PreetNama
ਖਾਸ-ਖਬਰਾਂ/Important News

ਅਮਰੀਕਾ : ਕੋਲੋਰਾਡੋ ਦੀ ਸੁਪਰ ਮਾਰਕੀਟ ‘ਚ ਫਾਇਰਿੰਗ, ਪੁਲਿਸ ਅਧਿਕਾਰੀ ਸਮੇਤ 10 ਲੋਕਾਂ ਦੀ ਮੌਤ

ਅਮਰੀਕਾ ਦੇ ਕੋਲੋਰਾਡੋ ‘ਚ ਹੋਈ ਗੋਲ਼ੀਬਾਰੀ ‘ਚ ਇਕ ਪੁਲਿਸ ਅਧਿਕਾਰੀ ਸਮੇਤ 10 ਲੋਕ ਮਾਰੇ ਗਏ ਹਨ। ਪੁਲਿਸ ਮੁਤਾਬਿਕ ਘਟਨਾ ਬੋਲਡਰ ਦੀ ਇਕ ਸੁਪਰਮਾਰਕੀਟ ‘ਚ ਹੋਈ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਫਿਲਹਾਲ ਉਹ ਜ਼ਖ਼ਮੀ ਹੈ ਤੇ ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਵਿਚ ਜੁਟੀ ਹੈ ਕਿ ਇਸ ਗੋਲੀਬਾਰੀ ਦੇ ਪਿੱਛੇ ਦਾ ਮਕਸਦ ਕੀ ਸੀ।
ਬੋਲਡਰ ਪੁਲਿਸ ਵਿਭਾਗ ਦੇ ਕਮਾਂਡਰ ਕੇਰੀ ਯਾਮਾਗੁਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ‘ਤੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਫਿਲਹਾਲ ਗੋਲੀਬਾਰੀ ‘ਚ ਕਿੰਨੇ ਲੋਕ ਮਾਰੇ ਗਏ ਹਨ। ਬੋਲਡਰ ਕਾਉਂਡੀ ਦੇ ਜ਼ਿਲ੍ਹਾ ਅਟਾਰਨੀ ਮਾਈਕਲ ਡੋਗਰਟੀ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਬਾਅਦ ਵਿਚ ਜਨਤਕ ਕੀਤੀ ਜਾਵੇਗੀ।
ਬੋਲਡਰ ਪੁਲਿਸ ਵਿਭਾਗ ਨੇ ਟਵਿਟ ਕੀਤਾ, ‘ਸਾਡੇ ਕੋਲ ਕਈ ਪੀੜਤ ਹਨ ਜਿਨ੍ਹਾਂ ਨੇ ਆਪਣੀ ਜਾਨ ਗੁਆਈ। ਪੀੜਤਾਂ ਵਿਚੋਂ ਇਕ ਬੋਲਡਰ ਪੁਲਿਸ ਅਧਿਕਾਰੀ ਹੈ। ਮੀਡੀਆ ਨੂੰ ਪਰਿਵਾਰਾਂ ਦੀ ਗੋਪਨੀਅਤਾ ਦਾ ਸਨਮਾਨ ਕਰਨ ਲਈ ਕਿਹਾ ਗਿਆ ਹੈ। ਜਾਂਚ ਚੱਲ ਰਹੀ ਹੈ। ਪਰਿਵਾਰਾਂ ਨੂੰ ਸੂਚਿਤ ਕੀਤੇ ਜਾਣ ਤਕ ਪੀੜਤਾਂ ਬਾਰੇ ਕੋਈ ਗਿਣਤੀ ਜਾਰੀ ਨਹੀਂ ਕੀਤੀ ਜਾਵੇਗੀ।’

ਵ੍ਹਾਈਟ ਹਾਊਸ ਦੇ ਬੁਲਾਰੇ ਜੇਕ ਸਾਕੀ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਬੋਲਡਰ ਸੁਪਰਮਾਰਕੀਟ ਦੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਅਧਿਕਾਰੀ ਉਨ੍ਹਾਂ ਨੂੰ ਪਲ-ਪਲ ਦੀ ਖਬਰ ਦੇ ਰਹੇ ਹਨ। ਦੱਸ ਦੇਈਏ ਕਿ ਪਿਛਲੇ ਹਫ਼ਤੇ ਜਾਰਜੀਆ ਦੇ ਅਟਲਾਂਟਾ ‘ਚ ਮਸਾਜ ਪਾਰਲਰ ‘ਚ ਇਕ ਬੰਦੂਕਧਾਰੀ ਨੇ 8 ਲੋਕਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

Related posts

2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀ ਵੋਟਰ ਨਿਭਾਉਣਗੇ ਅਹਿਮ ਭੂਮਿਕਾ

On Punjab

ਐਸ.ਐਸ.ਸੀ.ਪ੍ਰੀਖਿਆ ਰੱਦ ਨਹੀਂ ਹੋਵੇਗੀ:ਪ੍ਰਭਾਵਿਤ ਵਿਦਿਆਰਥੀਆਂ ਦੀ ਮੁੜ ਪ੍ਰੀਖਿਆ:ਚੇਅਰਮੈਨ ਦੀ ਸੰਭਾਵਨਾ

On Punjab

ਯੂਰਪ ਤੇ ਅਮਰੀਕਾ ’ਚ ਹੜ੍ਹ ਨਾਲ ਤਬਾਹੀ, ਚੀਨ ਕਰ ਰਿਹਾ 1,000 ਸਾਲਾਂ ’ਚ ਸਭ ਤੋਂ ਜ਼ਿਆਦਾ ਬਾਰਿਸ਼ ਦਾ ਸਾਹਮਣਾ

On Punjab