19.38 F
New York, US
January 28, 2026
PreetNama
ਫਿਲਮ-ਸੰਸਾਰ/Filmy

ਹਾਲੀਵੁੱਡ ਤੋਂ ਮਿਲਿਆ ਚੈਲੰਜ ਖਿਲਾੜੀ ਕੁਮਾਰ ਨੇ ਕੀਤਾ ਪੂਰਾ,

ਮੁੰਬਈਬਾਲੀਵੁੱਡ ‘ਚ ਅਕਸ਼ੇ ਕੁਮਾਰ ਨੂੰ ਸਭ ਤੋਂ ਫਿੱਟ ਐਕਟਰ ਮੰਨਿਆ ਜਾਂਦਾ ਹੈ। ਉਹ ਆਪਣੀ ਫਿੱਟਨੈੱਸ ਤੇ ਕੰਮ ਪ੍ਰਤੀ ਲਗਨ ਲਈ ਕਾਫੀ ਫੇਮਸ ਹਨ ਪਰ ਇਸ ਦੇ ਨਾਲ ਹੀ ਅਕਸ਼ੇ ਕੁਮਾਰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਹੀ ਉਹ ਆਪਣੀਆਂ ਮਾਰਸ਼ਲ ਆਰਟ ਦੀਆਂ ਤਸਵੀਰਾਂ ਜਾਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਅਕਸ਼ੇ ਨੇ ਇੱਕ ਵੀਡੀਓ ਹੋਰ ਸ਼ੇਅਰ ਕੀਤੀ ਹੈ।ਇਸ ‘ਚ ਅਕਸ਼ੇ ਕੁਮਾਰ ਦੁਨੀਆ ‘ਚ ਚੱਲ ਰਹੇ ‘ਬੋਤਲ ਕੈਪ ਚੈਲੰਜ’ ਨੂੰ ਪੂਰਾ ਕਰਦੇ ਨਜ਼ਰ ਆ ਰਹੇ ਹਨ। ਇਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਦੇ ਨਾਲ ਇੰਡਸਟਰੀ ਦੇ ਲੋਕ ਵੀ ਹੈਰਾਨ ਹੋ ਗਏ। ਅਕਸ਼ੇ ਕੁਮਾਰ ਨੇ ਲੱਤ ਨਾਲ ਹੀ ਬੋਤਲ ਦਾ ਢੱਕਣ ਖੋਲ੍ਹ ਦਿੱਤਾ। ਇਸ ਨੂੰ ਸ਼ੇਅਰ ਕਰਦੇ ਹੋਏ ਅੱਕੀ ਨੇ ਕੈਪਸ਼ਨ ਵੀ ਲਿਖਿਆ ਹੈ।ਇਸ ਤੋਂ ਪਹਿਲਾਂ ਇਸ ਚੈਲੰਜ ਨੂੰ ਹਾਲੀਵੁੱਡ ਐਕਟਰ ਜੈਸਨ ਸਟਾਥਮ ਨੇ ਕੀਤਾ ਤੇ ਉਨ੍ਹਾਂ ਨੇ ਵੀ ਇਹ ਕਾਰਨਾਮਾ ਕਰਦਿਆਂ ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਜੇਕਰ ਅਕਸ਼ੇ ਦੇ ਵਰਕ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਰੋਹਿਤ ਸ਼ੈਟੀ ਦੀ ਫ਼ਿਲਮ ‘ਸੂਰਿਆਵੰਸ਼ੀ’ ‘ਚ ਨਜ਼ਰ ਆਉਣਗੇ। ਇਸ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ ਰੋਮਾਂਸ ਕਰਦੀ ਨਜ਼ਰ ਆਵੇਗੀ। ਫ਼ਿਲਮ ਅਗਲੇ ਸਾਲ 27 ਮਾਰਚ ਨੂੰ ਰਿਲੀਜ਼ ਹੋਣੀ ਹੈ।

Related posts

ਕਪਿਲ ਦਾ ਸ਼ੋਅ ਵੇਖ ਰਹੀ ਬੱਚੀ ਤੋਂ ਪੁੱਛਿਆ ਕੌਣ ਹੈ ਇਹ ਤਾਂ ਮਿਲਿਆ ਇਹ ਮਜ਼ੇਦਾਰ ਜਵਾਬ

On Punjab

ਕਰਨ ਜੌਹਰ ਦੀ 90s ਥੀਮ ਪਾਰਟੀ ਵਿੱਚ ਜਾਨਵੀ ਦਾ ਜਲਵਾ , ਚਾਂਦਨੀ ਬਣ ਲੁੱਟੀ ਮਹਿਫਿਲ

On Punjab

ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ, ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਆਇਆ ਹਾਰਟਅਟੈਕ

On Punjab