PreetNama
ਸਮਾਜ/Social

ਹੋ ਜਾਏ ਪੁਤ ਬਰਾਬਰ ਦਾ ਜਦ

ਹੋ ਜਾਏ ਪੁਤ ਬਰਾਬਰ ਦਾ ਜਦ
ਇੱਕ ਚਾਅ ਬਾਪੂ ਨੂੰ ਚੜ ਜਾਂਦਾ।

ਜਦ ਸਿਫਤ ਕੇ ਕੋਈ ਲਾਡਲੇ ਦੀ
ਸਿਰ ਵਿੱਚ ਅਸਮਾਨੀ ਵੜ ਜਾਂਦਾ।

ਹਰ ਕੰਮ ਦੇ ਵਿੱਚ ਮੱਦਦ ਹੈ ਹੁੰਦੀ
ਪਹਿਲਾਂ ਜੋ ਕੰਮ ਸੀ ਅੜ ਜਾਂਦਾ।

ਫਿਰ ਇੱਜਤ ਵਧਦੀ ਚਾਰੇ ਪਾਸੇ
ਪੁੱਤ ਜਦ ਵੀ ਤਰੱਕੀ ਕਰ ਜਾਂਦਾ।

ਜਦ ਕਰਦੀ ਕਦੇ ਔਲਾਦ ਤਰੱਕੀ
ਕੋਈ ਬੱਦਲ ਦਿਲ ਤੇ ਵਰ ਜਾਂਦਾ।

ਹੁੰਦੇ ਪੁੱਤਰ ਸਦਾ ਹੀ ਮਿੱਠੜੇ ਮੇਵੇ
ਬਰਾੜ ਸੱਚ ਬਿਆਨੀ ਕਰ ਜਾਂਦਾ।

ਨਰਿੰਦਰ ਬਰਾੜ
9509500010

Related posts

NEET ਅਤੇ JEE ਦਾਖਲਿਆਂ ‘ਚ ਹੁਣ 12ਵੀਂ ਦੇ ਬੋਰਡ ਅੰਕਾਂ ਨੂੰ ਵੀ ਸ਼ਾਮਲ ਕੀਤੇ ਜਾਣ ’ਤੇ ਵਿਚਾਰ; ਮਿਲ ਸਕਦੀ ਹੈ 50 ਫੀਸਦੀ ਵੇਟੇਜ

On Punjab

SC ਦਾ ਵੱਡਾ ਫੈਸਲਾ: ਰਾਜਿਆਂ-ਮਹਾਰਾਜਿਆਂ ਦੀ ਜਾਇਦਾਦ ‘ਤੇ ਹੁਣ ਸਾਰੇ ਬੱਚਿਆਂ ਦਾ ਹੋਵੇਗਾ ਬਰਾਬਰ ਹੱਕ, ‘ਜੇਠੇ ਪੁੱਤ’ ਵਾਲਾ ਨਿਯਮ ਖ਼ਤਮ

On Punjab

ਰਾਹੁਲ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਦੌਰਾ ਅੱਜ

On Punjab