PreetNama
ਖੇਡ-ਜਗਤ/Sports News

ਹੁਣ ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾਏ, ਗਾਂਗੁਲੀ ਦਾ ਤਿੱਖਾ ਵਾਰ, ਹਰਭਜਨ ਵੀ ਡਟੇ

ਨਵੀਂ ਦਿੱਲੀਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੂੰ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਭੇਜੇ ਗਏ ਨੋਟਿਸ ‘ਤੇ ਵਿਵਾਦ ਹੋਰ ਵਧ ਗਿਆ ਹੈ। ਇਸ ਨੋਟਿਸ ਨੂੰ ਲੈ ਕੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਬੀਸੀਸੀਆਈ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਝਾੜਿਆ ਹੈ। ਸੌਰਭ ਗਾਂਗੁਲੀ ਨੂੰ ਇਸ ਮਾਮਲੇ ‘ਚ ਹਰਭਜਨ ਸਿੰਘ ਦਾ ਸਾਥ ਵੀ ਮਿਲਿਆ ਹੈ। ਗਾਂਗੁਲੀ ਨੇ ਕਿਹਾ ਕਿ ਹੁਣ ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾ ਸਕਦਾ ਹੈ।

ਇਸ ਬਾਰੇ ਗਾਂਗੁਲੀ ਨੇ ਟਵੀਟ ਕਰ ਕਿਹਾ, “ਹਿੱਤਾਂ ਦਾ ਟਕਰਾਅ ਭਾਰਤੀ ਕ੍ਰਿਕਟ ‘ਚ ਇੱਕ ਨਵਾਂ ਟ੍ਰੈਂਡ ਹੋ ਗਿਆ ਹੈ। ਇਹ ਨਿਊਜ਼ ‘ਚ ਬਣੇ ਰਹਿਣ ਦਾ ਸਭ ਤੋਂ ਚੰਗਾ ਤਰੀਕਾ ਹੈ। ਹੁਣ ਰੱਬ ਹੀ ਭਾਰਤੀ ਕ੍ਰਿਕਟ ਨੂੰ ਬਚਾਵੇ।”ਹਰਭਜਨ ਨੇ ਇਸ ਟਵੀਟ ਦੇ ਹਵਾਲੇ ਤੋਂ ਕਿਹਾ, “ਪਤਾ ਨਹੀਂ ਹੈ ਕਿ ਬੀਸੀਸੀਆਈ ਕਿਹੜੇ ਪਾਸੇ ਜਾ ਰਹੀ ਹੈ। ਭਾਰਤੀ ਕ੍ਰਿਕਟ ਲਈ ਦ੍ਰਵਿੜ ਤੋਂ ਬਿਹਤਰ ਇਨਸਾਨ ਨਹੀਂ ਮਿਲ ਸਕਦਾ। ਅਜਿਹੇ ਨੋਟਿਸ ਭੇਜ ਕੇ ਸੀਨੀਅਰ ਖਿਡਾਰੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ।”

Related posts

ਕ੍ਰਿਕਟ ਜਗਤ ਵਿੱਚ ਸੋਗ, ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਖਿਡਾਰੀ ਏਵਰਟਨ ਵੀਕਸ ਦੀ ਮੌਤ

On Punjab

ਭਾਰਤ ਲਈ ਝਟਕਾ, ਸੱਟ ਲੱਗਣ ਕਾਰਨ ਬੁਮਰਾਹ ਨੇ ਮੈਦਾਨ ਛੱਡਿਆ

On Punjab

Emmy Awards 2021: ‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ, ਇਹ ਰਹੀ ਜੇੇਤੂਆਂ ਦੀ ਸੂਚੀ

On Punjab