55.38 F
New York, US
May 13, 2026
PreetNama
ਸਮਾਜ/Social

ਹਿਮਾਚਲ ‘ਚ ਭਿਆਨਕ ਹਾਦਸਾ, ਲੁਧਿਆਣਾ ਦੇ ਡਰਾਈਵਰ ਦੀ ਮੌਤ

ਸ਼ਿਮਲਾ: ਸ਼ੋਘੀ ਦੇ ਆਨੰਦਪੁਰ ਕੋਲ ਸੇਬਾਂ ਨਾਲ ਭਰਿਆ ਇੱਕ ਟਰਾਲਾ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ‘ਚ ਲੁਧਿਆਣਾ ਦੇ ਡਰਾਈਵਰ ਦੀ ਮੌਤ ਹੋ ਗਈ। ਪੰਜਾਬ ਨੰਬਰ ਪੀਬੀ23ਟੀ 9863 ਦਾ ਇਹ ਟਰਾਲਾ ਐਨਐਚ ‘ਚ ਕੰਮ ਕਰਨ ਵਾਲੇ ਨੇਪਾਲੀ ਮਜ਼ਦੂਰਾਂ ਦੇ ਢਾਰੇ ‘ਚ ਡਿੱਗਿਆ। ਟਰਾਲੇ ਦੇ ਚਪੇਟ ‘ਚ ਆਉਣ ਨਾਲ ਢਾਰੇ ‘ਚ ਰਹਿ ਰਿਹਾ ਨੇਪਾਲੀ ਜੋੜਾ ਵੀ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਉਧਰ, ਹਾਦਸੇ ‘ਚ ਮਾਰੇ ਗਏ ਡਰਾਈਵਰ ਹਰਨਾਮ ਸਿੰਘ (42) ਦੀ ਪਛਾਣ ਹੋ ਗਈ ਹੈ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ। ਹਾਦਸੇ ‘ਚ ਬਿਹਾਰ ਦੇ ਸਹਿ-ਡਰਾਈਵਰ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸਪੀ ਸ਼ਿਮਲਾ ਓਮਪਤੀ ਜਮਵਾਲ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ।

Related posts

ਵਿਕਸਤ ਭਾਰਤ ਦਾ ਰਾਹ ਲੋਕਾਂ ਦੀ ਏਕਤਾ ਵਿੱਚੋਂ ਲੰਘਦਾ ਹੈ: ਮੋਦੀ

On Punjab

ਕਸ਼ਮੀਰ ’ਚ ਹੱਡ ਚੀਰਵੀਂ ਠੰਢ ਜਾਰੀ

On Punjab

ਸਿੰਗਾਪੁਰ: 12 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਭਾਰਤੀ ਸੈਲਾਨੀ ਨੂੰ ਕੈਦ

On Punjab