69.13 F
New York, US
June 27, 2025
PreetNama
ਸਮਾਜ/Social

ਅਗਵਾ ਕੀਤੇ ਸਿੱਖ ਨਿਦਾਨ ਸਿੰਘ ਨੂੰ ਬਚਾਇਆ ਗਿਆ, ਕੁਝ ਸਮਾਂ ਪਹਿਲਾਂ ਗਿਆ ਸੀ ਅਫਗਾਨਿਸਤਾਨ

ਅਫਗਾਨਿਸਤਾਨ ਦੇ ਸਿੱਖ ਨਿਦਾਨ ਸਿੰਘ ਨੂੰ ਬਚਾਇਆ ਲਿਆ ਗਿਆ ਹੈ। ਦੱਸ ਦਈਏ ਕਿ ਨਿਦਾਨ ਨੂੰ ਤਕਰੀਬਨ 30 ਦਿਨ ਪਹਿਲਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਾਇਤੀ ਕਾਰਕਾਂ ਨੇ ਅਗਵਾ ਕੀਤਾ ਗਿਆ ਸੀ।

ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਸੀ ਜਿਸ ਵਿਚ ਨਿਦਾਨ ਨੇ ਪਖਤਿਆ ਦੇ ਰਾਜਪਾਲ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਉਨ੍ਹਾਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਮਦਦ ਕੀਤੀ।

ਨਿਦਾਨ ਸਿੰਘ ਸਚਦੇਵਾ (55) ਨੂੰ ਚਮਕਾਨੀ ਦੇ ਥਲਾ ਸ੍ਰੀ ਮਾਹਰ ਨਾਨਕ ਸਾਹਿਬ ਦੇ ਗੁਰਦੁਆਰੇ ਤੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ। ਉਸਦਾ ਘਰ, ਪਤਨੀ ਅਤੇ ਛੋਟੇ ਬੱਚੇ ਇਸ ਸਮੇਂ ਦਿੱਲੀ ਵਿੱਚ ਹਨ। ਨਿਦਾਨ ਪਿਛਲੇ ਦਿਨੀਂ ਗੁਰਦੁਆਰੇ ਵਿਚ ਸੇਵਾ ਪੂਰੀ ਕਰਨ ਲਈ ਅਫਗਾਨਿਸਤਾਨ ਗਿਆ ਸੀ।

ਦੱਸ ਦਈਏ ਕਿ 17 ਜੂਨ ਦੀ ਰਾਤ ਨੂੰ ਉਸ ਨੂੰ ਹਥਿਆਰਬੰਦ ਆਦਮੀ ਨੇ ਗੁਰੂਦੁਆਰੇ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਸਮੇਂ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦੇ ਘਰ ਵਾਲਿਆਂ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਨਿਦਾਨ ਸਿੰਘ ਦੀ ਰਿਹਾਈ ਵਿੱਚ ਮਦਦ ਦੀ ਮੰਗ ਕੀਤੀ ਸੀ ਤੇ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ।

Related posts

ਅਬਦੁੱਲਾ ਨੇ ਸਰਕਾਰ ਨੂੰ ਸ੍ਰੀਨਗਰ ਤੋਂ ਵਾਧੂ ਹੱਜ ਉਡਾਣਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ

On Punjab

ਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਰੱਜੰਮੂ ਕਸ਼ਮੀਰ: ਬਾਰਾਮੂਲਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

On Punjab

ਪਹਿਲੀ ਪੋਸਟਿੰਗ ‘ਤੇ ਜਾ ਰਹੇ IPS ਅਧਿਕਾਰੀ ਦੀ ਸੜਕ ਹਾਦਸੇ ‘ਚ ਮੌਤ, ਟਰੇਨਿੰਗ ਤੋਂ ਬਾਅਦ ਚਾਰਜ ਸੰਭਾਲਣ ਜਾ ਰਹੇ ਸਨ ਹਰਸ਼ ਬਰਧਨ

On Punjab