PreetNama
ਸਿਹਤ/Health

ਅਫੀਮ ਦੇ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਨਸ਼ਾ ਨਹੀਂ ਦਵਾਈ!

ਅਫੀਮ ਨੂੰ ਲੋਕ ਹੈਰੋਇਨ ਦਾ ਸ੍ਰੋਤ ਮੰਨਦੇ ਹਨ ਤੇ ਇਸ ਦੀ ਵਰਤੋਂ ਨਸ਼ਿਆਂ ਦੇ ਜਾਇਜ਼ ਕਾਰੋਬਾਰ ਲਈ ਕੀਤੀ ਜਾਂਦੀ ਹੈ। ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ ਜਿਵੇਂ ਲੈਟੇਕਸ, ਮਾਰਫਿਨ, ਕੋਡੀਨ, ਪੈਨਥ੍ਰੀਨ ਤੇ ਹੋਰ ਬਹੁਤ ਸਾਰੇ ਆਕਸਾਈਡ ਬੀਜ ਦੀਆਂ ਫਲੀਆਂ ਤੋਂ ਲਿਆ ਜਾਂਦਾ ਹੈ। ਅਫੀਮ ‘ਚ ਬਹੁਤ ਸਾਰੇ ਰਸਾਇਣਕ ਗੁਣ ਹੁੰਦੇ ਹਨ।

ਇਹ ਚਿਕਿਤਸਕ ਪੌਦਾ ਹੈ। ਅਫੀਮ ਦੇ ਪੌਦੇ ‘ਚ ਰਸਾਇਣਕ ਤੱਤ ਵੀ ਪਾਏ ਜਾਂਦੇ ਹਨ। ਅਫੀਮ ਦੇ ਬੀਜਾਂ ‘ਚ 44 ਤੋਂ 50 ਪ੍ਰਤੀਸ਼ਤ ਤੇਲ ਹੁੰਦਾ ਹੈ, ਇਸ ‘ਚੋਂ ਤੇਲ ਕੱਢਣ ਲਈ ਦਬਾਅ ਪਾਇਆ ਜਾਂਦਾ ਹੈ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਰਾਜਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ।
ਅਫੀਮ ਦੀ ਜ਼ਿਆਦਾ ਮਾਤਰਾ ਨਾਲ ਸਰੀਰ ਕਾਲਾ ਹੋ ਜਾਂਦਾ ਹੈ। ਭੰਗ ਦੇ ਬੀਜ ਅਫੀਮ ਦੇ ਨੁਕਸ ਦੂਰ ਕਰਦੇ ਹਨ। ਆਯੁਰਵੈਦ ਅਨੁਸਾਰ ਅਫੀਮ ਦੀ ਤਸੀਰ ਗਰਮ ਤੇ ਪ੍ਰਭਾਵ ‘ਚ ਨਸ਼ੀਲੀ ਹੋਣ ਕਾਰਨ ਦਰਦ-ਨਿਵਾਰਕ, ਪਸੀਨਾ ਲਿਆਉਣ ਵਾਲੀ, ਸਰੀਰ ਦੇ ਦਰਦਾਂ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ।

ਯੂਨਾਨੀ ਡਾਕਟਰ ਅਨੁਸਾਰ ਇਹ ਕਮਰ ਦਰਦ, ਜੋੜਾਂ ਦੇ ਦਰਦ, ਸ਼ੂਗਰ ਤੇ ਖ਼ੂਨੀ ਦਸਤ ‘ਚ ਲਾਭਕਾਰੀ ਹੈ। ਸਿਰ ਦਰਦ ਜਾਂ ਪੁਰਾਣੇ ਸਿਰ ਦਰਦ ਨੂੰ ਠੀਕ ਕਰਨ ਲਈ ਅਫੀਮ ਫ਼ਾਇਦੇਮੰਦ ਹੈ ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ ਗਲਾ ਖਰਾਬ ਹੋਣ ‘ਤੇ ਠੀਕ ਹੋ ਜਾਂਦਾ ਹੈ।

Related posts

Covid 19 latest update : ਕੋਰੋਨਾ ਤੋਂ ਬਚਣ ਲਈ ਜ਼ਿਆਦਾ ਕਾਰਗਰ ਹੈ ਇਹ ਸਸਤਾ ਮਾਸਕ, ਰਿਸਰਚ ’ਚ ਹੋਇਆ ਵੱਡਾ ਖੁਲਾਸਾ

On Punjab

Amazing Health Benefits of Barley: ਸੱਤੂ ਹੈ ਜਿਥੇ ਤੰਦਰੁਸਤੀ ਹੈ ਉਥੇ, ਇਨ੍ਹਾਂ ਬਿਮਾਰੀਆਂ ’ਚ ਹੈ ਰਾਮਬਾਣ

On Punjab

ਫਿੱਟ ਰਹਿਣ ਲਈ ਅਪਣਾਓ ਇਨ੍ਹਾਂ ਆਦਤਾਂ ਨੂੰ…

On Punjab