PreetNama
ਫਿਲਮ-ਸੰਸਾਰ/Filmy

ਅਮਰਿੰਦਰ ਗਿੱਲ ਲੈ ਆਏ ਪਾਕਿਸਤਾਨੀ ਕਲਾਕਾਰਾਂ ਦਾ ਮੇਲਾ, ‘ਚੱਲ ਮੇਰਾ ਪੁੱਤ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼

ਚੰਡੀਗੜ੍ਹ: 26 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਅਗਲੀ ਪੰਜਾਬੀ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਟ੍ਰੇਲਰ ਅੱਜ ਯਾਨੀ 15 ਜੁਲਾਈ ਨੂੰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਸ਼ਾਨਦਾਰ ਹੈ। ਇਸ ‘ਚ ਪਾਕਿਸਤਾਨੀ ਕਲਾਕਾਰਾਂ ਦੀ ਐਂਟਰੀ ਵੀ ਹੋਈ ਹੈ ਜੋ ਆਪਣੀ ਕਾਮੇਡੀ ਟਾਈਮਿੰਗ ਨਾਲ ਔਡੀਅੰਸ ਦੇ ਢਿੱਡੀ ਪੀੜਾਂ ਪਾਉਣ ‘ਚ ਜ਼ਰੂਰ ਕਾਮਯਾਬ ਰਹਿਣਗੇ।

‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਇਮੋਸ਼ਨਲ ਤੇ ਕਾਮੇਡੀ ਨਾਲ ਭਰਪੂਰ ਹੈ। ਫ਼ਿਲਮ ‘ਚ ਅਮਰਿੰਦਰ ਦੀ ਜੋੜੀ ਸਿਮੀ ਚਾਹਲ ਨਾਲ ਬਣੀ ਹੈ। ਇਸ ਦੀ ਕਹਾਣੀ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ–ਜਹਿਦ ਨੂੰ ਦਰਸਾਉਂਦੀ ਹੈ। ਫ਼ਿਲਮ ‘ਚ ਪਾਕਿ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਤੀ, ਇਖ਼ਤਿਖ਼ਾਰ ਠਾਕੁਰ ਹਨ।

ਦੱਸ ਦਈਏ ਫ਼ਿਲਮ ਦਾ ਡਾਇਰੈਕਸ਼ਨ ਜਨਜੋਤ ਸਿੰਘ ਨੇ ਕੀਤਾ ਹੈ। ਫ਼ਿਲਮ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।

फटाफट ख़बरों के लिए हमे फॉ

Related posts

Year Ender 2020: ਅਮਿਤਾਭ ਬਚਨ ਤੋਂ ਲੈ ਕੇ ਮਲਾਇਕਾ ਅਰੋੜਾ ਖ਼ਾਨ ਤਕ, ਇਹ ਸੈਲੀਬ੍ਰਿਟੀਜ਼ ਹੋਏ COVID-19 ਦੇ ਸ਼ਿਕਾਰ

On Punjab

Hrithik Roshan ਦੀ ਫ਼ਿਲਮ Super 30 ਦੇ ਟ੍ਰੇਲਰ ਨੂੰ ਲੈ ਕੇ ਅਸਲੀ Anand Kumar ਨੇ ਟਵੀਟ ਕਰ ਕਹੀ ਇਹ ਗੱਲ

On Punjab

Ejaz Khan ਨੇ ਸਾਰਿਆਂ ਸਾਹਮਣੇ ਪਵਿੱਤਰਾ ਪੂਨੀਆ ਨੂੰ ਉਸਦੇ ਜਨਮ-ਦਿਨ ’ਤੇ ਕੀਤੀ Kiss, ਵੀਡੀਓ ਹੋ ਰਹੀ ਵਾਇਰਲ

On Punjab