77.61 F
New York, US
August 6, 2025
PreetNama
ਖੇਡ-ਜਗਤ/Sports News

ਅਧਿਐਨ ਅਨੁਸਾਰ ਬੱਚਿਆਂ ‘ਚ ਸਰੀਰਕ ਮਿਹਨਤ ਨਾਲ ਦੂਰ ਹੋ ਸਕਦੀਆਂ ਨੇ ਮੋਟਾਪੇ ਦੀਆਂ ਸਮੱਸਿਆਵਾਂ

ਬਚਪਨ ਤੋਂ ਹੀ ਜੋ ਬੱਚੇ ਡਿਜੀਟਲ ਮੀਡੀਆ ‘ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਉਨ੍ਹਾਂ ‘ਚ ਅੱਲ੍ਹੜਪੁਣੇ ਤਕ ਆਉਂਦੇ-ਆਉਂਦੇ ਮੋਟਾਪੇ ਦੀ ਸਮੱਸਿਆ ਹੋਣ ਲਗਦੀ ਹੈ। ਬਾਅਦ ‘ਚ ਮੋਟਾਪੇ ਨਾਲ ਜੁੜੀਆਂ ਕਈ ਦਿੱਕਤਾਂ ਦਾ ਅਜਿਹੇ ਬੱਚਿਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਕ ਨਵੇਂ ਅਧਿਐਨ ‘ਚ ਇਹ ਸਾਹਮਣੇ ਆਇਆ ਹੈ ਕਿ ਸਰੀਰਕ ਸਰਗਰਮੀਆਂ ਨੂੰ ਵਧਾ ਕੇ ਡਿਜੀਟਲ ਮੀਡੀਆ ‘ਤੇ ਜ਼ਿਆਦਾ ਸਮਾਂ ਬਤੀਤ ਕਰਨ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਇਸ ਅਧਿਐਨ ਦੇ ਨਤੀਜੇ ਜਰਨਲ ਆਫ ਫਿਜ਼ੀਕਲ ਐਕਟਿਵਿਟੀ ਐਂਡ ਹੈਲਥ ‘ਚ ਪ੍ਰਕਾਸ਼ਿਤ ਹੋਏ ਹਨ। ਅਧਿਐਨ ਤੋਂ ਪਤਾ ਲੱਗਾ ਹੈ ਕਿ ਜੋ ਬੱਚੇ ਡਿਜੀਟਲ ਮੀਡੀਆ ਦੀ ਬਹੁਤ ਵਰਤੋਂ ਕਰਦੇ ਹਨ ਉਹ 11 ਸਾਲ ਦੀ ਉਮਰ ਤੋਂ ਹਫ਼ਤੇ ‘ਚ ਛੇ ਘੰਟੇ ਵੀ ਸਰੀਰਕ ਸਰਗਰਮੀ ਕਰਦੇ ਹਨ ਤਾਂ 14 ਸਾਲ ਦੀ ਉਮਰ ਤਕ ਉਨ੍ਹਾਂ ‘ਚ ਮੋਟਾਪਾ ਹੋਣ ਦੇ ਖ਼ਤਰੇ ਘੱਟ ਹੋ ਜਾਂਦੇ ਹਨ।

ਮੌਜੂਦਾ ਸਮੇਂ ‘ਚ ਬੱਚਿਆਂ ‘ਚ ਮੋਟਾਪੇ ਸਬੰਧੀ ਸਿਹਤ ਸਮੱਸਿਆ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਇਕ ਵੱਡੀ ਚੁਣੌਤੀ ਦੇ ਰੂਪ ‘ਚ ਉੱਭਰੀ ਹੈ। ਇਸ ਸਬੰਧ ‘ਚ ਯੂਨੀਵਰਸਿਟੀ ਆਫ ਹੇਲਸਿੰਕੀ ਤੇ ਫੋਖਲਸਨ ਰਿਸਰਚ ਸੈਂਟਰ ਨੇ ਵਿਆਪਕ ਅਧਿਐਨ ਕੀਤਾ ਹੈ। ਅਧਿਐਨ ‘ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਸਕੂਲ ਜਾਣ ਵਾਲੇ ਛੋਟੇ ਬੱਚਿਆਂ ‘ਚ ਡਿਜੀਟਲ ਮੀਡੀਆ ਦੀ ਜ਼ਿਆਦਾ ਵਰਤੋਂ ਤੇ ਅੱਲ੍ਹੜਪੁਣੇ ‘ਚ ਮੋਟਾਪੇ ਵਿਚਕਾਰ ਕੀ ਕੋਈ ਸਬੰਧ ਹੈ।

ਅਧਿਐਨ ‘ਚ 4661 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਸਾਰੇ ਬੱਚਿਆਂ ਦੇ ਡਿਜੀਟਲ ਮੀਡੀਆ ਦੀ ਵਰਤੋਂ ਤੇ ਉਨ੍ਹਾਂ ਦੇ ਸਰੀਰਕ ਸਰਗਰਮੀਆਂ ਕਰਨ ਸਬੰਧੀ ਪੂਰਾ ਡਾਟਾ ਤਿਆਰ ਕਰ ਕੇ ਉਸ ਦਾ ਅਧਿਐਨ ਕੀਤਾ ਗਿਆ। ਅਧਿਐਨ ‘ਚ ਪਾਇਆ ਗਿਆ ਕਿ ਜੋ ਬੱਚੇ ਹਫ਼ਤੇ ‘ਚ ਛੇ ਘੰਟੇ ਸਰੀਰਕ ਸਰਗਰਮੀਆਂ ਯਾਨੀ ਕਸਰਤ ਜਾਂ ਫਿਰ ਖੇਡਾਂ ‘ਚ ਹਿੱਸਾ ਲੈਂਦੇ ਹਨ, ਉਨ੍ਹਾਂ ‘ਚ ਮੋਟਾਪੇ ਦੀ ਸਮੱਸਿਆ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ।

 

 

 

 

 

 

 

 

Related posts

ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ

On Punjab

ਸੰਨਿਆਸ ‘ਤੇ ਰਾਇਡੂ ਨੇ ਲਿਆ ਯੂ-ਟਰਨ

On Punjab

ਸੰਦੀਪ ਸਿੰਘ ਦੀ ਹੁਣ ਹੋ ਰਹੀ ਹੈ ਟੀਵੀ ‘ਤੇ ਐਂਟਰੀ

On Punjab