65.82 F
New York, US
October 23, 2026
PreetNama
ਫਿਲਮ-ਸੰਸਾਰ/Filmy

ਫ਼ਿਲਮਾਂ ਨੇ ਛੇ ਮਹੀਨਿਆਂ ‘ਚ ਹੀ ਕਮਾਏ 1800 ਕਰੋੜ ਤੋਂ ਵੀ ਵੱਧ

ਮੁੰਬਈ: ਇਸ ਸਾਲ ਦੀ ਸ਼ੁਰੂਆਤ ਵਿੱਕੀ ਕੌਸ਼ਲ ਦੀ ਫ਼ਿਲਮ ‘ਉੜੀ’ ਨਾਲ ਹੋਈ। ਫ਼ਿਲਮ ਨੇ ਹੁਣ ਤਕ ਸਾਲ ਦੀਆਂ ਸ਼ਾਨਦਾਰ ਕਮਾਈ ਵਾਲੀਆਂ ਫ਼ਿਲਮਾਂ ‘ਚ ਆਪਣੇ ਆਪ ਨੂੰ ਅੱਗੇ ਰੱਖਿਆ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਕਬੀਰ ਸਿੰਘ’ ਦੀ ਕਮਾਈ ਨਾਲ ਬਾਕਸਆਫਿਸ ਦੀ ਛੇ ਮਹੀਨਿਆਂ ਦੀ ਕਮਾਈ ਖੂਬ ਰਹੀ ਹੈ। ਫ਼ਿਲਮ ਨੇ ਸਿਰਫ ਪੰਜ ਦਿਨਾਂ ‘ਚ 100 ਕਰੋੜ ਦੀ ਕਮਾਈ ਕੀਤੀ ਹੈ। ਅੰਕੜਿਆਂ ਮੁਤਾਬਕ ਫ਼ਿਲਮਾਂ ਨੇ ਛੇ ਮਹੀਨਿਆਂ ‘ਚ ਹੀ 1800 ਕਰੋੜ ਤੋਂ ਵੀ ਵੱਧ ਕਮਾਈ ਕੀਤੀ ਹੈ।

ਹੁਣ ਤਕ ਦੀ ਸਭ ਤੋਂ ਹਿੱਟ ਫ਼ਿਲਮ ‘ਉੜੀ’ ਹੈ ਜਿਸ ਨੇ ਵਰਲਡਵਾਈਡ 342 ਕਰੋੜ ਰੁਪਏ ਦੀ ਕਮਾਈ ਕੀਤੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਫ਼ਿਲਮ 100 ਦਿਨ ਤਕ ਥਿਏਟਰਾਂ ‘ਚ ਲੱਗੀ ਰਹੇਗੀ। ਇਸ ਤੋਂ ਬਾਅਦ ਵਿਵੇਕ ਅਗਨੀਹੋਤਰੀ ਦੀ ‘ਦ ਤਾਸ਼ਕੰਦ’ ਸਿਨੇਮਾਘਰਾਂ ‘ਚ 75 ਦਿਨ ਚਲੀ। ਇਸ ਤੋਂ ਬਾਅਦ ਫ਼ਿਲਮ ‘ਟੋਟਲ ਧਮਾਲ’ ਨੇ ਬਾਕਸਆਫਿਸ ‘ਤੇ 150 ਕਰੋੜ ਦੀ ਕਮਾਈ ਕੀਤੀ। ਜਦਕਿ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਚਾਰ ਦਿਨਾਂ ‘ਚ 100 ਕਰੋੜ ਦੀ ਕਲੈਕਸ਼ਨ ਕਰ ਗਈ।

ਟ੍ਰੇਡ ਐਨਾਲਿਸਟ ਤਰਨ ਆਦਰਸ਼ ਦਾ ਕਹਿਣਾ ਹੈ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੀ ਕਮਾਈ ਪਿਛਲੇ ਕਈ ਸਾਲਾਂ ਦੇ ਛੇ ਮਹੀਨਿਆਂ ਦੀ ਕਮਾਈ ਤੋਂ ਕਾਫੀ ਵਧੀਆ ਹੈ। ਦੂਜੇ ਪਾਸੇ ਟ੍ਰੇਡ ਐਨਾਲੀਸਟ ਅਤੁਲ ਮੋਹਨ ਦਾ ਦਾਅਵਾ ਹੈ ਕਿ ਛੇ ਮਹੀਨੇ ‘ਚ ਫ਼ਿਲਮਾਂ ਨੇ 1800 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਮੁਤਾਬਕ ਪਹਿਲੇ ਕਵਾਟਰ ਦਾ ਰਿਜ਼ਲਟ ਤਾਂ ਕਾਫੀ ਬਿਹਤਰ ਰਿਹਾ।

ਅਗਲੇ ਛੇ ਮਹੀਨਿਆਂ ‘ਚ ਆਉਣ ਵਾਲੀਆਂ ਕੁਝ ਫ਼ਿਲਮਾਂ ਤੋਂ ਵੀ ਕਾਫੀ ਉਮੀਦਾਂ ਹਨ ਜਿਨ੍ਹਾਂ ‘ਚ ‘ਪਾਣੀਪਤ‘, ‘ਹਾਉਸਫੁੱਲ‘, ‘ਮਿਸ਼ਨ ਮੰਗਲ‘ ਸ਼ਾਮਲ ਹਨ।

Related posts

Mehmood Birthday: ਫਿਲਮ ‘ਚ ਮਹਿਮੂਦ ਦੇ ਹੋਣ ‘ਤੇ ਇਨਸਿਕਓਰ ਹੋ ਜਾਂਦੇ ਸਨ ਹੀਰੋ, ਜਾਣੋ ਦਿੱਗਜ ਕਾਮੇਡੀਅਨ ਨਾਲ ਜੁੜੀਆਂ ਖ਼ਾਸ ਗੱਲਾਂਬਾਲੀਵੁੱਡ ਦੇ ਉੱਘੇ ਕਾਮੇਡੀਅਨ ਅਦਾਕਾਰ ਮਹਿਮੂਦ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੇ ਪਰਦੇ ‘ਤੇ ਅਮਿੱਟ ਛਾਪ ਛੱਡੀ ਹੈ। ਮਹਿਮੂਦ 50 ਤੋਂ 70 ਦੇ ਦਹਾਕੇ ਵਿੱਚ ਹਿੰਦੀ ਸਿਨੇਮਾ ਵਿੱਚ ਬਹੁਤ ਸਰਗਰਮ ਸੀ। ਉਨ੍ਹਾਂ ਨੇ ਫਿਲਮਾਂ ਵਿੱਚ ਆਪਣੇ ਵੱਖਰੇ ਕਿਰਦਾਰਾਂ ਨਾਲ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਦਿਲ ਜਿੱਤਿਆ। ਮਹਿਮੂਦ ਦਾ ਜਨਮ 29 ਸਤੰਬਰ, 1932 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮੁਮਤਾਜ਼ ਅਲੀ ਬੰਬੇ ਟਾਕੀਜ਼ ਸਟੂਡੀਓ ਵਿੱਚ ਕੰਮ ਕਰਦੇ ਸਨ। ਮਹਿਮੂਦ ਦੇ ਅੱਠ ਭੈਣ-ਭਰਾ ਸਨ, ਜਿਨ੍ਹਾਂ ਵਿੱਚੋਂ ਭੈਣ ਮੀਨੂੰ ਮੁਮਤਾਜ਼ ਇੱਕ ਮਸ਼ਹੂਰ ਅਦਾਕਾਰਾ ਸੀ। ਬਚਪਨ ਵਿੱਚ, ਮਹਿਮੂਦ ਘਰ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਮਲਾਡ ਅਤੇ ਵਿਰਾਰ ਦੇ ਵਿਚਕਾਰ ਚੱਲਣ ਵਾਲੀ ਲੋਕਲ ਟ੍ਰੇਨਾਂ ਵਿੱਚ ਟੌਫੀਆਂ ਵੇਚਦੇ ਸੀ। ਬਚਪਨ ਦੇ ਦਿਨਾਂ ਤੋਂ ਹੀ ਮਹਿਮੂਦ ਦਾ ਅਭਿਨੈ ਵੱਲ ਝੁਕਾਅ ਸੀ। ਆਪਣੇ ਪਿਤਾ ਦੀ ਸਿਫਾਰਸ਼ ਕਾਰਨ ਉਨ੍ਹਾਂ ਨੂੰ 1943 ਵਿੱਚ ਬੰਬੇ ਟਾਕੀਜ਼ ਦੀ ਫਿਲਮ ‘ਕਿਸਮਤ’ ਵਿੱਚ ਮੌਕਾ ਮਿਲਿਆ। ਮਹਿਮੂਦ ਨੇ ਫਿਲਮ ਵਿੱਚ ਅਦਾਕਾਰ ਅਸ਼ੋਕ ਕੁਮਾਰ ਦੀ ਬਚਪਨ ਦੀ ਭੂਮਿਕਾ ਨਿਭਾਈ, ਜਿਸਨੂੰ ਖੂਬ ਸਰਾਹਿਆ ਗਿਆ।

On Punjab

Dream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?

On Punjab

ਹੈਦਰਾਬਾਦ ‘ਚ ਪੁਸ਼ਪਾ 2 ਦੀ ਸਕ੍ਰੀਨਿੰਗ ਦੌਰਾਨ ਬੇਕਾਬੂ ਹੋਈ ਭੀੜ, ਭਗਦੜ ‘ਚ ਇਕ ਔਰਤ ਦੀ ਮੌਤ; 2 ਜ਼ਖਮੀ

On Punjab