PreetNama
ਸਿਹਤ/Health

ਸੇਬ ਦਾ ਸਿਰਕਾ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸੇਬ ਦੇ ਸਿਰਕਾ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਇਹ ਸੇਬ ਨੂੰ ਹਵਾ ਦੀ ਅਣਹੋਂਦ ‘ਚ ਉਬਾਲ ਕੇ ਤਿਆਰ ਕੀਤਾ ਜਾਂਦਾ ਹੈ। ਇਹ ਬਲੱਡ ਸ਼ੂਗਰ, ਡਾਇਬਿਟੀਜ਼ , ਯੂਰੀਕ ਐਸਿਡ ਤੇ ਗਠੀਏ ਦੀ ਬੀਮਾਰੀ ਅਤੇ ਮੋਟਾਪਾ ਘੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਚਮੜੀ ਦੀ ਅਲਰਜੀ ਵੀ ਠੀਕ ਕਰਦਾ ਹੈ।ਇਸ ਨੂੰ ਪੀਣ ਲਈ ਕਈ ਗੱਲਾਂ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।ਇਸ ਨੂੰ ਸੌਣ ਤੋਂ ਠੀਕ ਪਹਿਲਾਂ ਨਹੀਂ ਪੀਣਾ ਚਾਹੀਦਾ। ਕਿਉਂਕਿ ਰਾਤ ਨੂੰ ਇਸ ਨੂੰ ਪੀਣ ਤੋਂ ਬਾਅਦ ਜਦੋਂ ਅਸੀਂ ਲੇਟ ਜਾਂਦੇ ਹਾਂ ਤਾਂ ਇਹ ਸਾਡੀ ਭੋਜਨ ਨਲੀ(digestion track) ਦੇ ਵਿੱਚ ਹੀ ਰਹਿ ਜਾਂਦਾ ਹੈ। ਤੇਜ਼ਾਬੀ ਹੋਣ ਕਾਰਨ ਉਸ ਅੰਦਰ ਜ਼ਖਮ ਪੈਦਾ ਕਰ ਸਕਦਾ ਹੈ। ਜਿਗਰ ਦੀ ਚਰਬੀ ਨੂੰ ਬਹੁਤ ਛੇਤੀ ਖੋਰਦਾ ਹੈ ਅਤੇ ਜਿਗਰ ਦੇ ਹਾਲਾਤ ਵੀ ਸੁਧਾਰਦਾ ਹੈ।
– ਇਸ ਤੋਂ ਬਾਅਦ ਇਸ ਨੂੰ ਕਦੀਂ ਵੀ ਆਪਣੀ ਚਮੜੀ ਤੇ ਡਾਇਰੈਕਟ ਨਾ ਵਰਤੋਂ ਕਿਉਂਕਿ ਇਸ ਵਿੱਚ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ ਸਿੱਧੇ ਸੰਪਰਕ ਵਿੱਚ ਆਉਣ ਕਾਰਨ ਇਹ ਚਮੜੀ ਦੇ ਟਿਸ਼ੂਆਂ ਲਈ ਵੀ ਨੁਕਸਾਨਦਾਇਕ ਹੈ।
ਦੱਸ ਦੇਈਏ ਕਿ ਸੇਬ ਦਾ ਸਿਰਕਾ ਗਠੀਆ, ਯੂਰਿਕ ਐਸਿਡ, ਸ਼ੂਗਰ, ਮੋਟਾਪਾ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸਰੀਰ ਨੂੰ ਹੋਰ ਵੀ ਬਹੁਤ ਫਾਇਦੇ ਹੁੰਦੇ ਹਨ ਪਰ ਫਿਰ ਵੀ ਇਸ ਦੀ ਵਰਤੋਂ ਸਿਰਫ ਸੀਮਤ ਮਾਤਰਾ ਵਿੱਚ ਹੀ ਕੀਤੀ ਜਾਵੇ ਤਾਂ ਚੰਗਾ ਹੈ।

ਸੇਬ ਦੇ ਸਿਰਕੇ ਨੂੰ ਕਦੇ ਵੀ ਨੱਕ ਦੇ ਨਾਲ ਸੁੰਘਣਾ ਨਹੀਂ ਚਾਹੀਦਾ ਇਸ ਦੀ ਸੁਗੰਧ ਬਹੁਤ ਤੇਜ਼ ਹੁੰਦੀ ਹੈ ।ਇਹ ਫੇਫੜਿਆਂ ਵਿੱਚ ਜਲਣ ਪੈਦਾ ਕਰ ਸਕਦੀ ਹੈ ।ਇਸ ਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਮਾਤਰਾ ‘ਚ ਨਹੀਂ ਵਰਤਣਾ ਚਾਹੀਦਾ। ਕਿਉਂਕਿ ਇਹ ਬਹੁਤ ਤੇਜ਼ ਹੁੰਦਾ ਹੈ।

 

 

 

Related posts

ਜਾਣੋ ਮੱਛਰ ਦੇ ਕੱਟਣ ਤੋਂ ਬਾਅਦ ਖਾਰਿਸ਼ ਕਿਉਂ ਹੋਣ ਲੱਗਦੀ ਹੈ

On Punjab

Home Remedies To Relieve Constipation: ਸਿਰਫ ਇੱਕ ਚਮਚ ਘਿਓ ਦਾ ਸੇਵਨ ਕਬਜ਼ ਨੂੰ ਕਰ ਸਕਦਾ ਦੂਰ, ਜਾਣੋ ਦੇਸੀ ਨੁਸਖਾ

On Punjab

Heart Attack ਅਤੇ Heart Fail ‘ਚ ਹੁੰਦਾ ਹੈ ਅੰਤਰ

On Punjab