82.56 F
New York, US
July 14, 2025
PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਤੇ ਜੈਕਲੀਨ ਇਸ ਸਾਲ ਰੋਮਾਂਸ ਕਰਦੇ ਆਉਣਗੇ ਨਜ਼ਰ

ਮੁੰਬਈ: ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਝੋਲੀ ਕਈ ਫ਼ਿਲਮਾਂ ਆਈਆਂ ਹਨ। ਪਿਛਲੇ ਕੁਝ ਦਿਨ ਪਹਿਲਾਂ ਹੀ ਖ਼ਬਰਾਂ ਆਈਆਂ ਸੀ ਕਿ ਸੁਸ਼ਾਂਤ ਸਿੰਘ ਕਰਨ ਜੌਹਰ ਦੀ ਫ਼ਿਲਮ ‘ਡਰਾਈਵ’ ‘ਚ ਨਜ਼ਰ ਆਉਣਗੇ। ਇਸ ‘ਚ ਉਸ ਨਾਲ ਜੈਕਲੀਨ ਫਰਨਾਂਡੀਸ ਰੋਮਾਂਸ ਕਰਦੀ ਨਜ਼ਰ ਆਵੇਗੀ।

ਇਸ ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆਇਆ ਸੀ ਤੇ ਕਿਹਾ ਜਾ ਰਿਹਾ ਸੀ ਕਿ ਇਸ ਫ਼ਿਲਮ ਨੂੰ ਅਨੁਸ਼ਕਾ ਸ਼ਰਮਾ ਦੀ ਪਰੀ ਨਾਲ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ ਵਿੱਚ ਹੀ ਲਟਕ ਗਈ। ਇਸ ਦਾ ਕਾਰਨ ਸੀ ਕਿ ਕਰਨ ਨੂੰ ਫ਼ਿਲਮ ਬਿਲਕੁਲ ਪਸੰਦ ਨਹੀਂ ਆਈ।

ਖੈਰ ਹੁਣ ਨਵੇਂ ਸਾਲ ‘ਚ ਧਰਮਾ ਪ੍ਰੋਡਕਸ਼ਨ ਨੇ ਐਲਾਨ ਕੀਤਾ ਹੈ ਕਿ ਹੁਣ ਸੁਸ਼ਾਂਤ ਦੀ ਇਹ ਫ਼ਿਲਮ ਠੰਢੇ ਬਸਤੇ ਤੋਂ ਬਾਹਰ ਆ ਗਈ ਹੈ। ਇਸ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਜਾ ਸਕਦਾ ਹੈ ਪਰ ਅਜੇ ਇਹ ਕਨਫਰਮ ਨਹੀਂ ਹੈ ਕਿ ਫ਼ਿਲਮ ਥਿਏਟਰ ‘ਚ ਰਿਲੀਜ਼ ਹੋਣੀ ਹੈ ਜਾਂ ਡਿਜ਼ੀਟਲ ਪਲੇਟਫਾਰਮ ‘ਤੇ।

Related posts

ਸ਼ਹਿਨਾਜ਼ ਗਿੱਲ ਦੇ 5 ਮਿਲੀਅਨ ਫੋਲੌਅਰਜ਼, ਪਰ ਬੋਲੀ, ਮੈਨੂੰ ਇਹ ਪਸੰਦ ਨਹੀਂ, ਜਾਣੋ ਕਿਉਂ

On Punjab

ਕਾਮੇਡੀਅਨ ਭਾਰਤੀ ਸਿੰਘ ਦੀ ਟ੍ਰਾਂਸਫਾਰਮੇਸ਼ਨ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, 15 ਕਿਲੋ ਭਾਰ ਘੱਟ ਕਰਨ ਤੋਂ ਬਾਅਦ ਹੁਣ ਦਿਸਣ ਲੱਗੀ ਅਜਿਹੀ

On Punjab

ਗ਼ਲਤ ਲਿਪੋਸਕਸ਼ਨ ਸਰਜਰੀ ਦਾ ਸ਼ਿਕਾਰ ਹੋਈ ਬ੍ਰਾਜ਼ੀਲ ਦੀ ਪੌਪ ਸਟਾਰ ਡਾਨੀ ਲੀ , 42 ਸਾਲ ਦੀ ਉਮਰ ‘ਚ ਹੋਈ ਮੌਤ

On Punjab