27.27 F
New York, US
December 14, 2024
PreetNama
ਖਾਸ-ਖਬਰਾਂ/Important News

ਹੁਣ ਬਿਸਕੁਟ ਇੰਡਸਟਰੀ ਵੀ ਮੰਦੀ ਦਾ ਸ਼ਿਕਾਰ, ਪਾਰਲੇ ਦੇ 10,000 ਮੁਲਾਜ਼ਮ ਹੋ ਸਕਦੇ ਬੇਰੁਜ਼ਗਾਰ

ਚੰਡੀਗੜ੍ਹ: ਭਾਰਤ ਦੀ ਸਭ ਤੋਂ ਵੱਡੀ ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨੂੰ 10,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨੀ ਪੈ ਸਕਦੀ ਹੈ। ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਵਿੱਚ ਆਈ ਮੰਦੀ ਕਰਕੇ ਆਟੋਮੋਬਾਈਲ ਤੋਂ ਲੈ ਕੇ ਰਿਟੇਲ ਉਤਪਾਦ ਖੇਤਰ ਤੱਕ ਹਰ ਉਤਪਾਦ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ।

 

ਕੰਪਨੀਆਂ ਨੂੰ ਉਤਪਾਦਨ ਤੇ ਭਰਤੀ ‘ਤੇ ਲਗਾਮ ਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਪਾਰਲੇ ਦੇ ਕੈਟੇਗਰੀ ਮੁਖੀ ਮਯੰਕ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ, ‘ਅਸੀਂ ਜੀਐਸਟੀ ਵਿੱਚ ਕਟੌਤੀ ਦੀ ਮੰਗ ਕੀਤੀ ਹੈ ਪਰ ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸਾਡੇ ਕੋਲ 8,000-10,000 ਲੋਕਾਂ ਨੂੰ ਨੌਕਰੀਆਂ ਤੋਂ ਹਟਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚੇਗਾ।’

 

ਇਸ ਮਹੀਨੇ ਦੇ ਸ਼ੁਰੂ ਵਿੱਚ ਬਿਸਕੁਟ ਨਿਰਮਾਤਾ ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਬੇਰੀ ਨੇ ਕਿਹਾ ਕਿ ਗਾਹਕ ਸਿਰਫ 5 ਰੁਪਏ (0.07 ਡਾਲਰ) ਵਿੱਚ ਉਤਪਾਦ ਖਰੀਦਣ ਬਾਰੇ ਦੋ ਵਾਰ ਸੋਚ ਰਹੇ ਹਨ।

 

ਅਰਥ ਵਿਵਸਥਾ ਵਿੱਚ ਸਪੱਸ਼ਟ ਤੌਰ ‘ਤੇ ਕੋਈ ਗੰਭੀਰ ਸਮੱਸਿਆ ਹੈ। ਇਸ ਤੋਂ ਪਹਿਲਾਂ ਟੈਕਸਟਾਈਲ ਇੰਡਸਟਰੀ ਨੇ ਅਖ਼ਬਾਰ ਵਿੱਚ ਇਸ਼ਤਿਹਾਰ ਛਾਪ ਕੇ ਸੁਚੇਤ ਕੀਤਾ ਸੀ ਕਿ ਮੰਗ ਦੀ ਘਾਟ ਕਾਰਨ ਵੱਡੀ ਗਿਣਤੀ ਵਿੱਚ ਨੌਕਰੀਆਂ ਖ਼ਤਮ ਹੋ ਸਕਦੀਆਂ ਹਨ। ਇਸੇ ਤਰ੍ਹਾਂ ਚਾਹ ਉਦਯੋਗ ਵੀ ਇਸ ਮੰਦੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

Related posts

ਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ…

On Punjab

ਗੁਰਦਾਸਪੁਰ ਜਿੱਤ ਕੇ ਮੁੰਬਈ ਪੁੱਜੇ SUNNY DEOL

On Punjab

Diwali 2024: ਸਰਕਾਰ ਦੇ ਇਕ ਫੈਸਲੇ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਗਿਰਾਵਟ, ਪੰਪ ਮਾਲਕਾਂ ਨੂੰ ਮਿਲੀ ਦੀਵਾਲੀ ‘ਤੇ ਖੁਸ਼ਖਬਰੀ ਸਰਕਾਰੀ ਤੇਲ ਕੰਪਨੀਆਂ ਨੇ ਕੁਝ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਢੋਆ-ਢੁਆਈ ਦੀ ਅੰਤਰਰਾਜੀ ਲਾਗਤ ਨੂੰ ਅਨੁਕੂਲ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕੁਝ ਉੱਤਰ-ਪੂਰਬੀ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਇਸ ਸਮੇਂ ਕਰੀਬ 88 ਹਜ਼ਾਰ ਪੈਟਰੋਲ ਪੰਪ ਹਨ ਅਤੇ ਉਨ੍ਹਾਂ ਵੱਲੋਂ ਕਮਿਸ਼ਨ ਵਧਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।

On Punjab