PreetNama
ਖਾਸ-ਖਬਰਾਂ/Important News

ਸੈਲਾਨੀਆਂ ਲਈ ਕਸ਼ਮੀਰ ਦੇ ਖੁੱਲ੍ਹੇ ਦਰਵਾਜ਼ੇ, ਦੋ ਮਹੀਨੇ ਤੋਂ ਲੱਗੀ ਰੋਕ ਹਟੀ

ਵੀਂ ਦਿੱਲੀ: ਜੇਕਰ ਤੁਸੀਂ ਕਸ਼ਮੀਰ ਦੀਆਂ ਵਾਦੀਆਂ ‘ਚ ਘੁੰਮਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਦੇ ਦੋ ਮਹੀਨੇ ਬਾਅਦ ਸਰਕਾਰ ਨੇ ਸੈਲਾਨੀਆਂ ਦੇ ਘਾਟੀ ‘ਚ ਜਾਣ ‘ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਸ ਦਾ ਮਤਲਬ ਕਿ ਤੁਸੀਂ ਖੂਬਸੂਰਤ ਵਾਦੀਆਂ ਦੀ ਸੈਰ ਕਰ ਸਕਦੇ ਹੋ। ਘਾਟੀ ‘ਚ ਹਰ ਸਾਲ ਇੱਕ ਕਰੋੜ ਸੈਲਾਨੀ ਘੁੰਮਣ ਜਾਂਦੇ ਹਨ।

ਸੂਬੇ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ 65 ਦਿਨਾਂ ਤੋਂ ਚੱਲੀ ਆ ਰਹੀ ਐਡਵਾਜ਼ਰੀ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਦੇ ਹਟਾਏ ਜਾਣ ਤੋਂ ਦੋ ਦਿਨ ਪਹਿਲਾਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਨੂੰ ਜਲਦ ਤੋਂ ਜਲਦ ਘਰ ਵਾਪਸ ਆਉਣ ਦੀ ਸਲਾਹ ਦਿੱਤੀ ਗਈ ਸੀ।

ਦੱਸ ਦਈਏ ਕਿ ਪੰਜ ਅਗਸਤ ਨੂੰ ਕੇਂਦਰ ਨੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਨਿਯਮਾਂ ਨੂੰ ਖ਼ਤਮ ਕਰ ਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਪ੍ਰਸਾਸ਼ਿਤ ਸੂਬਿਆਂ ‘ਚ ਵੰਡਣ ਦਾ ਐਲਾਨ ਕੀਤਾ ਸੀ। ਸਰਕਾਰ ਨੇ ਸੂਬੇ ਨੂੰ ਖਾਸ ਅਧਿਕਾਰ ਦੇਣ ਵਾਲੀ ਧਾਰਾ 370 ਦੇ ਖੰਡ ਇੱਕ ਨੂੰ ਛੱਡ ਬਾਕੀ ਸਾਰੇ ਖੰਡ ਖ਼ਤਮ ਕਰ ਦਿੱਤੇ।

Related posts

ਅਸੀਂ ਡੱਲੇਵਾਲ ਨਾਲ ਖੜ੍ਹੇ ਹਾਂ, ਮੋਰਚੇ ਵੱਖੋ-ਵੱਖ ਪਰ ਲੜਾਈ ਇਕ ਹੈ: ਸੰਯੁਕਤ ਕਿਸਾਨ ਮੋਰਚਾ

On Punjab

ਪਠਾਣਮਾਜਰਾ ਨੇ ਇੰਤਕਾਲ ਤੇ ਤਕਸੀਮ ਕਰਵਾਉਣ ਦੇ ਮੁੱਦੇ ਚੁੱਕੇ

On Punjab

ਲੈਂਡ ਪੂਲਿੰਗ ਨੀਤੀ ਬਾਰੇ Tweet ਮਾਲਵਿੰਦਰ ਕੰਗ ਨੇ ਕੀਤੀ Delete

On Punjab