56.19 F
New York, US
May 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਗਲੇ ਪੰਜ ਸਾਲਾਂ ’ਚ ਘੁਸਪੈਠੀਆਂ ਨੂੰ ਦੇਸ਼ ਵਿਚੋਂ ਵੀ ਹਟਾ ਦਿਤਾ ਜਾਵੇਗਾ

ਗੁਹਾਟੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਕਿਹਾ ਕਿ ਜੇਕਰ ਭਾਰਤ ਨਕਸਲੀਆਂ ਤੋਂ ਮੁਕਤ ਹੋ ਸਕਦਾ ਹੈ ਤਾਂ ਇਹ ਘੁਸਪੈਠੀਆਂ ਤੋਂ ਵੀ ਮੁਕਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਨਾ ’ਚ ਘੁਸਪੈਠੀਆਂ ਨੂੰ ਨਾ ਸਿਰਫ ਵੋਟਰ ਸੂਚੀਆਂ ਵਿਚੋਂ ਹਟਾ ਦਿਤਾ ਜਾਵੇਗਾ, ਸਗੋਂ ਦੇਸ਼ ਵਿਚੋਂ ਵੀ ਹਟਾ ਦਿਤਾ ਜਾਵੇਗਾ। ਸ਼ਾਹ ਅਸਾਮ ਪੁਲਿਸ ਦੀ 10ਵੀਂ ਬਟਾਲੀਅਨ ਦੇ ਨਵੇਂ ਕੈਂਪਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਘੁਸਪੈਠੀਆਂ ਨੂੰ ਕਬਜ਼ੇ ਵਾਲੀ ਜ਼ਮੀਨ ਤੋਂ ਬਾਹਰ ਕੱਢਣਾ ਕਾਫ਼ੀ ਨਹੀਂ ਹੈ ਕਿਉਂਕਿ ਉਹ ਕਿਤੇ ਹੋਰ ਜਾ ਕੇ ਵਸ ਜਾਣਗੇ। ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਢਿਆ ਜਾਣਾ ਚਾਹੀਦਾ ਹੈ।’’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਤੇ ਹਮਲਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਕਾਂਗਰਸ ਨੇਤਾ ਨੇ ਇਕ ਵਾਰ ਕਿਹਾ ਸੀ ਕਿ ਘੁਸਪੈਠੀਆਂ ਨੂੰ ਹਟਾ ਦਿਤਾ ਜਾਵੇਗਾ ਪਰ ਕਾਂਗਰਸ ਅਜਿਹਾ ਨਹੀਂ ਕਰ ਸਕਦੀ ਕਿਉਂਕਿ ਗੈਰ-ਕਾਨੂੰਨੀ ਪ੍ਰਵਾਸੀ ਉਸ ਦਾ ਵੋਟ ਬੈਂਕ ਹਨ।

ਉਨ੍ਹਾਂ ਦੋਸ਼ ਲਾਇਆ ਕਿ ਘੁਸਪੈਠੀਆਂ ਦੀ ਰਾਖੀ ਦੀ ਕਾਂਗਰਸ ਦੀ ਨੀਤੀ ਨੇ ਅਸਾਮ ਦੇ ਲੋਕਾਂ ਨੂੰ, ਜ਼ਮੀਨ ਅਤੇ ਬੁਨਿਆਦ ਨੂੰ ਖ਼ਤਰਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ, ‘‘ਜੇਕਰ ਕਾਂਗਰਸ ਘੁਸਪੈਠੀਆਂ ਤੋਂ ਛੁਟਕਾਰਾ ਪਾਉਣ ਲਈ ਵਚਨਬੱਧ ਹੈ ਤਾਂ ਮੈਂ ਰਾਹੁਲ ਗਾਂਧੀ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਅਪਣੇ ਚੋਣ ਮਨੋਰਥ ਚਿੱਠੀ ’ਚ ਇਸ ਦਾ ਜ਼ਿਕਰ ਕਰਨ।’’ ਸ਼ਾਹ ਨੇ ਕਿਹਾ ਕਿ ਅਸਾਮ ਅਗਲੇ ਪੰਜ ਸਾਲਾਂ ਵਿਚ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦਾ ਉਦਯੋਗਿਕ ਕੇਂਦਰ ਬਣ ਜਾਵੇਗਾ। 126 ਮੈਂਬਰੀ ਅਸਾਮ ਵਿਧਾਨ ਸਭਾ ਦੀਆਂ ਚੋਣਾਂ ਮਾਰਚ-ਅਪ੍ਰੈਲ ’ਚ ਹੋਣ ਦੀ ਸੰਭਾਵਨਾ ਹੈ।

Related posts

ਕੁਲਗਾਮ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ, 5 ਅੱਤਵਾਦੀ ਢੇਰ; 2 ਜਵਾਨ ਵੀ ਹੋਏ ਜ਼ਖ਼ਮੀ

On Punjab

ਕਸ਼ਮੀਰ ਨੂੰ ਲੈ ਕੇ ਕੌਮਾਂਤਰੀ ਮੰਚ ‘ਤੇ ਭਿੜੇ ਭਾਰਤ ਪਾਕਿ

On Punjab

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆ

On Punjab