75.7 F
New York, US
July 27, 2024
PreetNama
ਸਿਹਤ/Health

ਹਲਦੀ ਵਾਲਾ ਪਾਣੀ ਪੀਣ ਨਾਲ ਘੱਟਦਾ ਹੈ ਮੋਟਾਪਾ

Turmeric Water Benifits : ਨਵੀਂ ਦਿੱਲੀ : ਹਲਦੀ ਦੀ ਵਰਤੋ ਖਾਣੇ ਦਾ ਟੇਸਟ ਹੋਰ ਵੀ ਵਧਾਉਣ ਦੇ ਨਾਲ ਨਾਲ ਸਬਜ਼ੀ ਦੀ ਰੰਗਤ ਵੀ ਵਧਾ ਦਿੰਦੀ ਹੈ। ਹਲਦੀ ਦੀ ਵਰਤੋ ਚਮੜੀ ਨੂੰ ਨਿਖਾਰਨ ਦੇ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ ਦੇ ਲਈ ਵੀ ਬਹੁਤ ਸਹਾਈ ਹੁੰਦੀ ਹੈ। ਸਵੇਰ ਦੇ ਸਮੇਂ ਖ਼ਾਲੀ ਪੇਟ ਹਲਦੀ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ  ਕਈ ਫਾਇਦੇ ਹੁੰਦੇ ਹਨ। ਕੁੱਝ ਲੋਕ ਖਾਲੀ ਪੇਟ ਸ਼ਹਿਦ ਅਤੇ ਨਿੰਬੂ ਵਾਲਾ ਪਾਣੀ ਪੀਂਦੇ ਹਨ ਤਾਂ ਜੋ ਪੇਟ ਅਤੇ ਮੋਟਾਪੇ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਇਸ ‘ਚ ਥੌੜੀ ਜਿਹੀ ਹਲਦੀ ਮਿਲਾ ਦਿੱਤੀ ਜਾਵੇ ਤਾਂ ਤੁਸੀਂ ਸਿਹਤ ਨਾਲ ਜੁੜੀ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਜੇਕਰ ਕਿਸੇ ਨੂੰ ਵੀ ਐਲਰਜੀ ਜਾ ਚਮੜੀ ਸਬੰਧੀ ਕੋਈ ਵੀ ਪਰੇਸ਼ਾਨੀ ਹੈ ਤਾਂ ਹਲਦੀ ਦੀ ਵਰਤੋਂ ਉਸ ਲਈ ਲਾਹੇਵੰਦ ਰਹੇਗੀ। ਦੱਸ ਦੇਈਏ ਕਿ ਇੱਕ ਗਲਾਸ ਗੁਣਗੁਣੇ ਪਾਣੀ ‘ਚ ਅੱਧਾ ਨਿੰਬੂ ਦਾ ਰਸ, ਸ਼ਹਿਦ ਅਤੇ ਅੱਧਾ ਛੋਟਾ ਚਮਚ ਹਲਦੀ ਦਾ ਪਾਊਡਰ ਮਿਲਾ ਕੇ ਰੋਜ਼ ਪੀਓ। ਇਸ ਨਾਲ ਐਲਰਜੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਕਿਉਂਕਿ ਹਲਦੀ ਬਹੁਤ ਹੀ ਵਧੀਆ ਐਂਟੀਆਕਸੀਡੈਂਟ ਹੈ।  ਹਲਦੀ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਾਲ ਲੜਨ ਲਈ ਸਹਾਇਕ ਹੁੰਦਾ ਹੈ। ਇਸ ਲਈ ਇਹ ਕਿਸੇ ਵੀ ਤਰ੍ਹਾਂ ਦੇ ਕੈਂਸਰ ਨੂੰ ਖ਼ਤਮ ਕਰ ਸਕਦੀ ਹੈ । ਹਲਦੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਹੁੰਦੀ ਹੈ। ਜੇਕਰ ਕਿਸੇ ਨੂੰ ਵੀ ਸੂਜਨ ਦੀ ਪਰੇਸ਼ਾਨੀ ਹੋਵੇ ਤਾਂ ਹਲਦੀ ਦੀ ਵਰਤੋਂ ਕਰੋ। ਇਸ ‘ਚ ਪਾਇਆ ਜਾਣ ਵਾਲਾ ਕਮਕਯੂਮਿਨ ਰਸਾਇਣ ਦਵਾਈ ਦਾ ਕੰਮ ਕਰਦਾ ਹੈ। ਜੋ ਕਿ ਸੂਜ਼ਨ ਨੂੰ ਠੀਕ ਕਰਦਾ ਹੈ। ਹਲਦੀ ਦਾ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਗਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫਾਇਦੇਮੰਦ ਹੈ। ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ‘ਚ ਅੰਗ ਦੀ ਬਲਾਕੇਜ ਹੈ ਤਾਂ ਹਲਦੀ ਇਸ ਲਈ ਬਹੁਤ ਮਦਦਗਾਰ ਹੈ। ਹਲਦੀ ‘ਚ ਗਲੂਕੋਜ਼ ਦੀ ਮਾਤਰਾ ਘੱਟ ਹੁੰਦੀ ਹੈ ਜੋ ਸ਼ੂਗਰ ਦੇ ਰੋਗੀ ਲਈ ਲਾਭਕਾਰੀ ਹੈ।

Related posts

ਨਿੰਮ ਦਾ ਤੇਲ ਹੈ ਬਹੁਤ ਹੀ ਫਾਇਦੇਮੰਦ

On Punjab

NOVAVAX ਭਾਰਤ ‘ਚ ਕੋਰੋਨਾ ਵੈਕਸੀਨ ਤਿਆਰ ਕਰਨ ਲਈ SIIPL ਨਾਲ ਕੀਤਾ ਸਮਝੌਤਾ

On Punjab

Vitamin C : ਦੰਦਾਂ ‘ਚ ਖ਼ੂਨ ਆਉਣਾ ਹੋ ਸਕਦੈ ਵਿਟਾਮਿਨ-ਸੀ ਦੀ ਘਾਟ ਦਾ ਸੰਕੇਤ, ਇਹ ਫੂਡ ਆਇਟਮਜ਼ ਕਰਨਗੀਆਂ ਕਮੀ ਦੂਰ

On Punjab