PreetNama
ਫਿਲਮ-ਸੰਸਾਰ/Filmy

ਅਦਾਕਾਰਾ ਹਿਨਾ ਖਾਨ ਨੇ ਇੰਝ ਮਨਾਇਆ ਪਹਿਲੇ ਰਮਜ਼ਾਨ ਦਾ ਜਸ਼ਨ

Hina Khan Latest news: ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਕੋਰੋਨਾ ਕਾਰਨ ਘਰ ‘ਚ ਕਆਰੰਟੀਨ ਹੈ। ਕੁਆਰੰਟੀਨ ਕਾਰਨ ਉਹ ਸੋਸ਼ਲ ਸਾਈਟਾਂ ‘ਤੇ ਬਹੁਤ ਸਰਗਰਮ ਹੋ ਗਈ ਹੈ। ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਹਿਨਾ ਖਾਨ ਨੇ ਰਮਜ਼ਾਨ ਦਾ ਪਹਿਲਾ ਰੋਜ਼ਾ ਰੱਖਿਆ। ਸੋਸ਼ਲ ਮੀਡੀਆ ਤੇ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰਨ। ਹਿਨਾ ਖਾਨ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਕੈਪਸ਼ਨ ਵਿੱਚ ਲਿਖਿਆ, “ਰਮਜ਼ਾਨ ਕਰੀਮ, ਆਓ ਪ੍ਰਾਰਥਨਾ ਕਰੀਏ।

ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਕਰੋ। ਸੁਰੱਖਿਆ ਅਤੇ ਇਲਾਜ ਲਈ ਪ੍ਰਾਰਥਨਾ ਕਰੋ। ਇਸ ਦੇ ਨਾਲ ਹੀ ਉਸ ਨੇ ਪਹਿਲਾ ਰੋਜ਼ਾ ਅਤੇ ਪੋਜ਼ੀਟਵੀਤੀ ਦਾ ਹੈਸ਼ਟੈਗ ਕੀਤਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਖਾਨ ਨੇ ਪੀਲੇ ਰੰਗ ਦੀ ਦੁਪੱਟੇ ਨਾਲ ਆਪਣਾ ਸਿਰ, ਗਰਦਨ ਅਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਢੱਕਿਆ ਹੋਇਆ ਹੈ। ਹਿਨਾ ਦੀ ਇਸ ਪੋਸਟ ਤੇ ਉਹਨਾਂ ਦੇ ਫੈਨਜ਼ ਅਤੇ ਟੈਲੀਵਿਜ਼ਨ ਸਿਤਾਰੇ ਕਾਫੀ ਕਮੈਂਟ ਕਰ ਰਹੇ ਹਨ। ਦਰਸ਼ਕਾਂ ਵੱਲੋ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਤਸਵੀਰ ਤੇ ਲਾਇਕਜ਼ ਅਤੇ ਕੁਮੈਟ ਵੀ ਆ ਚੁੱਕੇ ਹਨ।ਕੰਮ ਦੀ ਗੱਲ ਕਰੀਏ ਤਾਂ ਹਿਨਾ ਜਲਦੀ ਹੀ ‘ਦਿ ਲਾਸਟ ਵਿਸ਼’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿਚ ਉਹ ਇਕ ਵਿਆਹੁਤਾ ਔਰਤ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਉਹ ਫਿਲਮ ‘ਕੰਟਰੀ ਆਫ ਬਲਾਇੰਡ’ ‘ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਹਿਨਾ ਅਭਿਨੇਤਾ ਕੁਸ਼ਲ ਟੰਡਨ ਦੇ ਨਾਲ ਜ਼ੀ 5 ਫਿਲਮ ਵਿੱਚ ਨਜ਼ਰ ਆਵੇਗੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਪਲ – ਪਲ ਦੀਆਂ ਖਬਰਾਂ ਦਿੰਦੇ ਰਹਿੰਦੇ ਹਨ।

Related posts

Anushka Virat : ਪਤਨੀ ਅਨੁਸ਼ਕਾ ਸ਼ਰਮਾ ਨਾਲ ਸਮੁੰਦਰ ਕਿਨਾਰੇ ਸ਼ਰਟਲੈੱਸ ਨਜ਼ਰ ਆਏ ਵਿਰਾਟ ਕੋਹਲੀ, ਤਾਬੜਤੋੜ ਵਾਇਰਲ ਹੋਈਆਂ ਤਸਵੀਰਾਂ

On Punjab

Sad News : ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗੀਤਕਾਰ ਦਾ ਹੋਇਆ ਦੇਹਾਂਤ

On Punjab

Drugs Case: ਕਰਨ ਜੌਹਰ ਦੀ ਕਥਿਤ ਡਰੱਗਸ ਪਾਰਟੀ ‘ਚ ਮਸਤੀ ਕਰਦਿਆਂ ਦੀਪਿਕਾ ਦੀ ਵੀਡੀਓ ਹੋਈ ਸੀ।

On Punjab