PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਸੈਫ਼ ਅਲੀ ਖ਼ਾਨ ’ਤੇ ਹਮਲੇ ਸਬੰਧੀ ਮਸ਼ਕੂਕ ਨੂੰ ਹਿਰਾਸਤ ’ਚ ਲਿਆ

ਮੁੰਬਈ-ਮੁੰਬਈ ਪੁਲੀਸ ਨੇ ਫਿਲਮ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਹਮਲੇ ਦੇ ਸਿਲਸਿਲੇ ’ਚ ਅੱਜ ਸਵੇਰੇ ਮਸ਼ਕੂਕ ਨੂੰ ਹਿਰਾਸਤ ’ਚ ਲਿਆ ਹੈ। ਮੁੱਖ ਮੁਲਜ਼ਮ ਹਾਲਾਂਕਿ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਦੌਰਾਨ ਇਸ ਘਟਨਾ ਸਬੰਧਤ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਮਸ਼ਕੂਕ, ਜਿਸ ਨੇ ਆਪਣਾ ਮੂੰਹ ਢਕਿਆ ਹੋਇਆ ਹੈ, ਅਦਾਕਾਰ ਦੀ ਰਿਹਾਇਸ਼ੀ ਇਮਾਰਤ ਦੀਆਂ ਪੌੜੀਆਂ ਚੜ੍ਹਦਾ ਦਿਖਾਈ ਦੇ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿਰਾਸਤ ’ਚ ਲਏ ਵਿਅਕਤੀ ਦੀ ਪਛਾਣ ਨਹੀਂ ਹੋਈ ਹੈ। ਉਸ ਨੂੰ ਬਾਂਦਰਾ ਥਾਣੇ ਲਿਜਾਇਆ ਗਿਆ ਹੈ।

ਸੈਫ਼ ਦੀ ਹਾਲਤ ’ਚ ਸੁਧਾਰ-ਚਾਕੂ ਨਾਲ ਹਮਲੇ ’ਚ ਜ਼ਖ਼ਮੀ ਅਦਾਕਾਰ ਸੈਫ਼ ਅਲੀ ਖ਼ਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ’ਚ ਇਲਾਜ ਕਰ ਰਹੇ ਡਾਕਟਰਾਂ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਦੋ-ਤਿੰਨ ਦਿਨ ਅੰਦਰ ਛੁੱਟੀ ਦਿੱਤੀ ਜਾ ਸਕਦੀ ਹੈ। ਅਦਾਕਾਰ ਦੀ ਸਰਜਰੀ ਕੀਤੀ ਗਈ ਹੈ। ਡਾ. ਨਿਤਿਨ ਡਾਂਗੇ ਨੇ ਕਿਹਾ, ‘ਅਸੀਂ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਾਂ।’

ਹਮਲੇ ਪਿੱਛੇ ਕਿਸੇ ਗਰੋਹ ਦਾ ਹੱਥ ਨਹੀਂ: ਮੰਤਰੀ:ਮਹਾਰਾਸ਼ਟਰ ਦੇ ਗ੍ਰਹਿ ਰਾਜ ਮੰਤਰੀ ਯੋਗੇਸ਼ ਕਦਮ ਨੇ ਅੱਜ ਕਿਹਾ ਕਿ ਅਦਾਕਾਰ ਸੈਫ਼ ’ਤੇ ਚਾਕੂ ਨਾਲ ਹਮਲੇ ਪਿੱਛੇ ਕਿਸੇ ਅੰਡਰਵਰਲਡ ਗਰੋਹ ਦਾ ਹੱਥ ਨਹੀਂ ਹੈ। ਉਨ੍ਹਾਂ ਕਿਹਾ, ‘ਹਮਲੇ ਦੇ ਸਬੰਧ ’ਚ ਹਿਰਾਸਤ ਵਿੱਚ ਲਿਆ ਗਿਆ ਮਸ਼ਕੂਕ ਕਿਸੇ ਗਰੋਹ ਦਾ ਮੈਂਬਰ ਨਹੀਂ ਹੈ। ਕਿਸੇ ਗਰੋਹ ਨੇ ਇਹ ਹਮਲਾ ਨਹੀਂ ਕੀਤਾ।’ ਉਨ੍ਹਾਂ ਦੱਸਿਆ ਕਿ ਹੁਣ ਤੱਕ ਘਟਨਾ ਪਿੱਛੇ ਚੋਰੀ ਇੱਕੋ-ਇੱਕ ਮਕਸਦ ਪ੍ਰਤੀਤ ਹੁੰਦਾ ਹੈ।

Related posts

Year Ender 2020 : ਸਕਿਨ ਕੇਅਰ ਇੰਗ੍ਰੀਡੀਐਂਟਸ ਜਿਨ੍ਹਾਂ ਨਾਲ ਔਰਤਾਂ ਨੇ ਕੀਤਾ ਜੰਮ ਕੇ ਐਕਸਪੈਰੀਮੈਂਟਸ

On Punjab

ਇਜ਼ਰਾਈਲ-ਲੈਬਨਾਨ ਜੰਗਬੰਦੀ ਵਿੱਚ ਤਿੰਨ ਹਫ਼ਤਿਆਂ ਦਾ ਵਾਧਾ

On Punjab

ਪ੍ਰਧਾਨ ਮੰਤਰੀ ਮੋਦੀ ਨੇ ਈਦ-ਉਲ-ਫ਼ਿਤਰ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ, ਕਿਹਾ- ਸਮਾਜ ’ਚ ਏਕਤਾ ਤੇ ਭਾਈਚਾਰੇ ਦੀ ਵਧਾਓ ਭਾਵਨਾਏਜੰਸੀ, ਨਵੀਂ ਦਿੱਲੀ : ਮੰਗਲਵਾਰ ਨੂੰ ਚੰਨ ਨਜ਼ਰ ਆਉਣ ਨਾਲ ਦੇਸ਼ ਭਰ ’ਚ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰਮਜਾਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਇਆ ਜਾਣ ਪਾਕਿ ਮਹੀਨੇ ਦੇ ਰੋਜ਼ਿਆਂ ਦੀ ਸਮਾਪਤੀ ਹੋ ਗਈ ਹੈ ਅਤੇ ਇਸ ਨਾਲ ਹੀ ਦੇਸਸ਼ ਭਰ ’ਚ ਈਦ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਇਸ ਸਾਲ ਇਹ ਤਿਉਹਾਰ 3 ਮਈ ਨੂੰ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਇਹ ਸ਼ੁੱਭ ਅਵਸਰ ਦੇਸ਼ ’ਚ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਏਗਾ।

On Punjab