤੇ ਆਈ ਹੈ ਜਦੋਂ ਦੇਸ਼ ’ਚ ਲਗਾਤਾਰ ਕੋਰੋਨਾ ਦੇ ਮਾਮਲੇ, ਮੌਤਾਂ ਤੇ ਹਸਪਤਾਲ ’ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਦੇਖਣ ਨੂੰ ਮਿਲ ਰਹੀ ਹੈ। ਰਿਪੋਰਟ ਮੁਤਾਬਕ ਸ਼ਨੀਵਾਰ ਤਕ ਇਸ ਮਹੀਨੇ ’ਚ ਕੋਰੋਨਾ ਕਾਰਨ 63 ਹਜ਼ਾਰ 526 ਲੋਕਾਂ ਦੀ ਮੌਤ ਹੋ ਗਈ ਹੈ। ਔਸਤਨ ਸੱਤ ਦਿਨਾਂ ’ਚ ਰੋਜ਼ਾਨਾ 2219 ਮੌਤਾਂ ਹੋਈਆਂ ਹਨ। ਫਿਲਹਾਲ ਇੱਥੇ ਇਕ ਲੱਖ 17 ਹਜ਼ਾਰ 300 ਤੋਂ ਜ਼ਿਆਦਾ ਲੋਕ ਕੋਰੋਨਾ ਨਾਲ ਸੰ¬ਕ੍ਰਮਿਤ ਹੋ ਕੇ ਹਸਪਤਾਲ ਭਰਤੀ ਹਨ।

ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਜੇਕਰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਆਮ ਜਨਤਾ ਸਰੀਰਕ ਦੂਰੀ ਤੇ ਹੋਰ ਯਤਨਾਂ ਦਾ ਸਖਤੀ ਨਾਲ ਪਾਲਣ ਨਹੀਂ ਕਰਦੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕ੍ਰਿਸਮਸ ਦੀ ਛੁੱਟੀ ਦੌਰਾਨ ਯਾਤਰਾ ਤੋਂ ਬਚਣ ਘਰ ’ਚ ਰਹਿਣ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ’ਚ ਹੁਣ ਤਕ ਇਕ ਕਰੋੜ 91 ਲੱਖ ਮਾਮਲੇ ਸਾਹਮਣੇ ਆ ਗਏ ਹਨ ਤੇ ਤਿੰਨ ਲੱਖ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਦੁਨੀਆਭਰ ਦੇ 23 ਫੀਸਦੀ ਤੋਂ ਜ਼ਿਆਦਾ ਮਾਮਲੇ ਇੱਥੇ ਸਾਹਮਣੇ ਆਏ ਹਨ।
ਟੈਕਸਾਸ ’ਚ ਹੁਣ ਤਕ ਕੋਰੋਨਾ ਦੇ 16 ਲੱਖ 68 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ। ਦੂਜੇ ਪਾਸੇ ਫਲੋਰਿਡਾ ’ਚ 12 ਲੱਖ 64 ਹਜ਼ਾਰ ਮਾਮਲੇ ਸਾਹਮਣੇ ਆ ਗਏ ਹਨ। ਇਲੀਨੋਇਸ ਤੇ ਨਿਊਯਾਰਕ ਦੋਵਾਂ ’ਚ ਨੌ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਗਏ ਹਨ। 500,000 ਤੋਂ ਜ਼ਿਆਦਾ ਮਾਮਲਿਆਂ ਵਾਲੇ ਹੋਰ ਸੂਬਿਆਂ ’ਚ ਓਹੀਆ, ਜਾਰਜੀਆ, ਪੈਂਸਿਲਵੇਨੀਆ, ਟੇਨੇਸੀ, ਮਿਸ਼ੀਗਨ, ਉੱਤਰੀ ਕੈਰੋਲਿਨਾ ਤੇ ਵਿਸਕਾਨਿਸਨ ਸ਼ਾਮਲ ਹੈ।

Related posts

Haryana Election 2024 : ਬੀਬੀ ਰਜਿੰਦਰ ਕੌਰ ਭੱਠਲ ਦਾ ਪੁੱਤਰ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਆਬਜ਼ਰਵਰ ਨਿਯੁਕਤ ਰਾਹੁਲਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਿੰਨਾ ਵਿਕਾਸ Haryana ‘ਚ ਕਾਂਗਰਸ ਸਰਕਾਰ ਵੇਲੇ ਹੋਇਆ ਹੈ, ਉਨਾਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ। ਉਨਾਂ ਨੇ ਵਿਧਾਨ ਸਭਾ ਚੋਣਾਂ ਹਰਿਆਣਾ ਦਾ ਆਬਜ਼ਰਵਰ ਲਾਏ ਜਾਣ ਤੇ ਜਿੱਥੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।

On Punjab

ਭਾਰਤ ਤੇ ਅਮਰੀਕਾ ਵੱਲੋਂ ਨਵੇਂ ਰੱਖਿਆ ਚੌਖਟੇ ਲਈ ਦਸ ਸਾਲਾ ਸਮਝੌਤਾ ਸਹੀਬੰਦ

On Punjab

ਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਹੋ ਰਹੀ ਸੈਂਕੜੇ ਏਕੜ ਸਬਜ਼ੀਆਂ ਦੀ ਸਿੰਚਾਈ

On Punjab