PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਬਲੋਵਾਲ ’ਚ ਸ਼ਰਾਬ ਦੇ ਠੇਕੇ ਦਾ ਵਿਰੋਧ

ਪਟਿਆਲਾ- ਇੱਥੇ ਆਦਰਸ਼ ਨਗਰ ਬੀ ਤੇ ਗੁਰਦੀਪ ਕਲੋਨੀ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਸਬੰਧੀ ਇਲਾਕਾ ਵਾਸੀਆਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਹ ਲਗਾਤਾਰ ਵਧ ਰਿਹਾ ਹੈ। ਲੋਕ ਇਹ ਠੇਕਾ ਬੰਦ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ। ਅੱਜ ਸ਼ਾਮੀ ਆਦਰਸ਼ ਨਗਰ ਬੀ ਐਸੋਸੀਏਸ਼ਨ ਦੀ ਪ੍ਰਧਾਨ ਹੀਰਾ ਮਣੀ ਸ਼ਰਮਾ ਸਣੇ ਪੰਜਾਬ ਐਂਪਲਾਈਜ਼ ਫੈਡਰੇਸ਼ਨ ਅਤੇ ਗੁਰਦੀਪ ਕਲੋਨੀ ਦੇ ਪ੍ਰਧਾਨ ਜਗਮੋਹਨ ਸਿੰਘ ਨੌਲੱਖਾ, ਨਿਊ ਸੈਂਚਰੀ ਐਨਕਲੇਵ ਦੇ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਹੇਠ ਠੇਕੇ ਦੇ ਬਾਹਰ ਪ੍ਰ੍ਰਰਦਸ਼ਨ ਕਰਦਿਆਂ ਲੋਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਦੌਰਾਨ ਮਹਿਲਾਵਾਂ ਵੀ ਕਾਫ਼ੀ ਗਿਣਤੀ ’ਚ ਸ਼ਾਮਲ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਰੋਸ ਮਾਰਚ ਵੀ ਕੀਤਾ,ਜੋ ਅਬਲੋਵਾਲ ਮੇਨ ਰੋਡ ਤੋਂ ਸ਼ੁਰੂ ਹੋ ਕੇ ਆਦਰਸ਼ ਨਗਰ ਬੀ, ਗੁਰਦੀਪ ਕਲੋਨੀ, ਨਿਉ ਸੈਂਚਰੀ ਇਨਕਲੇਵ ਤੇ ਕਰਤਾਰ ਕਲੋਨੀ ਵਿਚੋਂ ਦੀ ਹੁੰਦਿਆਂ ਸ਼ਰਾਬ ਦੇ ਠੇਕੇ ਅੱਗੇ ਖਤਮ ਹੋਇਆ।

ਇਸ ਮੌਕੇ ਮੋਹਨ ਲਾਲ, ਜੋਰਾ ਸਿੰਘ, ਉਪਨੈਨ ਸਿੰਘ, ਪ੍ਰਤਾਪ ਰਾਮ, ਛੋਟੂ ਰਾਮ, ਦੇਸ ਰਾਜ ਗਰਗ, ਸਤਨਾਮ ਸਿੰਘ, ਮਲਕੀਤ ਸਿੰਘ ਤੇ ਜੈਲਦਾਰ ਗੁਰਦਰਸ਼ਨ ਸਿੰਘ ਨੇ ਵੀ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਪਰ ਦੂਜੇ ਪਾਸੇ ਲੋਕਾਂ ਦੇ ਘਰਾਂ ’ਚ ਆ ਕੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਕਈ ਸਾਲ ਮੁਲਾਜ਼ਮਾਂ ਦੀ ਅਗਵਾਈ ਕਰਦੇ ਰਹੇ ਜਗਮੋਹਣ ਸਿੰਘ ਨੌਲੱਖਾ ਨੇ ਕਿਹਾ ਕਿ ਜੇਕਰ ਲੋਕ ਕਿਸੇ ਖੇਤਰ ’ਚ ਸ਼ਰਾਬ ਦਾ ਠੇਕਾ ਖੋਲ੍ਹਣ ’ਤੇ ਇਤਰਾਜ ਕਰਦੇ ਹੋਣ ਤਾਂ ਨਿਯਮਾਂ ਮੁਤਾਬਿਕ ਉਥੇ ਨਹੀਂ ਖੁੱਲ੍ਹ ਸਕਦਾ ਪਰ ਇਹ ਪਹਿਲੀ ਅਜਿਹੀ ਸਰਕਾਰ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕਰ ਰਹੀ ਹੈ ਜਿਸ ਨੂੰ ਇਲਾਕੇ ਦੇ ਲੋਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।

ਇਲਾਕਾ ਵਾਸੀਆਂ ਨੇ ਇਥੋਂ ਤੱਕ ਵੀ ਕਿਹਾ ਕਿ ਇਹ ਮਾਮਲਾ ਨਾ ਸਿਰਫ਼ ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ, ਬਲਕਿ ਡਿਪਟੀ ਕਮਿਸ਼ਨਰ ਦੇ ਵੀ ਧਿਆਨ ਵਿਚ ਹੈ ਪਰ ਇਸ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ ਅਤੇ ਲੋਕ ਇਸ ਲੜਾਈ ਨੂੰ ਫੈਸਲਾਕੁਨ ਅੰਜਾਮ ਤੱਕ ਲੈ ਕੇ ਜਾਣਗੇ। ਇਲਾਕੇ ਦੇ ਨੌਜਵਾਨ ਸਨੀ ਨੇ ਦੱਸਿਆ ਕਿ ਇਸੇ ਕੜੀ ਵਜੋਂ 19 ਮਈ ਨੂੰ ਇਲਾਕਾ ਵਾਸੀ ਐਕਸਾਈਜ਼ ਵਿਭਾਗ ਦੇ ਦਫ਼ਤਰ ਅੱਗੇ ਵੀ ਰੋਸ ਪ੍ਰਦਰਸ਼ਨ ਕਰਨਗੇ, ਜਦਕਿ ਹੀਰਾ ਮਣੀ ਸ਼ਰਮਾ ਨੇ ਕਿਹਾ ਕਿ 21 ਮਈ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।

Related posts

ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਔਰੰਗਾਬਾਦ ਪੁਲੀਸ ਵੱਲੋਂ 6 ਸ਼ੂਟਰ ਗ੍ਰਿਫ਼ਤਾਰ ਹਮਲੇ ਵਿਚ ਇਕ ਮੁਟਿਆਰ ਵੀ ਮਾਰੀ ਗਈ ਸੀ, ਜਿਸ ਦਾ ਵਿਆਹ ਧਰਿਆ ਹੋਇਆ ਸੀ

On Punjab

ਨਵਾਂ ਰਾਹ : ਹੰਝੂਆਂ ਨਾਲ ਵੀ ਹੋ ਸਕੇਗੀ ਆਰਟੀਪੀਸੀਆਰ ਜਾਂਚ

On Punjab

Israel-Hamas War : ਇਜ਼ਰਾਈਲ-ਹਮਾਸ ਜੰਗਬੰਦੀ ਦੇ ਸੰਕੇਤ, ਅਮਰੀਕਾ ਦੇ ਬੰਧਕਾਂ ਦੀ ਰਿਹਾਈ ਦੀ ਸੰਭਾਵਨਾ

On Punjab