PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਲਵਾਰਾ ਏਅਰਪੋਰਟ ਉਸਾਰੀ ਦੀ ਜਾਂਚ ਦੀ ਮੰਗ ਦੌਰਾਨ ਬੈਂਡ-ਬਾਜਿਆਂ ਨਾਲ ਪ੍ਰਦਰਸ਼ਨ

ਲੁਧਿਆਣਾ-  ਵਿਅੰਗਕਾਰ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਏ ਵੱਲੋਂ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਸਾਹਮਣੇ ਬੈਂਡ-ਵਾਜਿਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹ ਆਪਣੇ ਨਾਲ ਕੁਝ ਕਾਗ਼ਜ਼ ਦੀਆਂ ਕਿਸ਼ਤੀਆਂ ਵੀ ਲੈ ਕੇ ਆਏ ਸਨ, ਟੀਟੂ ਬਾਣੀਏ ਨੇ ਹਵਾਈ ਅੱਡੇ ਦੀ ਉਸਾਰੀ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ।

ਇਸ ਮੌਸਮ ਦੇ ਪਹਿਲੇ ਝੱਖੜ ਅਤੇ ਮੀਂਹ ਕਾਰਨ ਸਿਵਲ ਟਰਮੀਨਲ ਦੀ ਛੱਤ ਦਾ ਪੈਨਲ ਡਿੱਗਣ ਦਾ ਹਵਾਲਾ ਦਿੰਦੇ ਹੋਏ, ਅਧਿਕਾਰੀਆਂ ਅਤੇ ਇੰਜੀਨੀਅਰਾਂ ਦੀ ਕਾਰਗੁਜ਼ਾਰੀ ਉਪਰ ਤਿੱਖੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕੱਖ ਕਾਨਿਆਂ ਨਾਲ ਬਣੀਆਂ ਗ਼ਰੀਬਾਂ ਦੀਆਂ ਝੁੱਗੀਆਂ ਤਾਂ ਇਸ ਝੱਖੜ ਦੀ ਮਾਰ ਝੱਲ ਗਈਆਂ, ਪਰ ਕਰੋੜਾਂ ਦੀ ਲਾਗਤ ਨਾਲ ਬਣੇ ਹਵਾਈ ਅੱਡੇ ਨੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਮੌਕੇ ਪੁਲੀਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਟੀਟੂ ਬਾਣੀਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਹਵਾਈ ਅੱਡੇ ਦੀ ਉਸਾਰੀ ਵਿੱਚ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਕਿ ਜੇ ਇਸ ਮੰਗ ਨੂੰ ਅਣਗੌਲ਼ਿਆ ਕੀਤਾ ਗਿਆ ਤਾਂ ਉਹ ਵੱਡਾ ਐਕਸ਼ਨ ਕਰਨਗੇ। ਉਨ੍ਹਾਂ ਹਵਾਈ ਅੱਡੇ ਦੇ ਨੇੜੇ ਕਿਸ਼ਤੀਆਂ ਵੇਚਣ ਵਾਲੀ ਦੁਕਾਨ ਖੋਲ੍ਹਣ ਦੀ ਵੀ ਮੰਗ ਕੀਤੀ ਤਾਂ ਕਿ ਅਗਾਮੀ ਬਰਸਾਤ ਦੇ ਮੌਸਮ ਵਿੱਚ ਯਾਤਰੀਆਂ ਨੂੰ ਹਵਾਈ ਅੱਡੇ ਦੇ ਟਰਮੀਨਲ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਹ ਆਪਣੇ ਚਾਰ ਸਾਥੀਆਂ ਅਤੇ ਤਿੰਨ ਬੈਂਡ ਵਾਲਿਆਂ ਨਾਲ ਸੋਮਵਾਰ ਸਵੇਰੇ 10 ਵਜੇ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਟੀਟੂ ਬਾਣੀਏ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਜ਼ਾਦ ਉਮੀਦਵਾਰ ਵਜੋਂ ਲੁਧਿਆਣਾ ਤੋਂ ਚੋਣ ਵੀ ਲੜੀ ਸੀ ਅਤੇ ਉਸ ਨੇ ਕਈ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਲ ਹੋਣ ਬਾਅਦ ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ।

ਜ਼ਿਕਰਯੋਗ ਹੈ ਕਿ ਆਪਣੇ ਉਦਘਾਟਨ ਤੋਂ ਬਾਅਦ ਮਹੀਨਿਆਂ ਤੱਕ ਚਰਚਾ ਵਿੱਚ ਰਹਿਣ ਵਾਲਾ ਨਵਾਂ ਹਲਵਾਰਾ ਕੌਮਾਂਤਰੀ ਹਵਾਈ ਅੱਡਾ ਦੀ ਇਮਾਰਤ ਸੀਜਨ ਦੇ ਪਹਿਲੇ ਮੀਂਹ ਨਾਲ ਕਈ ਥਾਵਾਂ ਤੋਂ ਨੁਕਸਾਨੀ ਗਈ । ਇਸ ਟਰਮੀਨਲ ਇਮਾਰਤ ਨੂੰ ਬਣਾਉਣ ‘ਤੇ ਲਗਪਗ 27 ਕਰੋੜ ਰੁਪਏ ਖ਼ਰਚ ਹੋਏ ਸਨ, ਜਦਕਿ ਇਸ ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ 54 ਕਰੋੜ ਰੁਪਏ ਸੀ।

ਬੀਤੇ ਦਿਨੀਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਟਰਮੀਨਲ ਬਿਲਡਿੰਗ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ, ਜਿਸ ਵਿੱਚ ਡਿਪਾਰਚਰ (ਰਵਾਨਗੀ) ਏਰੀਆ ਅਤੇ ਟਿਕਟ ਕਾਊਂਟਰਾਂ ਦੇ ਨੇੜੇ ਦੀ ਜਗ੍ਹਾ ਸ਼ਾਮਲ ਹੈ। ਇਸ ਦੌਰਾਨ ਫਾਲਸ ਸੀਲਿੰਗ, ਛੱਤ ਦੇ ਪੈਨਲ ਅਤੇ ਸਜਾਵਟ ਲਈ ਬਣੇ ਢਾਂਚੇ ਦੇ ਕੁਝ ਹਿੱਸੇ ਕਥਿਤ ਤੌਰ ’ਤੇ ਹੇਠਾਂ ਡਿੱਗ ਗਏ, ਜਦਕਿ ਇਮਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਾਣੀ ਟਿਪਕਣ (ਲੀਕ ਹੋਣ) ਦੀ ਵੀ ਖ਼ਬਰ ਹੈ। ਇਸ ਘਟਨਾ ਨੇ ਹਵਾਈ ਅੱਡੇ ਦੇ ਨਿਰਮਾਣ ਵਿੱਚ ਵਰਤੇ ਗਏ ਸਾਮਾਨ ਅਤੇ ਗੁਣਵੱਤਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Related posts

MP ਰਵਨੀਤ ਬਿੱਟੂ ਦੇ ਪੀਏ ‘ਤੇ ਜਾਨਲੇਵਾ ਹਮਲਾ, 5 ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਹਸਪਤਾਲ ‘ਚ ਹਾਲਤ ਨਾਜ਼ੁਕ

On Punjab

Rajiv Gandhi assassination: ਰਾਜੀਵ ਗਾਂਧੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

On Punjab

ਸਿਟੀ ਆਫ ਟੋਰਾਂਟੋ ਨੇ ਵਾਪਸ ਲਿਆ ਫ਼ੈਸਲਾ; ਸਿੱਖ ਸਕਿਓਰਟੀ ਗਾਰਡ ਹੁਣ ਦਾੜ੍ਹੀ ਸਮੇਤ ਕਰ ਸਕਣਗੇ ਕੰਮ

On Punjab