PreetNama
ਫਿਲਮ-ਸੰਸਾਰ/Filmy

ਸੰਨੀ ਦਿਓਲ ਦੀ ਥਾਂ ਸਨੀ ਲਿਓਨੀ ਬੋਲਣ ਉਤੇ ਅਦਾਕਾਰਾ ਨੇ ਪੁੱਛਿਆ ਇਹ ਸਵਾਲ

ਪੂਰੇ ਦੇਸ਼ ਵਿਚ ਸਭ ਦੀਆਂ ਨਜ਼ਰਾਂ ਸਿਰਫ ਲੋਕ ਸਭਾ ਚੋਣਾਂ ਦੇ ਨਤੀਜਿਆਂ ਉਤੇ ਹਨ ਅਤੇ ਇਸ ਵਿਚ ਸਨੀ ਲਿਓਨੀ ਦਾ ਇਕ ਟਵੀਟ ਸੋਸ਼ਲ ਮੀਡੀਆ ਉਤੇ ਛਾ ਗਿਆ। ਦਰਅਸਲ, ਇਕ ਚੈਨਲ ਨੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਅਤੇ ਐਕਟਰ ਸਨੀ ਦਿਓਲ ਦੀ ਥਾਂ ਸਨੀ ਲਿਓਨੀ ਦਾ ਨਾਮ ਲੈ ਲਿਆ ਸੀ। ਬਸ ਫਿਰ ਕੀ ਸੀ। ਇਸ ਤੋਂ ਬਾਅਦ ਟਵੀਟਰ ਉਤੇ ਕਈ ਮੀਮਸ ਬਣਨ ਲੱਗੇ ਅਤੇ ਸਨੀ ਲਿਓਨੀ ਟ੍ਰੇਂਡ ਕਰਨੇ ਲਗੀ।

ਸਨੀ ਲਿਓਨੀ ਨੇ ਵੀ ਇਸ ਉਤੇ ਖੂਬ ਮਜੇ ਲਏ ਅਤੇ ਉਨ੍ਹਾਂ ਟਵੀਟ ਕਰ ਲਿਖਿਆ, ‘ਕਿੰਨੇ ਵੋਟਾਂ ਨਾਲ ਲੀਡ ਕਰ ਰਹੀ ਹਾਂ।’

ਜ਼ਿਕਰਯੋਗ ਹੈ ਕਿ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਹਨ।  ਭਾਜਪਾ ਵੱਲੋਂ ਬਾਲੀਵੁਡ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨਾਲ ਹੈ। ਹੁਣ ਤੱਕ ਆਏ ਰੁਝਾਨਾਂ ਮੁਤਾਬਕ 80564 ਵੋਟਾਂ ਨਾਲ ਸੁਨੀਲ ਜਾਖੜ ਤੋਂ ਅੱਗੇ ਚਲ ਰਹੇ ਹਨ।

 

Related posts

Nachhatar Gill: ਨਛੱਤਰ ਗਿੱਲ ਨੇ ਪਤਨੀ ਦੇ ਦੇਹਾਂਤ ਤੋਂ ਬਾਅਦ ਪਹਿਲੀ ਵਾਰ ਗਾਇਆ ਗਾਣਾ, ਦਿਲ ਦਾ ਦਰਦ ਕੀਤਾ ਬਿਆਨ

On Punjab

ਕਰੀਨਾ ਕਪੂਰ, ਮਲਾਈਕਾ ਅਰੋੜਾ ਨੇ ਸ਼ੇਅਰ ਕੀਤੀਆਂ ਕਰਣ ਜੌਹਰ ਨਾਲ ਅਨਸੀਨ ਫੋਟੋਜ਼, ਇਸ ਅੰਦਾਜ਼ ’ਚ ਕੀਤਾ ਬਰਥ ਡੇਅ ਵਿਸ਼

On Punjab

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

On Punjab