PreetNama
ਸਮਾਜ/Social

ਹੋ ਜਾਏ ਪੁਤ ਬਰਾਬਰ ਦਾ ਜਦ

ਹੋ ਜਾਏ ਪੁਤ ਬਰਾਬਰ ਦਾ ਜਦ
ਇੱਕ ਚਾਅ ਬਾਪੂ ਨੂੰ ਚੜ ਜਾਂਦਾ।

ਜਦ ਸਿਫਤ ਕੇ ਕੋਈ ਲਾਡਲੇ ਦੀ
ਸਿਰ ਵਿੱਚ ਅਸਮਾਨੀ ਵੜ ਜਾਂਦਾ।

ਹਰ ਕੰਮ ਦੇ ਵਿੱਚ ਮੱਦਦ ਹੈ ਹੁੰਦੀ
ਪਹਿਲਾਂ ਜੋ ਕੰਮ ਸੀ ਅੜ ਜਾਂਦਾ।

ਫਿਰ ਇੱਜਤ ਵਧਦੀ ਚਾਰੇ ਪਾਸੇ
ਪੁੱਤ ਜਦ ਵੀ ਤਰੱਕੀ ਕਰ ਜਾਂਦਾ।

ਜਦ ਕਰਦੀ ਕਦੇ ਔਲਾਦ ਤਰੱਕੀ
ਕੋਈ ਬੱਦਲ ਦਿਲ ਤੇ ਵਰ ਜਾਂਦਾ।

ਹੁੰਦੇ ਪੁੱਤਰ ਸਦਾ ਹੀ ਮਿੱਠੜੇ ਮੇਵੇ
ਬਰਾੜ ਸੱਚ ਬਿਆਨੀ ਕਰ ਜਾਂਦਾ।

ਨਰਿੰਦਰ ਬਰਾੜ

Related posts

‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਲਈ ਆਮਦਨ ਦੀ ਸੀਮਾ ਹੁੰਦੀ ਤਾਂ ਬਿਹਤਰ ਹੁੰਦਾ: ਹਾਈ ਕੋਰਟ

On Punjab

ISRO ਨੇ ‘ਚੰਦਰਯਾਨ 2’ ਤੋਂ ਲਈਆਂ ਧਰਤੀ ਦੀਆਂ ਤਸਵੀਰਾਂ ਦਾ ਪਹਿਲਾ ਸੈੱਟ ਕੀਤਾ ਜਾਰੀ

On Punjab

ਸੈਂਸੈਕਸ ਅਤੇ ਨਿਫਟੀ ਲਗਭਗ 2 ਫੀਸਦੀ ਦੀ ਤੇਜ਼ੀ ਨਾਲ ਬੰਦ

On Punjab